'ਡੈੱਡ ਬੌਡੀ ਕੇਕ' ਦਾ ਵੀਡੀਓ ਵਾਇਰਲ, ਕੱਟ-ਕੱਟ ਖਾ ਗਏ ਲੋਕ

02/19/2020 4:14:49 PM

ਮੈਡ੍ਰਿਡ (ਬਿਊਰੋ): ਦੁਨੀਆ ਵਿਚ ਵੱਖ-ਵੱਖ ਧਰਮਾਂ ਅਤੇ ਭਾਈਚਾਰਿਆਂ ਦੇ ਲੋਕ ਰਹਿੰਦੇ ਹਨ। ਇਹਨਾਂ ਲੋਕਾਂ ਦੇ ਜ਼ਿੰਦਗੀ ਜਿਉਣ ਦੇ ਤਰੀਕਿਆਂ ਤੋਂ ਲੈ ਕੇ ਮੌਤ ਸੰਬੰਧੀ ਰੀਤੀ-ਰਿਵਾਜ ਵੱਖਰੇ-ਵੱਖਰੇ ਹਨ। ਬਦਲਦੇ ਸਮਾਜ ਵਿਚ ਲੋਕਾਂ ਦੇ ਰਹਿਣ ਦੇ ਢੰਗ ਤਾਂ ਬਦਲਿਆ ਹੈ ਨਾਲ ਹੀ ਆਪਣੇ ਚਾਹੁਣ ਵਾਲਿਆਂ ਪ੍ਰਤੀ ਪਿਆਰ ਦਿਖਾਉਣ ਦਾ ਤਰੀਕਾ ਵੀ ਬਦਲ ਰਿਹਾ ਹੈ।ਇਸ ਸਬੰਧੀ ਇਕ ਦਿਲਚਸਪ ਮਾਮਲਾ ਸਾਹਮਣੇ ਆਇਆ ਹੈ।

PunjabKesari

ਇਸ ਤਰ੍ਹਾਂ ਦਾ ਇਕ ਵੀਡੀਓ ਕੁਝ ਦਿਨਾਂ ਤੋਂ ਸੋਸ਼ਲ ਮੀਡੀਆ 'ਤੇ ਲਗਾਤਾਰ ਵਾਇਰਲ ਹੋ ਰਿਹਾ ਹੈ। ਮੌਤ ਦੀ ਵਰ੍ਹੇਗੰਢ (death anniversary) ਦੇ ਮੌਕੇ 'ਤੇ 'ਇਕ ਵਿਅਕਤੀ' ਵਰਗਾ ਦਿਸਣ ਵਾਲੇ ਕੇਕ ਨੂੰ ਕੁਝ ਲੋਕ ਕੱਟ ਕੇ ਖਾ ਰਹੇ ਹਨ। ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਕਿ ਕੁਝ ਬੱਚੇ ਹੱਥ ਵਿਚ ਪਲੇਟ ਲਈ ਚਮਚ ਨਾਲ ਕੇਕ ਦੇ ਟੁੱਕੜੇ ਖਾ ਰਹੇ ਹਨ। ਇਹੀ ਨਹੀਂ ਇੱਥੇ ਸਰਵ ਕਰਨ ਲਈ ਬਕਾਇਦਾ ਵੇਟਰ ਵੀ ਮੌਜੂਦ ਹਨ। ਨਾਲ ਹੀ ਵੀਡੀਓ ਵਿਚ ਕਈ ਫੋਟੋਗ੍ਰਾਫਰ ਇਸ ਮੌਕੇ ਦੀਆਂ ਤਸਵੀਰਾਂ ਲੈਂਦੇ ਨਜ਼ਰ ਆ ਰਹੇ ਹਨ।

PunjabKesari

ਇਹ ਵੀਡੀਓ ਸਪੇਨ ਦਾ ਦੱਸਿਆ ਜਾ ਰਿਹਾ ਹੈ। ਭਾਵੇਂਕਿ ਇਸ ਗੱਲ ਦੀ ਪੁਸ਼ਟੀ ਨਹੀਂ ਹੋ ਪਾਈ ਹੈ। ਲੋਕ ਇਸ ਵੀਡੀਓ ਨੂੰ ਬਹੁਤ ਦੀ ਮਜ਼ਾਕੀਆ ਢੰਗ ਨਾਲ ਸੇਅਰ ਕਰ ਰਹੇ ਹਨ। ਇਕ ਯੂਜ਼ਰ ਨੇ ਲਿਖਿਆ,''ਡੈੱਥ ਐਨੀਵਰਸਿਰੀ 'ਤੇ ਸਿਰਫ ਇਹੀ ਦੇਖਣਾ ਬਾਕੀ ਰਹਿ ਗਿਆ ਸੀ।''

PunjabKesari

ਜੇਕਰ ਤੁਸੀਂ ਵੀਡੀਓ ਨੂੰ ਧਿਆਨ ਨਾਲ ਦੇਖੋਗੇ ਤਾਂ ਤੁਸੀ ਪਾਓਗੇ ਕਿ ਇਹ ਕਿਸੇ ਵਿਅਕਤੀ ਦੀ ਲਾਸ਼ ਨਹੀਂ ਸਗੋਂ ਇਕ 'ਕੇਕ' ਹੈ। ਇਸ ਕੇਕ ਨੂੰ ਬਹੁਤ ਹੀ ਵਧੀਆ ਤਰੀਕੇ ਨਾਲ ਬਣਾਇਆ ਗਿਆ ਹੈ। ਕੇਕ ਨੂੰ ਕੁਝ ਇਸ ਤਰ੍ਹਾਂ ਸਜਾਇਆ ਗਿਆ ਹੈ ਜਿਵੇਂ ਕੋਈ ਮਰਿਆ ਹੋਇਆ ਵਿਅਕਤੀ ਲੰਮੇ ਪਿਆ ਹੋਵੇ। ਇਸ ਵੀਡੀਓ ਨੂੰ ਹੁਣ ਤੱਕ 1 ਮਿਲੀਅਨ ਤੋਂ ਵੱਧ ਵਿਊਜ਼ ਮਿਲ ਚੁੱਕੇ ਹਨ।

 


Vandana

Content Editor

Related News