ਦੱਖਣੀ ਕੋਰੀਆ ਦਾ ਵੱਡਾ ਫੈ਼ਸਲਾ, ਹੁਣ ਜੁਲਾਈ ਤੋਂ ਮਾਸਕ ਪਾਉਣਾ ਨਹੀਂ ਹੋਵੇਗਾ ਲਾਜ਼ਮੀ

Wednesday, May 26, 2021 - 05:17 PM (IST)

ਸਿਓਲ (ਬਿਊਰੋ): ਕੋਰੋਨਾ ਕਹਿਰ ਦੇ ਵਿਚ ਹੁਣ ਦੱਖਣੀ ਕੋਰੀਆ ਦੇ ਲੋਕਾਂ ਲਈ ਚੰਗੀ ਖ਼ਬਰ ਹੈ। ਇੱਥੇ ਜਲਦੀ ਹੀ ਲੋਕ ਘਰ ਦੇ ਬਾਹਰ ਵੀ ਬਿਨਾਂ ਮਾਸਕ ਦੇ ਘੁੰਮ ਸਕਣਗੇ। ਦੱਖਣੀ ਕੋਰੀਆ ਨੇ ਬੁੱਧਵਾਰ ਨੂੰ ਕਿਹਾ ਕਿ ਹੁਣ ਜੁਲਾਈ ਤੋਂ ਘਰ ਦੇ ਬਾਹਰ ਮਾਸਕ ਲਗਾਉਣ ਦੀ ਲੋੜ ਨਹੀਂ ਹੋਵੇਗੀ। ਕੋਰੋਨਾ ਟੀਕੇ ਦੀ ਇਕ ਡੋਜ਼ ਲੈਣ ਵਾਲਿਆਂ ਨੂੰ ਵੀ ਇਹ ਛੋਟ ਦਿੱਤੀ ਗਈ ਹੈ। ਦੱਖਣੀ ਕੋਰੀਆ ਦਾ ਇਹ ਕਦਮ ਟੀਕਾਕਰਨ ਨੂੰ ਵਧਾਵਾ ਦੇਣ ਦੇ ਉਦੇਸ਼ ਨਾਲ ਹੈ। 

ਸਰਕਾਰ ਨੇ ਕਿਹਾ ਕਿ ਇਹ ਕਦਮ ਲੋਕਾਂ ਨੂੰ ਟੀਕਾਕਰਨ ਲਈ ਉਤਸ਼ਾਹਿਤ ਕਰਨ ਲਈ ਹੈ ਕਿਉਂਕਿ ਦੱਖਣੀ ਕੋਰੀਆ ਦਾ ਉਦੇਸ਼ ਸਤੰਬਰ ਤੱਕ ਆਪਣੇ 52 ਮਿਲੀਅਨ ਲੋਕਾਂ ਵਿਚੋਂ ਘੱਟੋ-ਘੱਟ 70 ਫੀਸਦੀ ਦਾ ਟੀਕਾਕਰਨ ਕਰਨਾ ਹੈ। ਹਾਲੇ ਦੇਸ਼ ਵਿਚ ਸਿਰਫ 7.7 ਫੀਸਦੀ ਲੋਕਾਂ ਨੂੰ ਟੀਕਾ ਲਗਾਇਆ ਗਿਆ ਹੈ। ਕੋਰੋਨਾ ਵਾਇਰਸ ਨੂੰ ਲੈਕੇ ਰਿਸਪਾਂਸ ਬੈਠਕ ਵਿਚ ਪ੍ਰਧਾਨ ਮੰਤਰੀ ਕਿਮ ਬੂ-ਕਿਊਮ ਨੇ ਦੱਸਿਆ ਕਿ ਵੈਕਸੀਨ ਦੀ ਘੱਟੋ-ਘੱਟ ਇਕ ਖੁਰਾਕ ਲੈ ਚੁੱਕੇ ਲੋਕਾਂ ਨੂੰ ਵੀ ਜੂਨ ਤੋਂ ਵੱਡੀ ਗਿਣਤੀ ਵਿਚ ਇਕੱਠੇ ਹੋਣ ਦੀ ਇਜਾਜ਼ਤ ਦਿੱਤੀ ਜਾਵੇਗੀ। ਭਾਵੇਂਕਿ ਕੁਆਰੰਟੀਨ ਦੇ ਨਿਯਮਾਂ ਵਿਚ ਅਕਤੂਬਰ ਤੱਕ ਛੋਟ ਨਹੀਂ ਮਿਲ ਪਾਵੇਗੀ। 

ਪੜ੍ਹੋ ਇਹ ਅਹਿਮ ਖਬਰ  ਕੋਵਿਡ-19 : ਆਸਟ੍ਰੀਆ ਨੇ ਬ੍ਰਿਟੇਨ ਤੋਂ ਆਉਣ ਵਾਲੀਆਂ ਉਡਾਣਾਂ 'ਤੇ ਲਾਈ ਪਾਬੰਦੀ

ਉਹਨਾਂ ਨੇ ਕਿਹਾਕਿ ਜਦੋਂ ਦੇਸ਼ ਵਿਚ 70 ਫੀਸਦੀ ਤੋਂ ਵੱਧ ਲੋਕਾਂ ਨੂੰ ਵੈਕਸੀਨ ਦੀ ਪਹਿਲੀ ਖੁਰਾਕ ਮਿਲ ਜਾਵੇਗੀ ਤਾਂ ਸਾਰੇ ਕੁਆਰੰਟੀਨ ਉਪਾਵਾਂ ਨੂੰ ਅਕਤੂਬਰ ਵਿਚ ਖ਼ਤਮ ਕਰ ਦਿੱਤਾ ਜਾਵੇਗਾ। ਸਿਹਤ ਮੰਤਰੀ ਕਵੋਨ ਦੇਓਵਾ-ਚਿਓਲ ਨੇ ਕਿਹਾ ਕਿ 60 ਤੋਂ 74 ਸਾਲ ਦੀ ਉਮਰ ਦੇ 60 ਫੀਸਦੀ ਤੋਂ ਵੱਧ ਲੋਕਾਂ ਨੇ ਟੀਕਾਕਰਨ ਲਈ ਰਜਿਸਟ੍ਰੇਸ਼ਨ ਕੀਤੀ ਹੈ। ਇੱਥੇ ਦੱਸ ਦਈਏ ਕਿ ਮੰਗਲਵਾਰ ਨੂੰ ਦੱਖਣੀ ਕੋਰੀਆ ਵਿਚ ਇਕ ਦਿਨ ਵਿਚ ਕੋਰੋਨਾ ਵਾਇਰਸ ਦੇ 707 ਨਵੇਂ ਮਾਮਲੇ ਮਿਲੇ। ਜਿਸ ਨਾਲ ਇੱਥੇ ਕੁੱਲ ਮਾਮਲਿਆਂ ਦੀ ਗਿਣਤੀ 1 ਲੱਖ 37 ਹਜ਼ਾਰ 682 ਪਾਰ ਕਰ ਗਈ ਹੈ। ਇਸ ਦੇਸ਼ ਵਿਚ ਕੋਰੋਨਾ ਨਾਲ ਹੁਣ ਤੱਕ 1940 ਲੋਕਾਂ ਦੀ ਮੌਤ ਹੋ ਚੁੱਕੀ ਹੈ।

ਨੋਟ- ਦੱਖਣੀ ਕੋਰੀਆ 'ਚ ਹੁਣ ਜੁਲਾਈ ਤੋਂ ਮਾਸਕ ਪਾਉਣਾ ਨਹੀਂ ਹੋਵੇਗਾ ਲਾਜ਼ਮੀ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News