9 ਘੰਟੇ ਤੋਂ ਵੱਧ ਸੌਣ ਨਾਲ ਚਾਰ ਗੁਣਾ ਵੱਧ ਜਾਂਦੈ ਛੇਤੀ ਮੌਤ ਹੋਣ ਦਾ ਖਤਰਾ
Sunday, Dec 13, 2015 - 03:50 PM (IST)

ਸਿਡਨੀ— ਜ਼ਿਆਦਾਤਰ ਕਿਹਾ ਜਾਂਦਾ ਹੈ ਕਿ ਸੌਣਾ ਇਕ ਬਿਹਤਰੀਨ ਦਵਾਈ ਹੈ ਪਰ ਇਕ ਨਵੀਂ ਸਟੱਡੀ ਨਾਲ ਪਤਾ ਲੱਗਾ ਹੈ ਕਿ ਜ਼ਿਆਦਾ ਸੌਣਾ ਤੁਹਾਡੇ ਲਈ ਖਤਰਨਾਕ ਹੋ ਸਕਦਾ ਹੈ। ਦਿਨ ਵਿਚ ਜ਼ਿਆਦਾ ਬੈਠਣਾ ਅਤੇ ਅਭਿਆਸ ਨਾ ਕਰਨਾ ਅਤੇ ਇਸ ਦੇ ਨਾਲ-ਨਾਲ ਇਕ ਰਾਤ ਵਿਚ 9 ਘੰਟੇ ਤੋਂ ਜ਼ਿਆਦਾ ਸੌਣਾ ਸਿਗਰਟਨੋਸ਼ੀ ਅਤੇ ਸ਼ਰਾਬ ਪੀਣ ਤੋਂ ਵੀ ਜ਼ਿਆਦਾ ਖਤਰਨਾਕ ਹੈ।
ਮਾਹਿਰਾਂ ਦਾ ਕਹਿਣਾ ਹੈ ਕਿ ਜ਼ਿਆਦਾ ਬੈਠੇ ਰਹਿਣ ਵਾਲੇ ਇਨਸਾਨ ਦੀ ਜਲਦੀ ਮੌਤ ਦੀ ਚਾਰ ਗੁਣਾ ਵੱਧ ਸੰਭਾਵਨਾ ਹੁੰਦੀ ਹੈ। ਪਿਛਲੇ ਕੁਝ ਸਾਲਾਂ ਵਿਚ ਅਜਿਹੇ ਕਈ ਨਤੀਜੇ ਮਿਲੇ ਹਨ, ਜੋ ਇਹ ਸਾਬਤ ਕਰਦੇ ਹਨ ਕਿ ਜ਼ਿਆਦਾ ਦੇਰ ਤਕ ਬੈਠਣਾ ਤੁਹਾਡੇ ਲਈ ਖਤਰਨਾਕ ਹੋ ਸਕਦਾ ਹੈ।