ਬ੍ਰਿਟਿਸ਼ ਸੰਸਦ ਦੇ ਸਪੀਕਰ ਨੇ ਕੁਝ ਹਫਤਿਆਂ 'ਚ ਅਹੁਦਾ ਛੱਡਣ ਦੀ ਗੱਲ ਆਖੀ
Monday, Sep 09, 2019 - 09:26 PM (IST)

ਲੰਡਨ - ਬ੍ਰਿਟੇਨ ਦੇ ਹਾਊਸ ਆਫ ਕਾਮਨਸ ਦੇ ਸਪੀਕਰ ਜਾਨ ਬਰਕਾਓ ਨੇ ਸੋਮਵਾਰ ਨੂੰ ਆਖਿਆ ਕਿ ਉਹ ਕੁਝ ਹਫਤਿਆਂ ਦੇ ਅੰਦਰ ਹੀ ਅਹੁਦਾ ਛੱਡ ਦੇਣਗੇ। ਇਸ ਤੋਂ ਪਹਿਲਾਂ ਬ੍ਰੈਗਜ਼ਿਟ ਦੇ ਕੱਟੜ ਸਮਰਥਕ ਕੁਝ ਨੇਤਾਵਾਂ ਨੇ ਸਪੀਕਰ 'ਤੇ ਉਨ੍ਹਾਂ ਨੂੰ ਕਮਜ਼ੋਰ ਕਰਨ ਲਈ ਸੰਸਦੀ ਨਿਯਮਾਂ 'ਚ ਹੇਰਫੇਰ ਕਰਨ ਦਾ ਦੋਸ਼ ਲਗਾਇਆ ਸੀ। ਬਰਕਾਓ ਨੇ ਆਖਿਆ ਕਿ ਜੇਕਰ ਸੰਸਦੀ ਮੈਂਬਰ ਸੋਮਵਾਰ ਨੂੰ ਜਲਦ ਚੋਣਾਂ ਕਰਾਉਣ ਦੇ ਪੱਖ 'ਚ ਵੋਟਿੰਗ ਕਰਦੇ ਹਨ ਤਾਂ ਉਹ ਇਸ ਦਾ ਸਮਰਥਨ ਨਹੀਂ ਕਰਨਗੇ ਅਤੇ ਕਿਸੇ ਵੀ ਸੂਰਤ 'ਚ 31 ਅਕਤੂਬਰ ਨੂੰ ਅਹੁਦਾ ਛੱਡ ਦੇਣਗੇ।