ਫਰਾਂਸ ਦੇ ਬਾਰ ''ਚ ਗੋਲੀਬਾਰੀ, 6 ਜ਼ਖਮੀ

11/01/2019 1:37:12 PM

ਪੈਰਿਸ— ਫਰਾਂਸ ਦੇ ਮਾਰਸਿਲੇ ਸ਼ਹਿਰ 'ਚ ਇਕ ਅਣਪਛਾਤੇ ਬੰਦੂਕਧਾਰੀ ਵਲੋਂ ਇਕ ਬਾਰ ਦੇ ਅੰਦਰ ਗੋਲੀ ਚਲਾਉਣ ਕਾਰਨ 6 ਲੋਕ ਜ਼ਖਮੀ ਹੋ ਗਏ। ਸਥਾਨਕ ਮੀਡੀਆ ਦੇ ਮੁਤਾਬਕ ਮਾਰਸਿਲੇ ਸ਼ਹਿਰ ਦੇ ਲਾ ਟਰਮਿਨਲ ਬਾਰ 'ਚ ਵੀਰਵਾਰ ਨੂੰ ਸਥਾਨਕ ਸਮੇਂ ਮੁਤਾਬਕ ਰਾਤ 8:30 ਵਜੇ ਇਕ ਅਣਪਛਾਤੇ ਬੰਦੂਕਧਾਰੀ ਨੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਇਸ 'ਚ ਘਟਨਾ 'ਚ 6 ਲੋਕ ਜ਼ਖਮੀ ਹੋਏ ਹਨ, ਜਿਨ੍ਹਾਂ 'ਚੋਂ ਇਕ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਪੁਲਸ ਨੇ ਸਾਰੇ ਜ਼ਖਮੀਆਂ ਨੂੰ ਹਸਪਤਾਲ 'ਚ ਦਾਖਲ ਕਰਵਾ ਦਿੱਤਾ ਹੈ ਤੇ ਅਧਿਕਾਰੀਆਂ ਨੇ ਬਾਰ ਦੇ ਨੇੜੇ ਦੇ ਇਲਾਕੇ ਨੂੰ ਬੰਦ ਕਰ ਦਿੱਤਾ ਹੈ। ਪੁਲਸ ਨੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਗੋਲੀ ਚਲਾਉਣ ਦੇ ਕਾਰਨ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ।


Baljit Singh

Content Editor

Related News