ਦੱਖਣੀ ਰੂਸ ''ਚ ਆਤਮਘਾਤੀ ਹਮਲੇ ''ਚ 6 ਅਧਿਕਾਰੀ ਜ਼ਖਮੀ
Friday, Dec 11, 2020 - 10:51 PM (IST)
ਮਾਸਕੋ-ਦੱਖਣੀ ਰੂਸ 'ਚ ਚੋਟੀ ਦੀ ਸੁਰੱਖਿਆ ਏਜੰਸੀ ਦੇ ਸਥਾਨਕ ਦਫਤਰ ਨੇੜੇ ਸ਼ੁੱਕਰਵਾਰ ਨੂੰ ਕੀਤੇ ਗਏ ਫਿਦਾਈਨ ਹਮਲੇ 'ਚ ਘਟੋ-ਘੱਟ 6 ਕਾਨੂੰਨ ਵਿਵਸਥਾ ਅਧਿਕਾਰੀ ਜ਼ਖਮੀ ਹੋ ਗਏ। ਰੂਸ ਦੀ ਅੱਤਵਾਦ ਰੋਕੂ ਕਮੇਟੀ ਨੇ ਇਕ ਬਿਆਨ 'ਚ ਕਿਹਾ ਕਿ ਰੂਸ ਦੇ ਉੱਤਰ ਕਾਕਸ ਦੇ ਕਾਰਾਚੇਵੋ-ਚੇਕੇਰਸੀਆ ਇਲਾਕੇ ਦੇ ਉਚਕੇਕਨ 'ਚ ਸੰਘੀ ਸੁਰੱਖਿਆ ਸੇਵਾ ਦੀ ਇਮਾਰਤ ਦੇ ਬਾਹਰ ਧਮਾਕਾ ਹੋਇਆ। ਸਮਾਚਾਰ ਏਜੰਸੀ ਇੰਟਰਫੈਕਸ ਨੇ ਖਬਰ ਦਿੱਤੀ ਕਿ ਸ਼ੁੱਕਰਵਾਰ ਤੜਕੇ ਇਮਾਰਤ ਦੇ ਬਾਹਰ ਇਕ ਉਪਕਰਣ 'ਚ ਧਮਾਕਾ ਹੋਇਆ ਜਿਸ 'ਚ ਕੋਈ ਵੀ ਜ਼ਖਮੀ ਨਹੀਂ ਹੋਇਆ।
ਇਹ ਵੀ ਪੜ੍ਹੋ -2020 ਦੇ ਅੰਤ ਤੱਕ ਕੈਨੇਡਾ ਦੇ ਸਕਦੈ ਮਾਡਰਨਾ ਦੀ ਵੈਕਸੀਨ ਨੂੰ ਮਨਜ਼ੂਰੀ
ਜਦ ਅਧਿਕਾਰੀ ਮੁਆਇਨਾ ਕਰਨ ਲਈ ਗਏ ਤਾਂ ਆਤਮਘਾਤੀ ਹਮਲਾਵਾਰ ਉਨ੍ਹਾਂ ਕੋਲ ਪਹੁੰਚਿਆ ਅਤੇ ਉਸ ਨੇ ਖੁਦ ਨੂੰ ਉੱਡਾ ਲਿਆ, ਜਿਸ 'ਚ ਉਸ ਦੀ ਮੌਤ ਹੋ ਗਈ। ਰੂਸ ਦੇ ਅਸਥਿਰ ਉੱਤਰ 'ਚ ਚੇਚਨਿਆ, ਕਾਰਾਚੇਵੋ-ਚੇਕੇਰਸੀਆ ਅਤੇ ਹੋਰ ਖੇਤਰ ਆਉਂਦੇ ਹਨ ਜਿਥੇ ਇਸਲਾਮੀ ਅੱਤਵਾਦੀ ਧਮਾਕੇ ਅਤੇ ਹਮਲੇ ਕਰਦੇ ਹਨ। ਉਨ੍ਹਾਂ 'ਚੋਂ ਕੁਝ ਇਸਲਾਮਿਕ ਸਟੇਟ ਸਮੂਹ ਨਾਲ ਜੁੜੇ ਹਨ।
ਇਹ ਵੀ ਪੜ੍ਹੋ -ਪਤਨੀ ਦੇ ਕਰੀਅਰ ਲਈ CEO ਨੇ ਛੱਡ ਦਿੱਤਾ 750 ਕਰੋੜ ਰੁਪਏ ਦਾ ਬੋਨਸ, ਲੋਕਾਂ ਦੱਸਿਆ 'ਡਰਾਮਾ'
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।