ਸਪੇਨ : ਇਮਾਰਤ ''ਚ ਲੱਗੀ ਅੱਗ, 17 ਲੋਕ ਝੁਲਸੇ

Thursday, Dec 10, 2020 - 10:01 AM (IST)

ਬਾਰਸੀਲੋਨਾ (ਭਾਸ਼ਾ): ਪੂਰਬੀ ਉੱਤਰੀ ਸਪੇਨ ਦੇ ਬਾਦਾਲੋਨਾ ਵਿਚ ਇਕ ਇਮਾਰਤ ਵਿਚ ਅੱਗ ਲੱਗ ਗਈ। ਇਸ ਹਾਦਸੇ ਵਿਚ ਘੱਟੋ-ਘੱਟ 17 ਲੋਕ ਝੁਲਸ ਗਏ ਜਿਹਨਾਂ ਵਿਚੋਂ ਦੋ ਦੀ ਹਾਲਤ ਗੰਭੀਰ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਇਮਾਰਤ ਵਿਚ ਕੁਝ ਲੋਕ ਗੈਰ ਕਾਨੂੰਨੀ ਤੌਰ 'ਤੇ ਰਹਿ ਰਹੇ ਸਨ। ਦਮਕਲਕਰਮੀਆਂ ਨੇ ਬੁੱਧਵਾਰ ਰਾਤ ਨੂੰ ਦੱਸਿਆ ਕਿ ਉਹਨਾਂ ਨੇ ਇਮਾਰਤ ਦੀਆਂ ਖਿੜਕੀਆਂ ਤੋਂ ਕਰੀਬ 30 ਲੋਕਾਂ ਨੂੰ ਬਾਹਰ ਕੱਢਿਆ।

ਪੜ੍ਹੋ ਇਹ ਅਹਿਮ ਖਬਰ- ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਿੱਖ ਕਾਕਸ ਨੇ ਭਾਰਤੀ ਕਿਸਾਨਾਂ ਦਾ ਕੀਤਾ ਸਮਰਥਨ

ਦਮਕਲ ਵਿਭਾਗ ਦੇ ਪ੍ਰਮੁੱਖ ਡੇਵਿਡ ਬੋਰੇਲ ਨੇ ਕਿਹਾ ਕਿ ਦਮਕਲ ਕਰਮੀ ਇਮਾਰਤ ਦੇ ਖਾਲੀ ਹੋਣ ਦੀ ਪੁਸ਼ਟੀ ਕਰ ਪਾਉਂਦੇ, ਉਸ ਤੋਂ ਪਹਿਲਾਂ ਹੀ ਛੱਤ ਡਿੱਗ ਗਈ ਜਿਸ ਕਾਰਨ ਤਲਾਸ਼ ਮੁਹਿੰਮ ਜਾਰੀ ਰੱਖਣਾ ਮੁਸ਼ਕਲ ਹੋ ਗਿਆ ਕਿਉਂਕਿ ਅੱਗ ਉਦੋਂ ਤੱਕ ਬੁਝਾਈ ਨਹੀਂ ਜਾ ਸਕੀ ਸੀ। ਅਧਿਕਾਰੀਆਂ ਨੇ ਅਨੁਮਾਨ ਜ਼ਾਹਰ ਕੀਤਾ ਕਿ ਅੱਗ ਨੂੰ ਬੁਝਾਉਣ ਵਿਚ ਕਈ ਹੋਰ ਘੰਟੇ ਲੱਗਣਗੇ। ਬਾਦਾਲੋਨਾ ਦੇ ਮੇਅਰ ਜੇਵੀਅਰ ਗਾਰਸੀਆ ਆਲਬੀਓਲ ਨੇ ਦੱਸਿਆ ਕਿ ਇਮਾਰਤ ਵਿਚ 100 ਤੋਂ ਵੱਧ ਲੋਕ ਗੈਰ ਕਾਨੂਨੀ ਢੰਗ ਨਾਲ ਰਹਿ ਰਹੇ ਸਨ ਜਿਹਨਾਂ ਵਿਚੋਂ 60 ਦਾ ਪਤਾ ਚੱਲ ਸਕਿਆ ਹੈ।

ਨੋਟ- ਉਕਤ ਖ਼ਬਰ ਸੰਬੰਧੀ ਦੱਸੋ ਆਪਣੀ ਰਾਏ। 


Vandana

Content Editor

Related News