ਲੋਹੀਆਂ ਥਾਣੇ ਤੋਂ ਕੁਝ ਹੀ ਦੂਰੀ ’ਤੇ 7 ਦੁਕਾਨਾਂ ਦੇ ਸ਼ਟਰ ਤੋੜ ਕੇ ਚੋਰਾਂ ਨੇ ਹੱਥ ਕੀਤੇ ਸਾਫ਼

Wednesday, Jul 03, 2024 - 02:47 PM (IST)

ਲੋਹੀਆਂ (ਸੁਭਾਸ਼ ਸੱਦੀ, ਮਨਜੀਤ)- ਚੋਰਾਂ ਨੇ ਬੀਤੀ ਰਾਤ ਥਾਣਾ ਲੋਹੀਆਂ ਦੇ ਨੇੜਲੀਆਂ 7 ਦੁਕਾਨਾਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਜ਼ਿੰਦਰਿਆਂ ਸਮੇਤ ਸ਼ਟਰ ਤੋੜ ਕੇ ਸ਼ਰੇਆਮ ਚੋਰੀਆਂ ਕੀਤੀਆਂ ਅਤੇ ਪੁਲਸ ਪ੍ਰਸ਼ਾਸਨ ਨੂੰ ਚੈਲੰਜ ਕਰਦੇ ਹੋਏ ਲੱਖਾਂ ਰੁਪਏ ਦੀ ਨਕਦੀ ਚੋਰੀ ਕਰਕੇ ਲੈ ਗਏ, ਜਦਕਿ ਚੋਰਾਂ ਵੱਲੋਂ ਦੁਕਾਨਾਂ ’ਚ ਪਏ ਸਾਮਾਨ ਨੂੰ ਹੱਥ ਤੱਕ ਨਹੀਂ ਲਾਇਆ ਗਿਆ।

ਸੀ. ਸੀ. ਟੀ. ਵੀ. ਕੈਮਰਿਆਂ ਨੂੰ ਵੇਖ ਕੇ ਇਸ ਤਰ੍ਹਾਂ ਲੱਗ ਰਿਹਾ ਸੀ ਕਿ 22-24 ਵਰ੍ਹਿਆਂ ਦੇ ਨੌਜਵਾਨਾਂ ਦਾ ਇਹ ਕਾਰਾ ਹੈ ਅਤੇ ਉਕਤ ਚੋਰਾਂ ਨੇ ਮੂੰਹ ਲਪੇਟੇ ਹੋਏ ਸਨ। ਲੋਹੀਆਂ ਸ਼ਹਿਰ ’ਚ ਪੁਲਸ ਮੁਲਾਜ਼ਮਾਂ ਦੀ ਬਹੁਤ ਹੀ ਘੱਟ ਨਫਰੀ ਕਾਰਨ ਇਥੇ ਚੋਰੀਆਂ ਹੋਣੀਆਂ ਆਮ ਜਿਹੀ ਗੱਲ ਹੋ ਗਈ ਹੈ। ਇਹ ਚੋਰੀਆਂ ਤੜਕੇ 3 ਵਜੇ ਦੇ ਆਸ-ਪਾਸ ਹੋਈਆਂ ਜਾਪ ਰਹੀਆਂ ਹਨ, ਜਦਕਿ ਥਾਣਾ ਲੋਹੀਆਂ ਦੇ ਮੁਖੀ ਦਾ ਕਹਿਣਾ ਹੈ ਕਿ ਉਹ ਰਾਤ 1 ਵਜੇ ਘਰਾਂ ਨੂੰ ਨਾਕਾ ਖਤਮ ਕਰ ਕੇ ਗਏ ਸਨ। ਚੋਰੀਆਂ ਹੋਣ ਦੀ ਉਸ ਸਮੇਂ ਪਤਾ ਲਗਾ ਜਦੋਂ ਕੁਝ ਲੋਕ ਧਾਰਮਿਕ ਸਥਾਨਾਂ ਨੂੰ ਜਾ ਰਹੇ ਸਨ ਤੇ ਉਨ੍ਹਾਂ ਨੇ ਪਹਿਰੇਦਾਰ ਨੂੰ ਇਸ ਬਾਬਤ ਜਾਣਕਾਰੀ ਦਿੱਤੀ।

ਇਹ ਵੀ ਪੜ੍ਹੋ- ਸ਼ੱਕੀ ਹਾਲਾਤ 'ਚ ਬੰਦ ਕਮਰੇ 'ਚੋਂ ਖ਼ੂਨ ਨਾਲ ਲਥਪਥ ਮਿਲੀ ਨੌਜਵਾਨ ਦੀ ਲਾਸ਼, ਫ਼ੈਲੀ ਸਨਸਨੀ

PunjabKesari

ਜਾਣਕਾਰੀ ਅਨੁਸਾਰ ਚੋਰਾਂ ਨੇ ਪੁਲਸ ਮੁਲਾਜ਼ਮ ਅਵਤਾਰ ਸਿੰਘ ਦੇ ਘਰ ਦੇ ਅਗਲੇ ਹਿੱਸੇ ’ਚ ਕਿਰਾਏ ’ਤੇ ਦਿੱਤੀ ਦੁਕਾਨ ਗ੍ਰਾਮ ਸੁਵਿਧਾ ਡਿਜੀਟਲ ਸੈਂਟਰ ਦਾ ਸ਼ਟਰ ਤੋੜ ਦਿੱਤੇ ਅਤੇ ਉਥੋਂ 40 ਹਜ਼ਾਰ ਰੁਪਏ ਚੋਰੀ ਕੀਤੇ, ਜਦਕਿ ਉਸ ਦੇ ਨਾਲ ਹੀ ਏਕਮ ਫੂਡ ਤੋਂ 4 ਹਜ਼ਾਰ ਰੁਪਏ ਦੀ ਚੋਰੀ ਕੀਤੀ, ਜਿਸ ਤੋਂ ਬਾਅਦ ਇਹ ਚੋਰ ਜਿਨ੍ਹਾਂ ਦੀ ਗਿਣਤੀ 3-4 ਦੱਸੀ ਜਾ ਰਹੀ ਹੈ, ਨੇ ਥਾਣੇ ਤੋਂ ਭਗਤ ਸਿੰਘ ਚੌਕ ਨੂੰ ਜਾਂਦੇ ਹੋਏ ਮੁੱਖ ਸੜਕ ’ਤੇ ਹੀ ਧਾਲੀਵਾਲ ਮੈਡੀਕਲ ਸਟੋਰ, ਰਾਜਵੀਰ ਰੈਡੀਮੇਡ ਸਟੋਰ, ਬਰਜਿੰਦਰ ਰੈਡੀਮੇਡ ਸਟੋਰ, ਸੁਰਿੰਦਰਾ ਇਲੈਕਟ੍ਰੀਕਲਜ਼ ਦੀਆਂ ਦੁਕਾਨਾਂ ਦੇ ਸ਼ਟਰ ਕਿਸੇ ਮਸ਼ੀਨ ਨਾਲ ਤੋੜ ਕੇ ਕ੍ਰਮਵਾਰ 33 ਹਜ਼ਾਰ, 22 ਹਜ਼ਾਰ, 3 ਹਜ਼ਾਰ ਤੇ 33 ਹਜ਼ਾਰ ਰੁਪਏ ਦੀ ਨਕਦੀ ਚੋਰੀ ਕੀਤੀ।

ਇਹ ਵੀ ਪੜ੍ਹੋ-ਜਲੰਧਰ ਜ਼ਿਮਨੀ ਚੋਣ ਦੇ ਪ੍ਰਚਾਰ 'ਚ ਡਟੇ ਰਾਜਾ ਵੜਿੰਗ, ਕਾਫਲਾ ਰੁਕਵਾ ਚੱਖਿਆ ਗੋਲ-ਗੱਪਿਆਂ ਦਾ ਸਵਾਦ

ਉਪਰੰਤ ਇਹ ਚੋਰ ਇੰਦਰਾ ਦਾਣਾ ਮੰਡੀ ਦੇ ਨਜ਼ਦੀਕ ਦਿੱਲੀ ਪੈਸਟੀਸਾਈਡ ਨੂੰ ਨਿਸ਼ਾਨਾ ਬਣਾਉਂਦੇ ਹੋਏ ਇਕ ਐੱਲ. ਸੀ. ਡੀ. ਅਤੇ 5 ਹਜ਼ਾਰ ਰੁਪਏ ਲੈ ਕੇ ਫਰਾਰ ਹੋ ਗਏ। ਬਾਅਦ ’ਚ ਰੋਹ ’ਚ ਆਏ ਹੋਏ ਵਪਾਰੀਆਂ ਨੇ ਵਪਾਰ ਮੰਡਲ ਲੋਹੀਆਂ ਦੇ ਪ੍ਰਧਾਨ ਅਵਤਾਰ ਸਿੰਘ ਚੰਦੀ, ਜਗਜੀਤ ਸਿੰਘ ਨੋਨੀ ਪ੍ਰਧਾਨ ਨਗਰ ਪੰਚਾਇਤ ਲੋਹੀਆਂ, ਮਨਿਆਰੀ ਯੂਨੀਅਨ, ਸਰਾਫ਼ਾ ਯੂਨੀਅਨ ਅਤੇ ਕਰਿਆਨਾ ਯੂਨੀਅਨ ਦੇ ਵਪਾਰੀਆਂ ਨੇ ਐੱਸ. ਐੱਚ. ਓ. ਲੋਹੀਆਂ ਬਖ਼ਸ਼ੀਸ਼ ਸਿੰਘ ਤੋਂ ਮੰਗ ਕੀਤੀ ਕਿ ਇਨ੍ਹਾਂ ਚੋਰਾਂ ਨੂੰ ਫੜਿਆ ਜਾਵੇ ਤੇ ਸ਼ਹਿਰ ’ਚ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਕੰਟਰੋਲ ’ਚ ਕੀਤਾ ਜਾਵੇ। ਸ਼ਹਿਰ ’ਚ ਦੁਬਾਰਾ ਤੋਂ ਪੀ. ਸੀ. ਆਰ. ਦੀ ਟੀਮ ਦੀ ਨਿਯੁਕਤੀ ਕਰਨ ਦੀ ਵੀ ਮੰਗ ਕੀਤੀ ਗਈ।

ਇਹ ਵੀ ਪੜ੍ਹੋ-ਇਕ ਹਜ਼ਾਰ ਰੁਪਏ ਦੀ ਉਡੀਕ 'ਚ ਬੈਠੀਆਂ ਔਰਤਾਂ ਲਈ ਖ਼ੁਸ਼ਖ਼ਬਰੀ, CM ਮਾਨ ਦੀ ਪਤਨੀ ਨੇ ਆਖੀ ਵੱਡੀ ਗੱਲ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


shivani attri

Content Editor

Related News