ਇਕ ਖਾਸ ਉਦੇਸ਼ ਲਈ ਦੱਖਣੀ ਅਫਰੀਕਾ ''ਚ ਬਿਨਾਂ ਕੱਪੜਿਆਂ ਦੇ ਸੜਕਾਂ ''ਤੇ ਉਤਰੇ ਲੋਕ

Sunday, Mar 14, 2021 - 01:55 PM (IST)

ਕੈਪਟਾਊਨ (ਬਿਊਰੋ): ਦੁਨੀਆ ਭਰ ਵਿਚ ਲੋਕਾਂ ਵੱਲੋਂ ਪ੍ਰਦਰਸ਼ਨ ਲਈ ਅਨੋਖੇ ਤਰੀਕੇ ਵਰਤੇ ਜਾਂਦੇ ਰਹੇ ਹਨ। ਹੁਣ ਦੱਖਣੀ ਅਫਰੀਕਾ ਦੇ ਇਕ ਪ੍ਰਦਰਸ਼ਨ ਨੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਦੱਖਣੀ ਅਫਰੀਕਾ ਦੇ ਕੈਪਟਾਊਨ ਸ਼ਹਿਰ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਬੀਬੀਆਂ ਅਤੇ ਪੁਰਸ਼ਾਂ ਨੇ ਨਿਊਡ ਹੋਕੇ ਸਾਇਕਲ ਰੈਲੀ ਕੱਢੀ। ਇਸ 'ਵਰਲਡ ਨੇਕਡ ਬਾਈਕ ਰਾਈਡ' ਦਾ ਆਯੋਜਨ ਜੈਵਿਕ ਬਾਲਣ ਖ਼ਿਲਾਫ਼ ਅਤੇ ਸੁਰੱਖਿਅਤ ਢੰਗ ਨਾਲ ਸਾਇਕਲ ਚਲਾਉਣ ਪ੍ਰਤੀ ਜਾਗਰੂਕਤਾ ਪੈਦਾ ਕਰਨ ਲਈ ਕੀਤਾ ਗਿਆ।

PunjabKesari

ਇਹ ਲਗਾਤਾਰ 18ਵਾਂ ਸਾਲ ਹੈ ਜਦੋਂ ਹਜ਼ਾਰਾਂ ਦੀ ਗਿਣਤੀ ਵਿਚ ਪੁਰਸ਼ ਅਤੇ ਬੀਬੀਆਂ ਨੇ ਆਪਣੇ ਸਾਰੇ ਕੱਪੜੇ ਉਤਾਰ ਕੇ ਸਾਇਕਲ ਚਲਾਈ ਅਤੇ ਜਾਗਰੂਕਤਾ ਦਾ ਸੰਦੇਸ਼ ਦਿੱਤਾ।

PunjabKesari

ਇਸ ਪ੍ਰੋਗਰਾਮ ਦੇ ਫੇਸਬੁੱਕ ਪੇਜ 'ਤੇ ਲਿਖਿਆ ਗਿਆ,''ਤੁਹਾਡੀ ਡਰੈੱਸ ਤੁਹਾਡੇ 'ਤੇ ਨਿਰਭਰ ਹੈ। ਇਸ ਤਰ੍ਹਾਂ ਦਾ ਕੱਪੜਾ ਪਾਓ ਜਿਸ ਨਾਲ ਤੁਸੀਂ ਧਰਤੀ ਨੂੰ ਬਚਾਉਣ ਲਈ ਉਹਨਾਂ ਦਾ ਧਿਆਨ ਖਿੱਚ ਸਕੋ। ਕੱਪੜੇ ਨਾ ਪਾਏ ਹੋਣ ਦੇ ਬਾਵਜੂਦ ਕਈ ਲੋਕਾਂ ਨੇ ਕੋਰੋਨਾ ਵਾਇਰਸ ਤੋਂ ਬਚਾਅ ਲਈ ਆਪਣੇ ਚਿਹਰੇ ਨੂੰ ਮਾਸਕ ਨਾਲ ਢੱਕਿਆ ਹੋਇਆ ਸੀ। 

PunjabKesari

ਇਹ ਆਯੋਜਕ ਹੁਣ 14 ਅਗਸਤ ਨੂੰ ਬ੍ਰਿਟੇਨ ਵਿਚ ਵੀ ਇਸ ਤਰ੍ਹਾਂ ਦੀ ਰੈਲੀ ਕੱਢਣ ਦੀ ਯੋਜਨਾ ਬਣਾ ਰਹੇ ਹਨ।

PunjabKesari

ਇੱਥੇ ਦੱਸ ਦਈਏ ਕਿ ਪਹਿਲੀ ਵਾਰ ਨਿਊਡ ਹੋ ਕੇ ਸਾਇਕਲ ਰੈਲੀ ਜੂਨ 2004 ਵਿਚ ਕੱਢੀ ਗਈ ਸੀ। ਇਸ ਰੈਲੀ ਦੇ ਸੰਸਥਾਪਕ ਕੈਨੇਡਾ ਦੇ ਰਹਿਣ ਵਾਲੇ ਸਮਾਜਿਕ ਕਾਰਕੁਨ ਅਤੇ ਫਿਲਮ ਨਿਰਮਾਤਾ ਕੋਨਰਾਡ ਸ਼ਿਮਿਡਟ ਸਨ।

PunjabKesari

ਪੜ੍ਹੋ ਇਹ ਅਹਿਮ ਖਬਰ - ਇਟਲੀ : ਕੋਰੋਨਾ ਪੀੜਤਾਂ ਦੀ ਯਾਦ 'ਚ 18 ਮਾਰਚ ਨੂੰ ਮਨਾਇਆ ਜਾਵੇਗਾ ਨੈਸ਼ਨਲ ਡੇਅ

ਇਸ ਰੈਲੀ ਦਾ ਉਦੇਸ਼ ਤੇਲ 'ਤੇ ਨਿਰਭਰਤਾ ਖ਼ਤਮ ਕਰਨੀ ਸੀ। ਹੁਣ ਸਾਲ ਵਿਚ ਦੋ ਵਾਰ ਲੋਕ ਨਿਊਡ ਹੋ ਕੇ ਰੈਲੀ ਕੱਢਦੇ ਹਨ। ਕੈਪਟਾਊਨ ਵਿਚ ਪ੍ਰਦਰਸ਼ਨ ਕਰ ਰਹੇ ਲੋਕ ਜੈਵਿਕ ਬਾਲਣ 'ਤੇ ਨਿਰਭਰਤਾ, ਜਲਵਾਯੂ ਤਬਦੀਲੀ, ਖਪਤਕਾਰਵਾਦ, ਪੁਰਸ਼ ਕੰਟਰੋਲ ਆਦਿ ਸੰਬੰਧੀ ਪ੍ਰਦਰਸ਼ਨ ਕਰ ਰਹੇ ਹਨ।


Vandana

Content Editor

Related News