ਦੱਖਣੀ ਕੋਰੀਆ ''ਚ ਲੱਗੇ ਭੂਚਾਲ ਦੇ ਝਟਕੇ

Sunday, Feb 10, 2019 - 11:00 AM (IST)

ਦੱਖਣੀ ਕੋਰੀਆ ''ਚ ਲੱਗੇ ਭੂਚਾਲ ਦੇ ਝਟਕੇ

ਸਿਓਲ (ਵਾਰਤਾ)— ਦੱਖਣੀ ਕੋਰੀਆ ਦੇ ਦੱਖਣੀ-ਪੂਰਬੀ ਤੱਟ 'ਤੇ ਐਤਵਾਰ ਸਵੇਰੇ 4.1 ਦੀ ਤੀਬਰਤਾ ਵਾਲੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਕੋਰੀਆ ਮੌਸਮ ਵਿਗਿਆਨ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਦੱਖਣੀ-ਪੂਰਬੀ ਤਟੀ ਸ਼ਹਿਰ ਪੋਹਾਂਗ ਤੋਂ 50 ਕਿਲੋਮੀਟਰ ਉੱਤਰ-ਪੂਰਬ ਵਿਚ ਸਥਿਤ ਉੱਤਰੀ ਗੋਆਂਗਸਾਂਗ ਸੂਬੇ ਵਿਚ ਸਥਾਨਕ ਸਮੇਂ ਮੁਤਾਬਕ 12:53 ਵਜੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਦਾ ਕੇਂਦਰ 21 ਕਿਲੋਮੀਟਰ ਦੀ ਡੂੰਘਾਈ ਵਿਚ 36.16 ਡਿਗਰੀ ਉਤਰੀ ਅਕਸ਼ਾਂਸ਼ ਅਤੇ 129.90 ਡਿਗਰੀ ਪੂਰਬੀ ਦੇਸ਼ਾਂਤਰ 'ਤੇ ਸਥਿਤ ਸੀ। ਮੌਸਮ ਵਿਭਾਗ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਭੂਚਾਲ ਨਾਲ ਕਿਸੇ ਤਰ੍ਹਾਂ ਦੇ ਜਾਨਮਾਲ ਦੇ ਨੁਕਸਾਨ ਦੀ ਕੋਈ ਖਬਰ ਨਹੀਂ ਹੈ।


author

Vandana

Content Editor

Related News