ਦੱਖਣ ਏਸ਼ੀਆਈ ਸਪੀਕਰਾਂ ਦੇ ਸੰਮੇਲਨ ’ਚ ਪਾਕਿ ਦੇ ਕਸ਼ਮੀਰ ਦਾਅਵੇ ਦੀ ਅਣਦੇਖੀ

09/02/2019 7:36:22 PM

ਮਾਲੇ— ਮਾਲਦੀਵ ’ਚ ਦੱਖਣੀ ਏਸ਼ੀਆ ਦੇ ਸਪੀਕਰਾਂ ਦੇ ਸਿਖਰ ਸੰਮੇਲਨ ’ਚ ਭਾਰਤ ਵਲੋਂ ਕਸ਼ਮੀਰ ਮੁੱਦਾ ਚੁੱਕੇ ਜਾਣ ਦੀਆਂ ਪਾਕਿਸਤਾਨ ਦੀਆਂ ਕੋਸ਼ਿਸ਼ਾਂ ਨੂੰ ਅਸਫਲ ਕਰਨ ਤੋਂ ਇਕ ਦਿਨ ਬਾਅਦ ਸੋਮਵਾਰ ਨੂੰ ਬੈਠਕ ਨੇ ਐਲਾਨਨਾਮੇ ਨੂੰ ਸਵਿਕਾਰ ਕੀਤਾ ਤੇ ਇਸ ਮੁੱਦੇ ’ਤੇ ਪਾਕਿਸਤਾਨ ਦੇ ਸਾਰੇ ਦਾਅਵਿਆਂ ਨੂੰ ਪੂਰੀ ਤਰ੍ਹਾਂ ਨਜ਼ਰਅੰਦਾਜ਼ ਕਰ ਦਿੱਤਾ ਗਿਆ।

ਭਾਰਤ ਤੇ ਪਾਕਿਸਤਾਨ ਦੇ ਵਿਚਾਲੇ ਇਸ ਮੁੱਦੇ ’ਤੇ ਮਾਲਦੀਵ ਦੀ ਸੰਸਦ ’ਚ ਤਿੱਖੀ ਬਹਿਸ ਹੋਈ ਸੀ। ਇਸ ਬੈਠਕ ’ਚ ਦੱਖਣ ਏਸ਼ੀਆਈ ਦੇਸ਼ਾਂ ਦੇ ਪ੍ਰਤੀਨਿਧ ਵੀ ਇਕੱਠੇ ਹੋਏ ਸਨ। ਲੋਕ ਸਭਾ ਸਕੱਤਰ ਦੇ ਸੂਤਰਾਂ ਨੇ ਦੱਸਿਆ ਕਿ ਦੱਖਣ ਏਸ਼ੀਆਈ ਸਪੀਕਰਾਂ ਦੇ ਸੰਮੇਲਨ ਦੇ ਮਾਲੇ ਐਲਾਨਨਾਮੇ ਨੂੰ ਸਵਿਕਾਰ ਕਰਨ ਦੇ ਦੌਰਾਨ ਪਾਕਿਸਤਾਨੀ ਸੰਸਦ ਦੇ ਪ੍ਰਤੀਨਿਧ ਵਲੋਂ ਕੀਤੇ ਗਏ ਸਾਰੇ ਦਾਅਵਿਆਂ ਦੀ ਅਣਦੇਖੀ ਕੀਤੀ ਗਈ। ਨੈਸ਼ਨਲ ਅਸੈਂਬਲੀ ’ਚ ਪਾਕਿਸਤਾਨ ਦੇ ਡਿਪਟੀ ਸਪੀਕਰ ਨੇ ਵਿਕਾਸ ਟੀਚਿਆਂ ’ਤੇ ਚਰਚਾ ਦੌਰਾਨ ਕਸ਼ਮੀਰ ਮੁੱਦੇ ਨੂੰ ਚੁੱਕਣ ਦੀ ਕੋਸ਼ਿਸ਼ ਕੀਤੀ ਸੀ। ਉਸ ਤੋਂ ਬਾਅਦ ਭਾਰਤ ਨੇ ਤੁਰੰਤ ਵਿਵਸਥਾ ਦਾ ਪ੍ਰਸ਼ਨ ਚੁੱਕਿਆ। ਇਸ ਤੋਂ ਬਾਅਦ ਬੈਂਚ ’ਤੇ ਬੈਠੇ ਅਧਿਕਾਰੀ ਨੇ ਭਾਰਤੀ ਪ੍ਰਤੀਨਿਧ, ਰਾਜਸਭਾ ਦੇ ਉਪ ਸਪੀਕਰ ਹਰਿਵੰਸ਼ ਨੂੰ ਬੋਲਣ ਦੇਣ ਨੂੰ ਕਿਹਾ ਪਰ ਪਾਕਿਸਤਾਨੀ ਪ੍ਰਤੀਨਿਧ ਨੇ ਇਸ ’ਤੇ ਧਿਆਨ ਨਹੀਂ ਦਿੱਤਾ। ਇਸ ਤੋਂ ਬਾਅਦ ਸ਼ੋਰ-ਸ਼ਰਾਬਾ ਹੋਇਆ। ਹਰਿਵੰਸ਼ ਨੇ ਭਾਰਤ ਦੇ ਅੰਦਰੂਨੀ ਮੁੱਦੇ ਨੂੰ ਚੁੱਕਣ ਤੇ ਮੰਚ ਦਾ ਸਿਆਸੀਕਰਨ ਕਰਨ ਲਈ ਪਾਕਿਸਤਾਨ ’ਤੇ ਜ਼ੋਰਦਾਰ ਹਮਲਾ ਕੀਤਾ।

ਸੂਤਰਾਂ ਨੇ ਦੱਸਿਆ ਕਿ ਮਾਲੇ ਐਲਾਨਨਾਮੇ ’ਚ ਖਾਦ ਸੁਰੱਖਿਆ, ਪੋਸ਼ਣ ਤੇ ਨੌਕਰੀਆਂ ’ਤੇ ਭਾਰਤ ਦਾ ਰੁਖ ਪ੍ਰਮੁੱਖਤਾ ਨਾਲ ਦਿਖਿਆ। ਬੈਠਕ ’ਚ ਲੋਕਸਭਾ ਪ੍ਰਧਾਨ ਓਮ ਬਿਰਲਾ ਨੇ ਆਪਣੇ ਭੂਟਾਨੀ ਹਮਰੁਤਬਾ ਵਾਂਗਚੁਕ ਨਾਮਗਯੇਲ ਦੇ ਨਾਲ ਦੋ-ਪੱਖੀ ਗੱਲਬਾਤ ਕੀਤੀ। ਭਾਰਤੀ ਵਫਦ ਨੇ ਬੰਗਲਾਦੇਸ਼, ਅਫਗਾਨਿਸਤਾਨ ਤੇ ਸ਼੍ਰੀਲੰਕਾ ਦੇ ਪ੍ਰਤੀਨਿਧੀਆਂ ਦੇ ਨਾਲ ਦੋ-ਪੱਖੀ ਮਾਮਲਿਆਂ ਦੇ ਵਿਸਥਾਰ ਨਾਲ ਚਰਚਾ ਕੀਤੀ।


Baljit Singh

Content Editor

Related News