ਸੰਸਦ ਮੈਂਬਰ ਨੇ ਚੋਰੀ ਕੀਤਾ ਸੈਂਡਵਿਚ, ਦੇਣਾ ਪਿਆ ਅਸਤੀਫਾ

02/18/2019 2:05:10 AM

ਸਲੋਵੇਨੀਆ-ਯੂਰੋਪ ਦੇ ਇਕ ਦੇਸ਼ ਸਲੋਵੇਨੀਆ 'ਚ ਇਕ ਅਨੋਖਾ ਮਾਮਲਾ ਸਾਹਮਣੇ ਆਇਆ ਹੈ, ਜਿਥੋ ਦੇ ਇਕ ਸੰਸਦ ਮੈਂਬਰ (ਐੱਮ.ਪੀ.) ਨੂੰ ਸੁਪਰਮਾਰਕੀਟ ਤੋਂ ਸਿਰਫ ਇਕ ਸੈਂਡਵਿਚ ਚੋਰੀ ਕਰਨਾ ਭਾਰੀ ਪੈ ਗਿਆ, ਜਿਸ ਦਾ ਸੰਸਦ 'ਚ ਭਾਰੀ ਵਿਰੋਧ ਹੋਇਆ। ਹਾਲਾਂਕਿ ਸੰਸਦ ਤੋਂ ਬਾਅਦ 'ਚ ਆਪਣਾ ਜੁਰਮ ਕਬੂਲ ਲਿਆ। ਦਰਅਸਲ ਸਲੋਵੇਨੀਆ ਦੀ ਸੱਤਾਧਾਰੀ ਪਾਰਟੀ ਦੇ ਸੰਸਦ ਮੈਂਬਰ ਦਾਰਜੀ ਕ੍ਰੇਜਿਸਿਚ ਪਿਛਲੇ ਹਫਤੇ ਸੰਸਦ 'ਚ ਦੇਸ਼ ਦੇ ਸਰਵਿਲਾਂਸ ਸਿਸਟਮ 'ਤੇ ਹੋ ਰਹੀ ਇਕ ਚਰਚਾ 'ਚ ਸ਼ਾਮਲ ਸਨ। ਇਸ ਮੌਕੇ 'ਤੇ ਉਨ੍ਹਾਂ ਨੇ ਸੈਂਡਵਿਚ ਚੋਰੀ ਦੀ ਘਟਨਾ ਦਾ ਜ਼ਿਕਰ ਕੀਤਾ। ਦਾਰਜੀ ਨੇ ਦੱਸਿਆ ਕਿ ਸੈਂਡਵਿਚ ਲੈਣ ਸਮੇਂ ਸੁਪਰਮਾਰਕੀਟ ਦਾ ਕੋਈ ਵੀ ਕਰਮਚਾਰੀ ਉਨ੍ਹਾਂ 'ਤੇ ਧਿਆਨ ਨਹੀਂ ਦੇ ਰਿਹਾ ਸੀ। ਇਸ ਲਈ ਕੁਝ ਮਿੰਟ ਇੰਤਜ਼ਾਰ ਕਰਨ ਤੋਂ ਬਾਅਦ ਉਹ ਬਿਨ੍ਹਾਂ ਪੈਸੇ ਦਿੱਤੇ ਹੀ ਉਥੋ ਬਾਹਰ ਆ ਗਏ। ਦਾਰਜੀ ਨੇ ਜਿਵੇਂ ਹੀ ਘਟਨਾ ਦੇ ਬਾਰੇ 'ਚ ਸੰਸਦ ਨੂੰ ਦੱਸਿਆ ਤਾਂ ਉਸੇ ਸਮੇਂ ਹੀ ਵਿਰੋਧੀ ਪਾਰਟੀ ਦੇ ਨੇਤਾਵਾਂ ਅਤੇ ਖੁਦ ਉਨ੍ਹਾਂ ਦੀ ਪਾਰਟੀ ਦੇ ਕਈ ਨੇਤਾਵਾਂ ਨੇ ਵਿਰੋਧ ਜ਼ਾਹਿਰ ਕੀਤਾ। ਸੰਸਦ ਦੇ ਕਈ ਮੈਂਬਰਾਂ ਨੇ ਉਨ੍ਹਾਂ ਦੀ ਇਸ ਹਰਕਤ ਨੂੰ ਗਲਤ ਕਰਾਰ ਦਿੱਤਾ। ਇਸ ਦੇ ਤੁਰੰਤ ਬਾਅਦ ਦਾਰਜੀ ਨੇ ਆਪਣਾ ਅਸਤੀਫਾ ਪੱਤਰ ਸਪੀਕਰ ਨੂੰ ਸੌਂਪ ਦਿੱਤਾ। ਹਾਲਾਂਕਿ ਉਨ੍ਹਾਂ ਨੇ ਦੱਸਿਆ ਕਿ ਇਹ ਉਨ੍ਹਾਂ ਦਾ ਇਕ ਸੋਸ਼ਲ ਐਕਸਪੈਰੀਮੈਂਟ ਸੀ। ਇਸ ਦਾ ਮਕਸੱਦ ਚਰਚਾ ਦੌਰਾਨ ਸੰਸਦਾਂ ਨੂੰ ਸਰਵਿਲਾਂਸ ਸਿਸਟਮ ਦੀ ਟੈਸਟਿੰਗ ਦੇ ਬਾਰੇ 'ਚ ਦੱਸਣਾ ਸੀ। ਦਾਰਜੀ ਮੁਤਾਬਕ ਉਹ ਬਾਅਦ 'ਚ ਉਸ ਦਿਨ ਸੈਂਡਵਿਚ ਦੇ ਪੈਸੇ ਦੇਣ ਸੁਪਰਮਾਰਕੀਟ ਗਏ ਸਨ। ਮੀਡੀਆ ਰਿਪੋਰਟਸ ਮੁਤਾਬਕ ਦਾਰਜੀ ਨੂੰ ਅਜੇ ਸੰਸਦ ਮੈਂਬਰ ਬਣੇ ਸਿਰਫ 5 ਮਹੀਨੇ ਹੀ ਹੋਏ ਸਨ। ਸੋਸ਼ਲ ਮੀਡੀਆ 'ਤੇ ਕਈ ਲੋਕਾਂ ਨੇ ਉਨ੍ਹਾਂ ਦੀ ਈਮਾਨਦਾਰੀ ਦੀ ਤਾਰਿਫ ਕੀਤੀ ਹੈ ਤਾਂ ਉੱਥੇ ਕੁਝ ਲੋਕਾਂ ਨੇ ਉਨ੍ਹਾਂ ਦਾ ਮਜ਼ਾਕ ਵੀ ਬਣਾਇਆ ਹੈ। ਹਾਲਾਂਕਿ ਦਾਰਜੀ ਨੇ ਬਾਅਦ 'ਚ ਆਪਣੀ ਸਫਾਈ ਦਿੰਦੇ ਹੋਏ ਕਿਹਾ ਕਿ ਜੇਕਰ ਸਮੇਂ 'ਚ ਵਾਪਸ ਜਾਣ ਦੀ ਕੋਈ ਤਕਨੀਕ ਹੁੰਦੀ ਤਾਂ ਉਹ ਸੈਂਡਵਿਚ ਚੋਰੀ ਦੇ ਕੰਮ ਨੂੰ ਅੰਜ਼ਾਮ ਨਾ ਦਿੰਦੇ। ਦਾਰਜੀ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੀ ਈਮਾਨਦਾਰੀ ਦਾ ਪੱਧਰ ਉੱਚਾ ਰੱਖਿਆ ਹੈ ਅਤੇ ਅਸਤੀਫਾ ਉਨ੍ਹਾਂ ਦਾ ਨਿੱਜੀ ਫੈਸਲਾ ਸੀ।


Karan Kumar

Content Editor

Related News