ਪਾਰਕ ''ਚ ਘਾਹ ਨੂੰ ਬਿਨਾਂ ਛੂਹੇ ਬਲਦੀ ਰਹੀ ਅੱਗ, ਵੀਡੀਓ ਵਾਇਰਲ

05/11/2020 6:11:35 PM

ਮੈਡ੍ਰਿਡ (ਬਿਊਰੋ): ਸੋਸ਼ਲ ਮੀਡੀਆ ਵਿਚ ਇਨੀ ਦਿਨੀਂ ਪਾਰਕ ਵਿਚ ਅੱਗ ਲੱਗਿਆ ਇਕ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿਚ ਹੈਰਾਨੀ ਦੀ ਗੱਲ ਇਹ ਹੈ ਕਿ ਅੱਗ ਨਾਲ ਸਿਰਫ ਘਾਹ ਦੇ ਉੱਪਰ ਫੈਲੀ ਇਕ ਫੋਮ ਵੀ ਸੜਦੀ ਹੈ ਜਦਕਿ ਰੁੱਖ-ਪੌਦੇ ਬਿਲਕੁੱਲ ਸੁਰੱਖਿਅਤ ਰਹਿੰਦੇ ਹਨ। ਸਪੇਨ ਦੇ ਇਸ ਵੀਡੀਓ ਨੂੰ ਹੁਣ ਤੱਕ ਲੱਖਾਂ ਲੋਕ ਦੇਖ ਚੁੱਕੇ ਹਨ।

ਪੋਪੂਲਰ ਦੇ ਬੀਜ਼ਾਂ ਨੂੰ ਸਾੜ ਰਹੀ ਅੱਗ
ਇਸ ਵੀਡੀਓ ਨੂੰਸਭ ਤੋਂ ਪਹਿਲਾਂ ਫੇਸਬੁੱਕ 'ਤੇ ਕਲੱਬ  ਡੀ ਮੋਂਟਾਨਾ ਕਾਲਾਹੋਰਾ ਨਾਮ ਦੇ ਇਕ ਗੈਰ ਸਰਕਾਰੀ ਸੰਗਠਨ (ਐੱਨ.ਜੀ.ਓ.)  ਨੇ ਅਪਲੋਡ ਕੀਤਾ ਸੀ। ਸਥਾਨਕ ਸਮਾਚਾਰ ਆਊਟਲੇਟ ਕੋਪ ਦੇ ਮੁਤਾਬਕ ਇਹ ਵੀਡੀਓ ਕਾਲਹੋਰਾ ਦੇ ਇਕ ਪਾਰਕ ਦਾ ਹੈ ਅਤੇ ਜਿਹੜੀ ਸਫੇਦ ਰੰਗ ਦੀ ਫੋਮ ਹੈ ਉਹ ਪੋਪੂਲਰ ਦੇ ਰੁੱਖ ਦੇ ਬੀਜ਼ ਹਨ ਜਿਸ ਨੇ ਘਾਹ ਨੂੰ ਢੱਕ ਦਿੱਤਾ ਸੀ। ਵਾਇਰਲ ਵੀ਼ਡੀਓ ਵਿਚ ਦੇਖਿਆ ਜਾ ਸਕਦਾ ਹੈ ਕਿ ਅੱਗ ਹਰੇ ਘਾਰ ਦੇ ਉੱਪਰ ਫੈਲੇ ਪੋਪੁਲਰ ਦੇ ਬੀਜ਼ਾਂ ਨੂੰ ਹੀ ਸਾੜਦੀ ਹੈ। ਇਸ ਨਾਲ ਪਾਰਕ ਦੇ ਰੁੱਖ-ਬੂਟੇ ਅਤੇ ਲੱਕੜਾਂ ਦੇ ਬਣੇ ਬੈਂਚ ਨੂੰ ਕੋਈ ਨੁਕਸਾਨ ਨਹੀਂ ਪਹੁੰਚਦਾ। ਲੋਕਾਂ ਨੇ ਇਸ ਵੀਡੀ਼ਓ ਨੂੰ ਦੇਖ ਕੇ ਹੈਰਾਨੀ ਪ੍ਰਗਟ ਕੀਤੀ ਹੈ।

4 ਦਿਨ ਪਹਿਲਾਂ ਫੇਸਬੁੱਕ 'ਤੇ ਪੋਸਟ ਕੀਤੇ ਜਾਣ ਦੇ ਬਾਅਦ ਤੋਂ ਵੀਡੀਓ ਨੂੰ 92 ਹਜ਼ਾਰ ਤੋਂ ਜ਼ਿਆਦਾ ਵਾਰੀ ਦੇਖਿਆ ਜਾ ਚੁੱਕਾ ਹੈ। ਇਸ ਵੀਡੀਓ ਨੂੰ ਰੈਡਿਟ ਅਤੇ ਟਵਿੱਟਰ 'ਤੇ ਵੀ ਸ਼ੇਅਰ ਕੀਤਾ ਗਿਆ ਹੈ। ਟਵਿੱਟਰ 'ਤੇ ਇਸ ਨੂੰ 60 ਲੱਖ ਤੋਂ ਜ਼ਿਆਦਾ ਵਾਰ ਦੇਖਿਆ ਜਾ ਚੁੱਕਾ ਹੈ ਜਦਕਿ ਹਜ਼ਾਰਾਂ ਕੁਮੈਂਟਸ ਵੀ ਆਏ ਹਨ। ਕਾਲਾਹੋਰਾ ਦੇ ਮੇਅਰ ਨੇ ਵੀ ਘਟਨਾ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਪੋਪੁਲਰ ਦੇ ਬੀਜ਼ਾਂ ਨੂੰ ਸਾੜਣ ਲਈ ਸਿਡਾਕੋਸ ਡੀ ਕਾਲਾਹੋਰਾ ਪਾਰਕ ਵਿਚ ਇਹ ਅੱਗ ਲਗਾਈ ਗਈ ਸੀ। ਇਸ ਦੌਰਾਨ ਅੱਗ ਨੂੰ ਕੰਟਰੋਲ ਕਰਨ ਦਾ ਕੋਈ ਉਪਾਅ ਨਹੀਂ ਕੀਤਾ ਗਿਆ ਸੀ। ਪਾਪੁਲਰ ਦੇ ਬੀਜ਼ਾਂ ਨਾਲ ਲੱਗੀ ਅੱਗ ਖਤਰਨਾਕ ਹੁੰਦੀ ਹੈ।
 


Vandana

Content Editor

Related News