288 ਯਾਤਰੀਆਂ ਨੂੰ ਲੈ ਜਾ ਰਹੇ ਸਮੁੰਦਰੀ ਜਹਾਜ਼ ਨੂੰ ਲੱਗੀ ਅੱਗ, ਯਾਤਰੀ ਸੁਰੱਖਿਅਤ

Friday, Feb 18, 2022 - 04:00 PM (IST)

288 ਯਾਤਰੀਆਂ ਨੂੰ ਲੈ ਜਾ ਰਹੇ ਸਮੁੰਦਰੀ ਜਹਾਜ਼ ਨੂੰ ਲੱਗੀ ਅੱਗ, ਯਾਤਰੀ ਸੁਰੱਖਿਅਤ

ਏਥਨਜ਼ (ਵਾਰਤਾ)- ਇਕ ਛੋਟੇ ਇਤਾਲਵੀ ਸਮੁੰਦਰੀ ਜਹਾਜ਼ ਵਿਚ ਸ਼ੁੱਕਰਵਾਰ ਨੂੰ ਉਸ ਸਮੇਂ ਅੱਗ ਲੱਗ ਗਈ, ਜਦੋਂ 288 ਯਾਤਰੀਆਂ ਨੂੰ ਲੈ ਕੇ ਜਹਾਜ਼ ਭੂਮੱਧ ਸਾਗਰ ਵਿਚੋਂ ਲੰਘ ਰਿਹਾ ਸੀ। ਗ੍ਰੀਸ ਪੁਲਸ ਨੇ ਇਹ ਜਾਣਕਾਰੀ ਦਿੱਤੀ। ਗ੍ਰੀਸ ਕੋਸਟ ਗਾਰਡ ਦੇ ਅਨੁਸਾਰ, ਸਮੁੰਦਰੀ ਜਹਾਜ਼ ਵਿਚ 237 ਯਾਤਰੀ ਅਤੇ 51 ਚਾਲਕ ਦਲ ਦੇ ਮੈਂਬਰ ਸਨ।

ਸਥਾਨਕ ਮੀਡੀਆ ਮੁਤਾਬਕ ਇਸ ਦੌਰਾਨ ਇਕ ਵਿਅਕਤੀ ਨੂੰ ਸਾਹ ਲੈਣ 'ਚ ਤਕਲੀਫ਼ ਹੋਣ ਤੋਂ ਬਾਅਦ ਨੇੜੇ ਦੇ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ। ਪੁਲਸ ਨੇ ਦੱਸਿਆ ਕਿ ਜਹਾਜ਼ ਵਿਚ ਸਵਾਰ ਯਾਤਰੀਆਂ ਦੀ ਮਦਦ ਲਈ ਤਿੰਨ ਟੱਗ ਕਿਸ਼ਤੀਆਂ ਅਤੇ ਤਿੰਨ ਪੈਟਰੋਲ ਕਿਸ਼ਤੀਆਂ ਭੇਜੀਆਂ ਗਈਆਂ। ਗ੍ਰੀਸ ਦੇ ਰੇਡੀਓ ਸਟੇਸ਼ਨ ਸਕਾਈ ਦੇ ਅਨੁਸਾਰ, ਜਹਾਜ਼ ਵਿਚ ਸਵਾਰ ਸਾਰੇ ਯਾਤਰੀ ਯੂਰੋਫੈਰੀ ਓਲੰਪੀਆ, ਗ੍ਰੀਸ ਤੋਂ ਇਟਲੀ ਜਾ ਰਹੇ ਸਨ, ਜਿਨ੍ਹਾਂ ਨੂੰ ਸੁਰੱਖਿਅਤ ਬਚਾ ਲਿਆ ਗਿਆ ਹੈ।

ਗ੍ਰੀਸ ਦੇ ਤੱਟ ਰੱਖਿਅਕ ਸੁਰੱਖਿਆ ਬਲ ਨੇ ਕਿਹਾ ਕਿ ਸਾਰਿਆਂ ਨੂੰ ਸੁਰੱਖਿਅਤ ਕੋਫੂਰ ਟਾਪੂ 'ਤੇ ਪਹੁੰਚਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ।
 


author

cherry

Content Editor

Related News