ਕੁਝ ਲੋਕ ਚਾਹੁੰਦੇ ਸਨ ਕਿ ਮੈਂ ਮਰ ਜਾਵਾਂ : ਪੋਪ ਫ੍ਰਾਂਸਿਸ

Wednesday, Sep 22, 2021 - 01:14 AM (IST)

ਕੁਝ ਲੋਕ ਚਾਹੁੰਦੇ ਸਨ ਕਿ ਮੈਂ ਮਰ ਜਾਵਾਂ : ਪੋਪ ਫ੍ਰਾਂਸਿਸ

ਰੋਮ-ਪੋਪ ਫ੍ਰਾਂਸਿਸ ਨੇ ਉਨ੍ਹਾਂ ਵਿਰੁੱਧ ਸਪੱਸ਼ਟ ਹੁੰਦੇ ਹੋਏ ਰੂੜੀਵਾਦੀ ਆਲੋਚਕਾਂ 'ਤੇ ਨਿਸ਼ਾਨਾ ਵਿੰਨ੍ਹਿਦੇ ਹੋਏ ਕਿਹਾ ਕਿ ਉਨ੍ਹਾਂ ਦੀਆਂ 'ਅਸ਼ਲੀਲ ਟਿੱਪਣੀਆਂ' ਸ਼ੈਤਾਨ ਦਾ ਕੰਮ ਹਨ ਅਤੇ ਉਨ੍ਹਾਂ ਦੀ ਹਾਲ 'ਚ ਹੋਈ ਅੰਤੜੀ ਦੀ ਸਰਜਰੀ ਤੋਂ ਬਾਅਦ ਕੁਝ ਲੋਕ ਚਾਹੁੰਦੇ ਸਨ ਕਿ ਮੈਂ ਮਰ ਜਾਵਾਂ। ਪੋਪ ਫ੍ਰਾਂਸਿਸ ਨੇ ਸਲੋਵਾਕ ਦੀ ਰਾਜਧਾਨੀ ਬ੍ਰਾਤਿਸਲਾਵਾ 'ਚ ਪਹੁੰਚਣ ਤੋਂ ਤੁਰੰਤ ਬਾਅਦ ਸਲੋਵਾਕੀਆ ਦੇ ਜੇਸੂਟਸ ਨਾਲ 12 ਸਤੰਬਰ ਨੂੰ ਹੋਈ ਇਕ ਬੈਠਕ ਦੌਰਾਨ ਇਹ ਗੱਲ ਕਹੀ। ਇਸ ਬੈਠਕ 'ਚ ਹੋਈ ਗੱਲਬਾਤ ਦੇ ਕੁਝ ਅੰਸ਼ ਮੰਗਲਵਾਰ ਨੂੰ ਜੈਸੂਟ ਜਰਨਲ ਲਾਅ ਸਿਵਿਲਟਾ ਕੈਟੋਲੀਆ 'ਚ ਪ੍ਰਕਾਸ਼ਿਤ ਕੀਤੇ ਗਏ।

ਇਹ ਵੀ ਪੜ੍ਹੋ : ਕੈਨੇਡਾ ਚੋਣਾਂ 'ਚ ਮਲਸੀਆਂ ਦੇ ਮਨਿੰਦਰ ਸਿੱਧੂ ਦੂਜੀ ਵਾਰ ਚੁਣੇ ਗਏ MP

ਇਸ ਗੱਲਬਾਤ ਦੌਰਾਨ ਪਾਦਰੀ ਨੇ ਉਨ੍ਹਾਂ ਤੋਂ ਪੁੱਛਿਆ ਕਿ ਉਹ ਕਿਵੇਂ ਦਾ ਮਹਿਸੂਸ ਕਰ ਰਹੇ ਹਨ ਅਤੇ ਪੋਪ ਨੇ ਮਜ਼ਾਕਿਆ ਲਹਿਜ਼ੇ 'ਚ ਕਿਹਾ ਅਜੇ ਮੈਂ ਜ਼ਿਉਂਦਾ ਹਾਂ। ਉਨ੍ਹਾਂ ਨੇ ਕਿਹਾ ਕਿ ਹਾਲਾਂਕਿ ਕੁਝ ਲੋਕ ਚਾਹੁੰਦੇ ਸਨ ਕਿ ਮੈਂ ਮਰ ਜਾਵਾਂ। ਮੈਨੂੰ ਪਤਾ ਹੈ ਕਿ ਪਾਦਰੀ ਲੋਕ ਬੈਠਕਾਂ ਕਰਨ ਲੱਗੇ ਸਨ ਅਤੇ ਕਹਿ ਰਹੇ ਸਨ ਕਿ ਪੋਪ ਦੀ ਹਾਲਤ ਜਿਹੜੀ ਦੱਸੀ ਜਾਰ ਹੀ ਹੈ ਅਸਲ 'ਚ ਉਹ ਉਸ ਤੋਂ ਵੀ ਜ਼ਿਆਦਾ ਖਰਾਬ ਹੈ। ਉਹ ਅੱਗੇ ਦੀ ਤਿਆਰੀ ਕਰ ਰਹੇ ਸਨ।

ਇਹ ਵੀ ਪੜ੍ਹੋ : ਜੋਅ ਬਾਈਡੇਨ ਦੀ ਚਿਤਾਵਨੀ, ਕਿਹਾ-ਅਮਰੀਕਾ 'ਤੇ ਹਮਲਾ ਕਰਨ ਵਾਲਿਆਂ ਨੂੰ ਦਿੱਤਾ ਜਾਵੇਗਾ ਕਰਾਰਾ ਜਵਾਬ

ਸਬਰ ਰੱਖੋ, ਰੱਬ ਦਾ ਸ਼ੁੱਕਰ ਹੈ ਮੈਂ ਠੀਕ ਹਾਂ। ਦਰਅਸਲ ਪੋਪ ਫ੍ਰਾਂਸਿਸ ਦੀ ਜੁਲਾਈ 'ਚ ਸਰਜਰੀ ਹੋਈ ਸੀ ਜਿਸ 'ਚ ਉਨ੍ਹਾਂ ਦੀ ਵੱਡੀ ਅੰਤੜੀ ਦਾ 33 ਸੈਂਟੀਮੀਟਰ (13 ਇੰਚ) ਹਿੱਸਾ ਕੱਢਿਆ ਗਿਆ ਸੀ। ਇਸ ਤੋਂ ਬਾਅਦ ਪੋਪ ਨੇ 12 ਤੋਂ 15 ਸਤੰਬਰ ਨੂੰ ਹੰਗਰੀ-ਸਲੋਵਾਕੀਆ ਦੀ ਯਾਤਰਾ ਕੀਤੀ ਸੀ ਜੋ ਸਰਜਰੀ ਤੋਂ ਬਾਅਦ ਉਨ੍ਹਾਂ ਦੀ ਪਹਿਲੀ ਅੰਤਰਰਾਸ਼ਟਰੀ ਯਾਤਰਾ ਸੀ। ਪੋਪ ਦੇ 10 ਦਿਨ ਤੱਕ ਹਸਪਤਾਲ 'ਚ ਰਹਿਣ 'ਤੇ ਇਟਲੀ ਦੇ ਮੀਡੀਆ ਨੇ ਕਿਆਸ ਲਾਉਣੇ ਸ਼ੁਰੂ ਕਰ ਦਿੱਤੇ ਸਨ ਕਿ ਸ਼ਾਇਦ ਹੁਣ ਪੋਪ ਅਸਤੀਫਾ ਦੇ ਦੇਣਗੇ।

ਇਹ ਵੀ ਪੜ੍ਹੋ : ਚਿੱਲੀ ਦੇ ਤੱਟਵਰਤੀ ਖੇਤਰ 'ਚ ਆਇਆ 6.4 ਤੀਬਰਤਾ ਦਾ ਭੂਚਾਲ

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


author

Karan Kumar

Content Editor

Related News