6 ਘੰਟੇ ਬਾਅਦ ਮਿਲਿਆ ਤਾਰਾ ਏਅਰ ਦੇ ਜਹਾਜ਼ ਦਾ ਸੁਰਾਗ, 4 ਭਾਰਤੀਆਂ ਸਮੇਤ 22 ਯਾਤਰੀ ਸਨ ਸਵਾਰ

Sunday, May 29, 2022 - 05:25 PM (IST)

6 ਘੰਟੇ ਬਾਅਦ ਮਿਲਿਆ ਤਾਰਾ ਏਅਰ ਦੇ ਜਹਾਜ਼ ਦਾ ਸੁਰਾਗ, 4 ਭਾਰਤੀਆਂ ਸਮੇਤ 22 ਯਾਤਰੀ ਸਨ ਸਵਾਰ

ਕਾਠਮੰਡੂ (ਏ.ਐਨ.ਆਈ.): ਨੇਪਾਲ ਤੋਂ ਲਾਪਤਾ ਤਾਰਾ ਏਅਰ ਜਹਾਜ਼ ਦਾ ਫ਼ੌਜ ਨੇ ਕਰੀਬ ਛੇ ਘੰਟੇ ਬਾਅਦ ਪਤਾ ਲਗਾ ਲਿਆ ਹੈ। ਨੇਪਾਲ ਫ਼ੌਜ ਨੇ ਇਸ ਬਾਰੇ ਜਾਣਕਾਰੀ ਦਿੱਤੀ ਹੈ ਕਿ ਜਹਾਜ਼ ਨੂੰ ਹਿਮਾਲਿਆ ਦੇ ਮਨਾਪਤੀ ਦੇ ਹੇਠਲੇ ਹਿੱਸੇ 'ਚ ਦੇਖਿਆ ਗਿਆ ਹੈ। ਇਸ ਦੇ ਨਾਲ ਹੀ ਮਸਤਾਂਗ ਦੇ ਕੋਵਾਂਗ ਪਿੰਡ 'ਚ ਜਹਾਜ਼ ਦਾ ਮਲਬਾ ਮਿਲਿਆ ਹੈ। 19 ਸੀਟਾਂ ਵਾਲੇ ਇਸ ਜਹਾਜ਼ ਵਿੱਚ 4 ਭਾਰਤੀ, 3 ਵਿਦੇਸ਼ੀ ਅਤੇ 13 ਨੇਪਾਲੀ ਨਾਗਰਿਕ ਸਵਾਰ ਸਨ। ਹਾਲਾਂਕਿ ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਜਹਾਜ਼ 'ਚ ਸਵਾਰ ਯਾਤਰੀ ਸੁਰੱਖਿਅਤ ਹਨ ਜਾਂ ਨਹੀਂ।

PunjabKesari

ਪੜ੍ਹੋ ਇਹ ਅਹਿਮ ਖ਼ਬਰ- ਇੰਡੋਨੇਸ਼ੀਆ 'ਚ ਕਿਸ਼ਤੀ ਪਲਟਣ ਮਗਰੋਂ 25 ਲੋਕ ਲਾਪਤਾ

ਸੂਤਰਾਂ ਮੁਤਾਬਕ ਫ਼ੌਜ ਦੇ ਅਧਿਕਾਰੀਆਂ ਨੇ ਦੂਰੋਂ ਧੂੰਆਂ ਉੱਠਦਾ ਦੇਖਿਆ, ਜਿਸ ਤੋਂ ਬਾਅਦ ਜਹਾਜ਼ ਦਾ ਪਤਾ ਲਗਾਇਆ ਗਿਆ। ਫ਼ੌਜ ਦੇ ਬੁਲਾਰੇ ਨਾਰਾਇਣ ਸਿਲਵਾਲ ਨੇ ਦੱਸਿਆ ਕਿ ਸਥਾਨਕ ਲੋਕਾਂ ਵੱਲੋਂ ਨੇਪਾਲੀ ਫ਼ੌਜ ਨੂੰ ਦਿੱਤੀ ਗਈ ਜਾਣਕਾਰੀ ਮੁਤਾਬਕ ਤਾਰਾ ਏਅਰ ਦਾ ਜਹਾਜ਼ ਮਨਾਪਤੀ ਹਿਮਾਲ ਜ਼ਮੀਨ ਖਿਸਕਣ ਦੇ ਹੇਠਾਂ ਲਮਚੇ ਨਦੀ ਦੇ ਮੁਹਾਨੇ 'ਤੇ ਹਾਦਸਾਗ੍ਰਸਤ ਹੋ ਗਿਆ। ਨੇਪਾਲ ਫ਼ੌਜ ਜ਼ਮੀਨੀ ਅਤੇ ਹਵਾਈ ਮਾਰਗ ਰਾਹੀਂ ਘਟਨਾ ਸਥਾਨ ਵੱਲ ਵਧ ਰਹੀ ਹੈ। ਖਰਾਬ ਮੌਸਮ ਕਾਰਨ ਫ਼ੌਜ ਨੂੰ ਬਚਾਅ ਕਰਨਾ ਮੁਸ਼ਕਲ ਹੋ ਰਿਹਾ ਹੈ।

ਤਾਰਾ ਏਅਰ ਦੇ ਇੱਕ ਜਹਾਜ਼ ਨੇ ਐਤਵਾਰ ਸਵੇਰੇ ਨੇਪਾਲ ਵਿੱਚ ਉਡਾਣ ਭਰੀ। ਹਵਾਈ ਅੱਡੇ ਦੇ ਅਧਿਕਾਰੀਆਂ ਮੁਤਾਬਕ ਤਾਰਾ ਏਅਰ ਦੇ ਡਬਲ ਇੰਜਣ ਵਾਲੇ ਜਹਾਜ਼ ਨੇ ਅੱਜ ਸਵੇਰੇ ਪੋਖਰਾ ਤੋਂ ਜੋਮਸੋਮ ਲਈ ਉਡਾਣ ਭਰੀ। ਜਹਾਜ਼ ਨਾਲ ਆਖਰੀ ਸੰਪਰਕ ਸਵੇਰੇ 9:55 'ਤੇ ਹੋਇਆ ਸੀ। ਨੇਪਾਲੀ ਫ਼ੌਜ ਦੇ ਬੁਲਾਰੇ ਨਾਰਾਇਣ ਸਿਲਵਾਲ ਨੇ ਕਿਹਾ ਕਿ ਸਥਾਨਕ ਲੋਕਾਂ ਵੱਲੋਂ ਨੇਪਾਲ ਫ਼ੌਜ ਨੂੰ ਦਿੱਤੀ ਗਈ ਜਾਣਕਾਰੀ ਮੁਤਾਬਕ ਤਾਰਾ ਏਅਰ ਦਾ ਜਹਾਜ਼ ਮਨਾਪਤੀ ਹਿਮਾਲ ਜ਼ਮੀਨ ਖਿਸਕਣ ਦੇ ਹੇਠਾਂ ਲਮਚੇ ਨਦੀ ਦੇ ਮੂੰਹ 'ਤੇ ਹਾਦਸਾਗ੍ਰਸਤ ਹੋ ਗਿਆ। ਨੇਪਾਲ ਫ਼ੌਜ ਜ਼ਮੀਨੀ ਅਤੇ ਹਵਾਈ ਮਾਰਗ ਰਾਹੀਂ ਘਟਨਾ ਸਥਾਨ ਵੱਲ ਵਧ ਰਹੀ ਹੈ।

ਮੁੰਬਈ ਤੋਂ ਹੈ ਪੂਰਾ ਪਰਿਵਾਰ
ਨੇਪਾਲ ਦੇ ਸਥਾਨਕ ਮੀਡੀਆ ਮੁਤਾਬਕ ਲਾਪਤਾ ਜਹਾਜ਼ 'ਚ 4 ਭਾਰਤੀ ਸਵਾਰ ਸਨ ਜੋ ਇਕ ਹੀ ਪਰਿਵਾਰ ਤੋਂ ਮੁੰਬਈ ਤੋਂ ਆਏ ਸਨ। ਏਅਰਲਾਈਨ ਨੇ ਯਾਤਰੀਆਂ ਦੀ ਸੂਚੀ ਜਾਰੀ ਕੀਤੀ ਹੈ, ਜਿਨ੍ਹਾਂ ਨੇ ਚਾਰ ਭਾਰਤੀਆਂ ਦੀ ਪਛਾਣ ਅਸ਼ੋਕ ਕੁਮਾਰ ਤ੍ਰਿਪਾਠੀ, ਧਨੁਸ਼ ਤ੍ਰਿਪਾਠੀ, ਰਿਤਿਕਾ ਤ੍ਰਿਪਾਠੀ ਅਤੇ ਵੈਭਵੀ ਤ੍ਰਿਪਾਠੀ ਵਜੋਂ ਕੀਤੀ ਹੈ। ਏਅਰਲਾਈਨਜ਼ ਦੇ ਬੁਲਾਰੇ ਸੁਦਰਸ਼ਨ ਬਰਤੌਲਾ ਨੇ ਦੱਸਿਆ ਕਿ ਤਿੰਨ ਮੈਂਬਰੀ ਨੇਪਾਲੀ ਅਮਲੇ ਤੋਂ ਇਲਾਵਾ ਚਾਰ ਭਾਰਤੀ ਨਾਗਰਿਕ, ਦੋ ਜਰਮਨ ਅਤੇ 13 ਨੇਪਾਲੀ ਯਾਤਰੀ ਸਵਾਰ ਸਨ।ਨੇਪਾਲੀ ਫ਼ੌਜ ਦੇ ਬੁਲਾਰੇ ਨਾਰਾਇਣ ਸਿਲਵਾਲ ਨੇ ਦੱਸਿਆ ਕਿ ਨੇਪਾਲੀ ਫ਼ੌਜ ਦਾ ਇੱਕ ਐਮਆਈ-17 ਹੈਲੀਕਾਪਟਰ ਹਾਲ ਹੀ ਵਿੱਚ ਲੇਤੇ, ਮਸਤਾਂਗ ਲਈ ਰਵਾਨਾ ਹੋਇਆ ਹੈ। ਇਸ ਦੇ ਨਾਲ ਹੀ, ਨੇਪਾਲ ਦੇ ਗ੍ਰਹਿ ਮੰਤਰਾਲੇ ਦੇ ਬੁਲਾਰੇ ਫਦਿੰਦਰਾ ਮਨੀ ਪੋਖਰਲ ਦੇ ਅਨੁਸਾਰ, ਮੰਤਰਾਲੇ ਨੇ ਲਾਪਤਾ ਜਹਾਜ਼ ਦੀ ਭਾਲ ਲਈ ਮੁਸਤਾਂਗ ਅਤੇ ਪੋਖਰਾ ਤੋਂ ਦੋ ਨਿੱਜੀ ਹੈਲੀਕਾਪਟਰ ਵੀ ਤਾਇਨਾਤ ਕੀਤੇ ਹਨ।

ਭਾਰਤੀ ਦੂਤਘਰ ਨੇ ਜਾਰੀ ਕੀਤਾ ਹੈਲਪਲਾਈਨ ਨੰਬਰ
ਕਾਠਮੰਡੂ ਵਿਚ ਭਾਰਤੀ ਦੂਤਘਰ ਨੇ ਇਸ ਸਬੰਧ ਵਿੱਚ ਇੱਕ ਐਮਰਜੈਂਸੀ ਹੈਲਪਲਾਈਨ ਨੰਬਰ +977-9851107021 ਵੀ ਜਾਰੀ ਕੀਤਾ ਹੈ। ਇਸ ਦੇ ਨਾਲ ਹੀ ਦੂਤਘਰ ਨੇ ਟਵੀਟ ਕੀਤਾ ਕਿ ਉਹ ਯਾਤਰੀਆਂ ਦੇ ਪਰਿਵਾਰਾਂ ਨਾਲ ਸੰਪਰਕ ਵਿੱਚ ਹੈ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News