ਜਾਪਾਨ ''ਚ ਵਾਪਰਿਆ ਹੈਲੀਕਾਪਟਰ ਹਾਦਸਾ, ਦੱਖਣੀ ਕੋਰੀਆ ਦੇ 7 ਨਾਗਰਿਕ ਲਾਪਤਾ

Friday, Nov 01, 2019 - 01:59 PM (IST)

ਟੋਕੀਓ— ਜਾਪਾਨ 'ਚ ਇਕ ਹੈਲੀਕਾਪਟਰ ਦੇ ਹਾਦਸਾਗ੍ਰਸਤ ਹੋਣ ਕਾਰਨ ਉਸ 'ਚ ਸਵਾਰ ਦੱਖਣੀ ਕੋਰੀਆ ਦੇ 7 ਨਾਗਰਿਕ ਲਾਪਤਾ ਹੋ ਗਏ ਹਨ, ਜਿਨ੍ਹਾਂ ਦੀ ਤਲਾਸ਼ ਲਈ ਮੁਹਿੰਮ ਸ਼ੁੱਕਰਵਾਰ ਨੂੰ ਵੀ ਜਾਰੀ ਰਹੀ। ਯੋਨਹਾਪ ਨਿਊਜ਼ ਏਜੰਸੀ ਨੇ ਦੱਖਣੀ ਕੋਰੀਆ ਦੇ ਅਧਿਕਾਰੀਆਂ ਦੇ ਹਵਾਲੇ ਨਾਲ ਦੱਸਿਆ ਕਿ ਹੈਲੀਕਾਪਟਰ ਨੇ ਦੱਖਣੀ ਕੋਰੀਆ ਦੇ ਡੋਕਡੋ ਤੋਂ ਜਾਪਾਨ ਦੇ ਤਾਕੋਸ਼ਿਮਾ ਲਈ ਵੀਰਵਾਰ ਰਾਤ 11:26 'ਤੇ ਉਡਾਣ ਭਰੀ ਸੀ ਤੇ ਜਾਪਾਨ ਦੇ ਸਾਗਰ 'ਚ ਲਿਓਨਕੋਟਰ ਰਾਕਸ ਟਾਪੂ 'ਤੇ ਹਾਦਸੇ ਦਾ ਸ਼ਿਕਾਰ ਹੋ ਗਿਆ।Ý

ਹੈਲੀਕਾਪਟਰ 'ਚ ਪੰਜ ਰਾਹਤ ਕਰਮਚਾਰੀ, ਇਕ ਜ਼ਖਮੀ ਵਿਅਕਤੀ ਤੇ ਉਸ ਦਾ ਦੋਸਤ ਸਵਾਰ ਸਨ। ਯੋਨਹਾਪ ਨੇ ਇਕ ਸਥਾਨਕ ਅਧਿਕਾਰੀ ਦੇ ਹਵਾਲੇ ਨਾਲ ਕਿਹਾ ਕਿ ਤਲਾਸ਼ ਮੁਹਿੰਮ ਪੂਰੀ ਰਾਤ ਜਾਰੀ ਰਹੀ ਪਰ ਕੋਈ ਸਫਲਤਾ ਹਾਸਲ ਨਹੀਂ ਹੋਈ। ਸਵੇਰ ਹੋ ਗਈ ਹੈ ਤੇ ਅਸੀਂ ਵੱਖ-ਵੱਖ ਰਾਹਤ ਏਜੰਸੀਆਂ ਨਾਲ ਮਿਲ ਕੇ ਤਲਾਸ਼ ਮੁਹਿੰਮ ਨੂੰ ਹੋਰ ਤੇਜ਼ ਕਰਾਂਗੇ। ਰਾਹਤ ਤੇ ਬਚਾਅ ਕੰਮਾਂ 'ਚ ਕਈ ਜਹਾਜ਼ਾਂ ਤੇ ਹੈਲੀਕਾਪਟਾਂ ਨੂੰ ਲਗਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਪ੍ਰਸ਼ਾਸਨ ਤਲਾਸ਼ ਮੁਹਿੰਮ 'ਚ 12 ਗੋਤਾਖੋਰਾਂ ਨੂੰ ਲਗਾਉਣ ਦੀ ਯੋਜਨਾ ਬਣਾ ਰਿਹਾ ਹੈ।


Baljit Singh

Content Editor

Related News