ਪੈਰਾਗੁਏ ਨੂੰ ਹਰਾਉਣ ਦੇ ਬਾਵਜੂਦ ਕੋਪਾ ਅਮਰੀਕਾ ਤੋਂ ਬਾਹਰ ਹੋਇਆ ਕੋਸਟਾ ਰਿਕਾ

Wednesday, Jul 03, 2024 - 02:45 PM (IST)

ਆਸਟਿਨ (ਅਮਰੀਕਾ) : ਫਰਾਂਸਿਸਕੋ ਕੈਲਵੋ ਅਤੇ ਜੋਸੀਮਾਰ ਅਲਸੋਸੇਰ ਦੇ ਸ਼ੁਰੂਆਤੀ ਸੱਤ ਮਿੰਟਾਂ ਵਿੱਚ ਕੀਤੇ ਗੋਲਾਂ ਦੀ ਮਦਦ ਨਾਲ ਕੋਸਟਾ ਰੀਕਾ ਪੈਰਾਗੁਏ ਨੂੰ 2-1 ਨਾਲ ਹਰਾਉਣ ਦੇ ਬਾਵਜੂਦ ਕੋਪਾ ਅਮਰੀਕਾ ਫੁੱਟਬਾਲ ਟੂਰਨਾਮੈਂਟ ਤੋਂ ਬਾਹਰ ਹੋ ਗਿਆ। ਕੋਸਟਾ ਰੀਕਾ ਗਰੁੱਪ ਡੀ ਵਿੱਚ ਚਾਰ ਅੰਕਾਂ ਨਾਲ ਤੀਜੇ ਸਥਾਨ ’ਤੇ ਰਿਹਾ। ਕੋਲੰਬੀਆ ਅਤੇ ਬ੍ਰਾਜ਼ੀਲ ਨੇ 1-1 ਨਾਲ ਡਰਾਅ ਖੇਡਿਆ। ਕੋਲੰਬੀਆ ਸੱਤ ਅੰਕਾਂ ਨਾਲ ਸਿਖਰ ’ਤੇ ਰਿਹਾ ਜਦਕਿ ਬ੍ਰਾਜ਼ੀਲ ਪੰਜ ਅੰਕਾਂ ਨਾਲ ਦੂਜੇ ਸਥਾਨ ’ਤੇ ਰਿਹਾ।
ਪੈਰਾਗੁਏ ਆਪਣੇ ਪਹਿਲੇ ਦੋ ਮੈਚ ਹਾਰ ਕੇ ਪਹਿਲਾਂ ਹੀ ਬਾਹਰ ਹੋ ਗਿਆ ਸੀ।
ਕੋਸਟਾ ਰੀਕਾ 1997, 2011 ਅਤੇ 2016 ਤੋਂ ਬਾਅਦ ਚੌਥੀ ਵਾਰ ਗਰੁੱਪ ਪੜਾਅ ਤੋਂ ਬਾਹਰ ਹੋ ਗਿਆ ਸੀ। ਟੀਮ 2001 ਅਤੇ 2004 ਵਿੱਚ ਕੁਆਰਟਰ ਫਾਈਨਲ ਵਿੱਚ ਪਹੁੰਚੀ ਸੀ। ਕੈਲਵੋ ਨੇ ਤੀਜੇ ਮਿੰਟ 'ਚ ਜੋਸੇਫ ਮੋਰਾ ਦੇ ਕਰਾਸ 'ਤੇ ਗੋਲ ਕੀਤਾ, ਜਦਕਿ ਚਾਰ ਮਿੰਟ ਬਾਅਦ ਅਲਸੋਸੇਰ ਨੇ ਗੋਲ ਕਰਕੇ ਕੋਸਟਾ ਰੀਕਾ ਨੂੰ 2-0 ਦੀ ਬੜ੍ਹਤ ਦਿਵਾਈ। ਇਸ ਤੋਂ ਬਾਅਦ ਕੋਸਟਾ ਰੀਕਾ ਦੀ ਟੀਮ ਗੋਲ 'ਤੇ ਕੋਈ ਸ਼ਾਟ ਨਹੀਂ ਲਗਾ ਸਕੀ।
ਪੈਰਾਗੁਏ ਨੇ ਦੂਜੇ ਹਾਫ ਦੇ ਜ਼ਿਆਦਾਤਰ ਸਮੇਂ ਤੱਕ ਗੇਂਦ 'ਤੇ ਕਬਜ਼ਾ ਬਣਾਈ ਰੱਖਿਆ ਅਤੇ ਰੈਮਨ ਸੋਸਾ ਨੇ 55ਵੇਂ ਮਿੰਟ 'ਚ ਆਪਣਾ ਪਹਿਲਾ ਅੰਤਰਰਾਸ਼ਟਰੀ ਗੋਲ ਕੀਤਾ। ਕੋਸਟਾ ਰੀਕਾ ਦਾ ਗੋਲਕੀਪਰ ਪੈਟਰਿਕ ਸੇਕਵੇਰਾ ਨੇ ਦੂਜੇ ਹਾਫ ਦੇ ਇੰਜਰੀ ਟਾਈਮ 'ਚ ਏਜੰਲ ਰੋਮੇਰੋ ਦੇ ਕਰੀਬ ਤੋਂ ਲਗਾਏ ਗਏ ਸ਼ਾਰਚ ਨੂੰ ਬਾਹਰ ਕਰਕੇ ਟੀਮ ਦੀ ਜਿੱਤ ਸੁਨਿਸ਼ਚਿਤ ਕੀਤੀ।


Aarti dhillon

Content Editor

Related News