ਪਾਕਿਸਤਾਨੀ ਬਜ਼ਾਰ ''ਚ ਨਹੀ ਦਿਖਣਗੀਆਂ ਭਾਰਤੀ ਸਬਜ਼ੀਆਂ ਤੇ ਫਲ

08/26/2019 3:13:34 PM

ਇਸਲਾਮਾਬਾਦ— ਪਾਕਿਸਤਾਨ ਦੇ ਪੰਜਾਬ ਸੂਬੇ ਦੇ ਬਾਜ਼ਰ 'ਚ ਹੁਣ ਭਾਰਤ ਤੋਂ ਲਿਆਂਦੀਆਂ ਸਬਜ਼ੀਆਂ ਤੇ ਫਲ ਨਹੀਂ ਦਿਖਣਗੇ ਕਿਉਂਕਿ ਇਸਲਾਮਾਬਾਦ ਨੇ ਨਵੀਂ ਦਿੱਲੀ ਨਾਲ ਆਪਣੇ ਵਪਾਰ ਨੂੰ ਕਸ਼ਮੀਰ ਮੁੱਦੇ ਤੋਂ ਬਾਅਦ ਟਾਲ ਦਿੱਤਾ ਹੈ। ਸਥਾਨਕ ਮੀਡੀਆ ਵਲੋਂ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ ਗਈ ਹੈ।

ਐਕਸਪ੍ਰੈੱਸ ਟ੍ਰਿਬਿਊਨ ਦੀ ਰਿਪੋਰਟ ਮੁਤਾਬਕ ਭਾਰਤੀ ਟਮਾਟਰ, ਲਸਣ, ਅਦਰਕ, ਹਰੀਆਂ ਮਿਰਚਾਂ, ਸੇਬ ਤੇ ਅੰਗੂਰ ਕਸ਼ਮੀਰ ਤੋਂ ਪਾਕਿਸਤਾਨ ਦੇ ਬਜ਼ਾਰਾਂ 'ਚ ਸਪਲਾਈ ਕੀਤੇ ਜਾਂਦੇ ਸਨ। ਇਹ ਸਬਜ਼ੀਆਂ ਤੇ ਫਲ ਪਾਕਿਸਤਾਨ ਦੇ ਪੰਜਾਬ ਸੁਬੇ ਦੇ ਰਾਵਲਪਿੰਡੀ, ਲਾਹੌਰ, ਫੈਸਲਾਬਾਦ ਦੇ ਨਾਲ-ਨਾਲ ਖੈਬਰ ਪਖਤੂਨਖਵਾ ਦੇ ਪੇਸ਼ਾਵਰ 'ਚ ਵੀ ਸਪਲਾਈ ਕੀਤੇ ਜਾਂਦੇ ਹਨ। ਪਾਕਿਸਤਾਨ ਵਲੋਂ ਭਾਰਤ ਨਾਲ ਵਪਾਰ ਮੁਅੱਤਲ ਕਰਨ ਤੇ ਡਿਪਲੋਮੈਟਿਕ ਸਬੰਧ ਘਟਾਉਣ ਦਾ ਫੈਸਲਾ ਭਾਰਤ ਵਲੋਂ ਕਸ਼ਮੀਰ ਦਾ ਵਿਸ਼ੇਸ਼ ਦਰਜਾ ਖਤਮ ਕਰਨ ਤੋਂ ਬਾਅਦ ਲਿਆ ਗਿਆ ਸੀ। ਪਾਕਿਸਤਾਨ ਦੇ ਸਾਰੇ ਫਲ ਤੇ ਸਬਜ਼ੀ ਵੇਚਣ ਵਾਲਿਆਂ ਤੇ ਕਮਿਸ਼ਨ ਏਜੰਟਾਂ ਦੇ ਗਰੁੱਪ ਨੇ ਕਿਹਾ ਕਿ ਉਨ੍ਹਾਂ ਨੇ ਭਾਰਤੀ ਸਮਾਨ ਦਾ ਬਾਈਕਾਟ ਕਰਨ ਦਾ ਫੈਸਲਾ ਲਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਹੋਰਾਂ ਵਪਾਰੀਆਂ ਨੂੰ ਵੀ ਅਪੀਲ ਕੀਤੀ ਹੈ ਕਿ ਪਾਕਿਸਤਾਨ ਦੇ ਚਾਰੇ ਸੂਬਿਆਂ 'ਚ ਭਾਰਤੀ ਫਲਾਂ ਤੇ ਸਬਜ਼ੀਆਂ ਦੀ ਵਿਕਰੀ ਰੋਕ ਦਿੱਤੀ ਜਾਵੇ।

ਕਮਿਸ਼ਨ ਏਜੰਟ ਟ੍ਰੇਡ ਗਰੁੱਪ ਦੇ ਪ੍ਰਧਾਨ ਚੌਧਰੀ ਜ਼ਹੀਰ ਅਹਿਮਦ ਨੇ ਐਕਸਪ੍ਰੈੱਸ ਟ੍ਰਿਬਿਊਨ ਨੂੰ ਦਿੱਤੇ ਆਪਣੇ ਬਿਆਨ 'ਚ ਕਿਹਾ ਕਿ ਦੇਸ਼ ਪਹਿਲਾਂ ਹੈ। ਵਪਾਰੀਆਂ ਨੂੰ ਫਰਕ ਨਹੀਂ ਪੈਂਦਾ ਜੇ ਲੱਖਾਂ ਦਾ ਵੀ ਨੁਕਸਾਨ ਹੋਵੇ। ਉਨ੍ਹਾਂ ਕਿਹਾ ਕਿ ਉਹ ਇਸ ਸਬੰਧ 'ਚ ਬਲੋਚਿਸਤਾਨ ਦੇ ਵਪਾਰੀਆਂ ਨਾਲ ਵੀ ਮੁਲਾਕਾਤ ਕਰਨਗੇ ਤੇ ਇਸ ਤੋਂ ਬਾਅਦ ਉਹ ਸਿੰਧ ਦੇ ਦੁਕਾਨਦਾਰਾਂ ਨਾਲ ਇਸ ਮੁੱਦੇ 'ਤੇ ਗੱਲ ਕਰਨਗੇ। ਭਾਰਤ ਤੋਂ ਸਾਲਾਨਾ 1.8 ਬਿਲੀਅਨ ਡਾਲਰ ਦਾ ਸਾਮਾਨ ਪਾਕਿਸਤਾਨ 'ਚ ਇੰਪੋਰਟ ਤੇ 340 ਮਿਲੀਅਨ ਡਾਲਰ ਦਾ ਸਾਮਾਨ ਐਕਸਪੋਰਟ ਕੀਤਾ ਜਾਂਦਾ ਹੈ।


Baljit Singh

Content Editor

Related News