ਬੰਗਲਾਦੇਸ਼ ''ਚ ਮਾਲਵਾਹਕ ਜਹਾਜ਼ ਨਾਲ ਟਕਰਾਈ ਕਿਸ਼ਤੀ, 6 ਦੀ ਮੌਤ

Monday, Mar 21, 2022 - 01:05 AM (IST)

ਬੰਗਲਾਦੇਸ਼ ''ਚ ਮਾਲਵਾਹਕ ਜਹਾਜ਼ ਨਾਲ ਟਕਰਾਈ ਕਿਸ਼ਤੀ, 6 ਦੀ ਮੌਤ

ਢਾਕਾ-ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਦੇ ਬਾਹਰੀ ਇਲਾਕੇ 'ਚ ਸ਼ੀਤਲਕਸ਼ਿਆ ਨਦੀ 'ਚ ਐਤਵਾਰ ਨੂੰ ਇਕ ਕਿਸ਼ਤੀ ਦੇ ਮਾਲਵਾਹਕ ਜਹਾਜ਼ ਨਾਲ ਟਕਰਾਏ ਜਾਣ ਕਾਰਨ 6 ਲੋਕਾਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਦੱਸਿਆ ਕਿ ਐਤਵਾਰ ਦੁਪਹਿਰ ਸੈਯਦਪੁਰ ਅਲ ਅਮੀਨ ਨਗਰ ਇਲਾਕੇ 'ਚ ਐੱਮ.ਵੀ. ਅਫ਼ਸਰ ਉੱਦੀਨ ਨਾਮਕ ਜਹਾਜ਼ ਦਾ ਐੱਮ.ਵੀ. ਰੂਪੋਸ਼ੀ-9 ਨਾਂ ਦੇ ਜਹਾਜ਼ ਨਾਲ ਟੱਕਰ ਹੋ ਗਈ।

ਇਹ ਵੀ ਪੜ੍ਹੋ : 'ਦਿ ਕਸ਼ਮੀਰ ਫਾਈਲਜ਼' ਨੂੰ ਲੈ ਕੇ ਨਿਜ਼ੀਊਲੈਂਡ 'ਚ ਖੜ੍ਹਾ ਹੋਇਆ ਵਿਵਾਦ

ਕਿਸ਼ਤੀ 'ਚ ਘਟੋ-ਘੱਟ 50 ਲੋਕ ਸਵਾਰ ਸਨ। ਇਸ ਹਾਦਸੇ ਤੋਂ ਬਾਅਦ ਕਿਸ਼ਤੀ ਡੁੱਬ ਗਈ। ਦੁਰਘਟਨਾ ਤੋਂ ਬਾਅਦ ਬੰਗਲਾਦੇਸ਼ ਇਨਲੈਂਡ ਵਾਟਰ ਟਰਾਂਸਪੋਰਟ ਅਥਾਰਿਟੀ ਨੇ ਨਦੀ ਪੁਲਸ, ਨੇਵੀ ਅਤੇ ਕੋਸਟ ਗਾਰਡ ਨਾਲ ਮਿਲ ਕੇ ਇਲਾਕੇ 'ਚ ਬਚਾਅ ਮੁਹਿੰਮ ਦੇ ਹਵਾਲੇ ਤੋਂ ਕਿਹਾ ਕਿ ਹੁਣ ਤੱਕ 6 ਲਾਸ਼ਾਂ ਕੱਢੀਆਂ ਜਾ ਚੁੱਕੀਆਂ ਹਨ ਜਿਨ੍ਹਾਂ 'ਚੋਂ ਤਿੰਨ ਮਹਿਲਾਵਾਂ ਹਨ।

ਇਹ ਵੀ ਪੜ੍ਹੋ : 6 ਘੰਟਿਆਂ ਤੋਂ ਪੈਟਰੋਲ ਪੰਪ 'ਤੇ ਵਾਰੀ ਦੀ ਉਡੀਕ ਕਰਦੇ 2 ਬਜ਼ੁਰਗਾਂ ਦੀ ਹੋਈ ਮੌਤ

ਲਾਪਤਾ ਲੋਕਾਂ ਲਈ ਬਚਾਅ ਮੁਹਿੰਮ ਜਾਰੀ ਹੈ। ਇਕ ਹੋਰ ਅਧਿਕਾਰੀ ਨੇ ਕਿਹਾ ਕਿ ਕਈ ਹੋਰ ਯਾਤਰੀਆਂ ਦੇ ਡੁੱਬਣ ਦਾ ਖ਼ਦਸ਼ਾ ਹੈ ਅਤੇ ਉਨ੍ਹਾਂ 'ਚੋਂ ਕੁਝ ਕਿਸ਼ਤੀ ਦੇ ਅੰਦਰ ਫਸੇ ਹੋਏ ਹੋ ਸਕਦੇ ਹਨ। ਨਾਰਾਇਣਗੰਜ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਕਿਹਾ ਕਿ ਫਾਇਰ ਬ੍ਰਿਗੇਡ ਦੇ ਗੋਤਾਖੋਰਾਂ ਨੇ ਤੁਰੰਤ ਗੁਆਂਢ 'ਚ ਸਵੈ-ਸੇਵਕਾਂ ਨਾਲ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਅਤੇ ਬਾਅਦ 'ਚ ਕੋਸਟ ਗਾਰਡ ਦੇ ਜਵਾਨ ਵੀ ਮੁਹਿੰਮ 'ਚ ਸ਼ਾਮਲ ਹੋ ਗਏ।

ਇਹ ਵੀ ਪੜ੍ਹੋ : ਨਾਟੋ ਦੇ ਵਿਸਤਾਰ ਜਿੰਨੀ ਖ਼ਤਰਨਾਕ ਹੈ ਅਮਰੀਕਾ ਦੀ ਹਿੰਦ-ਪ੍ਰਸ਼ਾਂਤ ਨੀਤੀ : ਚੀਨ

ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


author

Karan Kumar

Content Editor

Related News