ਪੁੱਤ ਦੀ ਹੋਈ ਕਾਰਡੀਅਕ ਸਰਜਰੀ, ਪਿਤਾ ਨੇ ਬਣਵਾ ਲਿਆ ਟੈਟੂ

06/22/2019 2:37:24 PM

ਲੰਡਨ (ਏਜੰਸੀ)- ਪਿਤਾ ਆਪਣੇ ਬੱਚਿਆਂ ਲਈ ਕੀ ਕੁਝ ਨਹੀਂ ਕਰਦਾ। 6 ਸਾਲ ਦੇ ਇਕ ਬੱਚੇ ਦੀ ਜਾਨ ਬਚਾਉਣ ਲਈ ਆਪਣੀ ਓਪਨ ਹਾਰਟ ਸਰਜਰੀ ਕੀਤੀ ਗਈ। ਦਰਅਸਲ, ਉਸ ਦੀ ਮੇਜਰ ਬਲੱਡ ਵਾਲ ਨੂੰ ਚੌੜਾ ਕਰਨ ਲਈ ਉਸ ਦਾ ਆਪ੍ਰੇਸ਼ਨ ਕੀਤਾ ਗਿਆ ਸੀ। ਇਸ ਕਾਰਨ ਜੋਈ ਵਾਟਸ ਦੀ ਛਾਤੀ 'ਤੇ 6 ਇੰਚ ਲੰਬਾ ਇਕ ਨਿਸ਼ਾਨ ਬਣ ਗਿਆ। ਬੱਚਾ ਇਸ ਨੂੰ ਦੇਖ ਕੇ ਡਰੇ ਨਾ ਇਸ ਲਈ ਪਿਤਾ ਮਾਰਟਿਨ ਨੇ ਆਪਣੀ ਛਾਤੀ 'ਤੇ ਉਸੇ ਤਰ੍ਹਾਂ ਦਾ ਟੈਟੂ ਬਣਵਾ ਲਿਆ।

ਮਾਰਟਿਨ ਨੇ ਕਿਹਾ ਕਿ ਉਨ੍ਹਾਂ ਨੇ ਵੀ ਆਪਣੀ ਛਾਤੀ 'ਤੇ ਬੱਚੇ ਦੀ ਸਰਜਰੀ ਤੋਂ ਬਾਅਦ ਬਣੇ ਨਿਸ਼ਾਨ ਵਰਗਾ ਹੀ ਟੈਟੂ ਬਣਵਾਉਣ ਦਾ ਫੈਸਲਾ ਕੀਤਾ ਤਾਂ ਜੋ ਉਸ ਨੂੰ ਆਪਣੇ ਨਿਸ਼ਾਨ ਨੂੰ ਦੇਖ ਕੇ ਸ਼ਰਮਿੰਦਗੀ ਮਹਿਸੂਸ ਨਾ ਹੋਵੇ। ਜੋਈ ਦੇ ਭਰਾ ਹਰਲੇ ਨੂੰ ਵੀ ਇਸੇ ਤਰ੍ਹਾਂ ਦੀ ਦਿਲ ਦੀ ਬੀਮਾਰੀ ਹੈ, ਜਿਸ ਨੂੰ ਸੁਪਰਵਾਲੁਲਰ ਓਰਟਿਕ ਸਟੇਨੋਸਿਸ ਕਿਹਾ ਜਾਂਦਾ ਹੈ। ਹਾਲਾਂਕਿ ਹਰਲੇ ਦੀ ਉਮਰ ਬਾਰੇ ਨਹੀਂ ਦੱਸਿਆ ਗਿਆ।

ਜੋਈ ਦੀ ਮਾਂ ਲੀਨੀ ਨੇ ਕਿਹਾ ਕਿ ਇਨ੍ਹਾਂ ਸਭ ਨੂੰ ਆਪਣੇ ਨਿਸ਼ਾਨ 'ਤੇ ਮਾਣ ਹੋਣਾ ਚਾਹੀਦਾ ਹੈ। ਸਾਡੇ ਛੋਟੇ ਲੜਕੇ ਹਾਰਲੇ ਦੀ ਵੀ ਸਰਜਰੀ ਹੋਵੇਗੀ। ਸਾਡੇ ਲਈ ਇਹ ਜਾਗਰੂਕਤਾ ਫੈਲਾਉਣ ਦਾ ਮੌਕਾ ਹੈ। ਇਸ ਨਾਲ ਸ਼ਾਇਦ ਕੁਝ ਹੋਰ ਲੋਕ ਉਤਸ਼ਾਹਿਤ ਹੋਣਗੇ  ਅਤੇ ਉਹ ਫੰਡ ਰੇਜ ਕਰਨ ਵਿਚ ਮਦਦ ਕਰਨਗੇ। ਐਸ.ਵੀ.ਏ.ਐਸ. ਇਕ ਜਨਮਜਾਤ ਬੀਮਾਰੀ ਹੈ, ਜੋ ਦਿਲ ਤੋਂ ਖੂਨ ਨੂੰ ਸਰੀਰ ਦੇ ਬਾਕੀ ਹਿੱਸਿਆਂ ਤੱਕ ਪਹੁੰਚਣ ਵਾਲੀ ਵੱਡੀ ਧਮਨੀ ਨੂੰ ਟਾਈਟ ਕਰ ਦਿੰਦੀ ਹੈ।

ਯੂ.ਐਸ. ਨੈਸ਼ਨਲ ਲਾਇਬ੍ਰੇਰੀ ਆਫ ਮੈਡੀਸਿਨ ਮੁਤਾਬਕ ਇਹ ਵਿਕਾਰ ਦੁਨੀਆ ਭਰ ਵਿਚ ਲਗਭਗ 20,000 ਨਵਜਾਤ ਬੱਚਿਆਂ ਵਿਚੋਂ ਕਿਸੇ ਇਕ ਨੂੰ ਹੁੰਦਾ ਹੈ। ਜੋਈ ਦਾ ਚਾਰ ਹਫਤੇ ਪਹਿਲਾਂ ਲੀਡਸ ਚਿਲਡਰਨ ਹਸਪਤਾਲ ਵਿਚ ਆਪ੍ਰੇਸ਼ਨ ਹੋਇਆ ਹੈ। ਮਾਰਟਿਨ ਨੇ ਚਿਲਡਰਨਸ ਹਾਰਟ ਸਰਜਰੀ ਫੰਡ (ਸੀ.ਐਚ.ਐਸ.ਐਫ.) ਵਲੋਂ ਚਲਾਈ ਜਾ ਰਹੀ ਇਕ ਮੁਹਿੰਮ ਲਈ ਜਾਏ ਦੇ ਨੇੜੇ ਖੜੇ ਹੋ ਕੇ ਆਪਣੀ ਇਕ ਤਸਵੀਰ ਸਾਂਝੀ ਕੀਤੀ।
ਸਕਾਰਸੈਲਫੀ ਜਨਮਜਾਤ ਦਿਲ ਸਬੰਧੀ ਰੋਗੀਆਂ ਦੇ ਨਾਲ ਸੈਲੀਬ੍ਰੇਟ ਕਰਦਾ ਹੈ ਅਤੇ ਉਨ੍ਹਾਂ ਨੂੰ ਆਪਣੇ ਨਿਸ਼ਾਨ ਦੀਆਂ ਤਸਵੀਰਾਂ ਸਾਂਝੀਆਂ ਕਰਨ ਲਈ ਉਤਸ਼ਾਹਿਤ ਕਰਦਾ ਹੈ। ਸੀ.ਐਚ.ਐਸ.ਐਫ. ਨੂੰ ਉਮੀਦ ਹੈ ਕਿ ਇਸ ਮੁਹਿੰਮ ਨਾਲ ਦਿਲ ਦੀਆਂ ਬੀਮਾਰੀਆਂ ਨਾਲ ਪੀੜਤ ਲੋਕਾਂ ਦੀ ਦੁਰਦਸ਼ਾ  ਬਾਰੇ ਦੂਜਿਆਂ ਨੂੰ ਜਾਗਰੂਕਤਾ ਮਿਲੇਗੀ, ਉਹ ਉਤਸ਼ਾਹਿਤ ਹੋਣਗੇ ਅਤੇ ਦੂਜਿਆਂ ਨੂੰ ਹੱਲਾਸ਼ੇਰੀ ਕਰਨ ਵਿਚ ਮਦਦ ਕਰਨਗੇ।


Sunny Mehra

Content Editor

Related News