ਜਹਾਜ਼ ''ਚ ''ਸਿੱਖ'' ਨੂੰ ਦੇਖ ਯਾਤਰੀ ਨੇ ਕੀਤੀ ਘਟੀਆ ਹਰਕਤ, ਸੋਸ਼ਲ ਮੀਡੀਆ ''ਤੇ ਤਸਵੀਰਾਂ ਵਾਇਰਲ
Sunday, Jun 25, 2017 - 05:40 PM (IST)

ਲੰਡਨ— ਜਹਾਜ਼ ਵਿਚ ਸੁੱਤੇ ਪਏ ਸਿੱਖ ਵਿਅਕਤੀ ਨੂੰ ਦੇਖ ਕੇ ਉਸ ਦੇ ਅਗਲੀ ਸੀਟ 'ਤੇ ਬੈਠੇ ਵਿਅਕਤੀ ਨੇ ਅਜਿਹੀ ਘਟੀਆ ਹਰਕਤ ਕੀਤੀ ਕਿ ਸੋਸ਼ਲ ਮੀਡੀਆ 'ਤੇ ਇਸ ਘਟਨਾ ਨੂੰ ਲੈ ਕੇ ਰੋਸ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ। ਅਸਲ ਵਿਚ ਸਿੱਖ ਵਿਅਕਤੀ ਦੇ ਅੱਗੇ ਬੈਠੇ ਵਿਅਕਤੀ ਨੇ ਜਦੋਂ ਉਸ ਨੂੰ ਸੁੱਤੇ ਪਏ ਦੇਖਿਆ ਅਤੇ ਉਸ ਨੂੰ ਮੁਸਲਿਮ ਸਮਝ ਕੇ ਤਸਵੀਰਾਂ ਖਿੱਚ ਕੇ ਸਨੈਪਚੈਟ 'ਤੇ ਪੋਸਟ ਕਰਨੀਆਂ ਸ਼ੁਰੂ ਕਰ ਦਿੱਤੀਆਂ। ਇਸ ਦੇ ਨਾਲ ਹੀ ਉਹ ਕੈਪਸ਼ਨ ਲਿਖ ਰਿਹਾ ਸੀ, ਉਹ ਸ਼ਰਮਨਾਕ ਸੀ। ਇਸ ਵਿਅਕਤੀ ਨੇ ਸਨੈਪਚੈਟ 'ਤੇ ਕਈ ਤਸਵੀਰਾਂ ਪੋਸਟ ਕੀਤੀਆਂ, ਜਿਨ੍ਹਾਂ ਵਿਚ ਲਿਖ ਰਿਹਾ ਸੀ ਕਿ 'ਰੱਬ ਕਰੇ ਇਹ ਵਿਅਕਤੀ ਸੁੱਤਾ ਹੀ ਰਹੇ।' ਉਹ ਵਾਰ-ਵਾਰ ਲਿਖ ਰਿਹਾ ਸੀ ਕਿ ਉਸ ਦੇ ਪਿੱਛੇ ਅੱਤਵਾਦੀ ਬੈਠਾ ਹੈ ਅਤੇ ਉਹ ਅਜੇ ਵੀ ਜ਼ਿੰਦਾ ਹੈ।
ਇਨ੍ਹਾਂ ਤਸਵੀਰਾਂ ਨੂੰ ਸਿਮਰਨ ਜੀਤ ਸਿੰਘ ਨੇ ਟਵਿੱਟਰ 'ਤੇ ਸ਼ੇਅਰ ਕੀਤਾ ਹੈ। ਉਸ ਨੇ ਦੱਸਿਆ ਕਿ ਇਹ ਸਿੱਖ ਵਿਅਕਤੀ ਟ੍ਰੀਨਿਟੀ ਯੂਨੀਵਰਸਿਟੀ ਵਿਚ ਧਰਮ ਦੀ ਪੜ੍ਹਾਈ ਕਰਵਾਉਂਦਾ ਹੈ। ਇਸ ਪੋਸਟ ਦੇ ਵਾਇਰਲ ਹੋਣ ਤੋਂ ਬਾਅਦ ਸਿੱਖਾਂ ਵਿਚ ਗੁੱਸਾ ਹੈ। ਇਨ੍ਹਾਂ ਤਸਵੀਰਾਂ ਨੂੰ ਹੁਣ ਤੱਕ 6800 ਵਾਰ ਰੀਟਵੀਟ ਕੀਤਾ ਜਾ ਚੁੱਕਾ ਹੈ।
Related News
Punjab: ਮੁੰਡੇ ਦੀ ਵਾਇਰਲ ਹੋਈ ਵੀਡੀਓ ਨੇ ਮਿੰਟਾਂ ''ਚ ਪਾ ''ਤੀਆਂ ਪੁਲਸ ਨੂੰ ਭਾਜੜਾਂ ! ਪਿੰਡ ਵਾਸੀ ਵੀ ਰਹਿ ਗਏ ਵੇਖਦੇ

ਜੇ ਭਾਰਤ ਤੇ ਪਾਕਿ ਵਿਚਾਲੇ ਕ੍ਰਿਕਟ ਮੈਚ ਹੋ ਸਕਦੈ ਤਾਂ ਸਿੱਖ ਸ਼ਰਧਾਲੂ ਨਨਕਾਣਾ ਸਾਹਿਬ ਕਿਉਂ ਨਹੀਂ ਜਾ ਸਕਦੇ: ਪਰਗਟ ਸਿੰਘ
