ਡਰੱਗ ਤਸਕਰੀ ਮਾਮਲਾ: ਸਿੰਗਾਪੁਰ 'ਚ 2 ਭਾਰਤੀ ਮੂਲ ਦੇ ਵਿਅਕਤੀਆਂ ਨੂੰ ਮੌਤ ਦੀ ਸਜ਼ਾ

Saturday, Nov 27, 2021 - 02:52 PM (IST)

ਡਰੱਗ ਤਸਕਰੀ ਮਾਮਲਾ: ਸਿੰਗਾਪੁਰ 'ਚ 2 ਭਾਰਤੀ ਮੂਲ ਦੇ ਵਿਅਕਤੀਆਂ ਨੂੰ ਮੌਤ ਦੀ ਸਜ਼ਾ

ਸਿੰਗਾਪੁਰ (ਭਾਸ਼ਾ)- ਸਿੰਗਾਪੁਰ ਦੀ ਸੁਪਰੀਮ ਕੋਰਟ ਨੇ ਮਾਰਚ 2016 ਵਿਚ 1.34 ਕਿਲੋ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੀ ਸਾਜ਼ਿਸ਼ ਰਚਣ ਦੇ ਦੋਸ਼ੀ 2 ਭਾਰਤੀ ਮੂਲ ਦੇ ਵਿਅਕਤੀਆਂ ਦੀ ਮੌਤ ਦੀ ਸਜ਼ਾ ਨੂੰ ਬਰਕਰਾਰ ਰੱਖਿਆ ਹੈ। ਅਖ਼ਬਾਰ 'ਦ ਸਟਰੇਟਸ ਟਾਈਮਜ਼' ਨੇ ਇਹ ਖ਼ਬਰ ਦਿੱਤੀ ਹੈ। ਭਾਰਤੀ ਮੂਲ ਦੇ ਮਲੇਸ਼ੀਆਈ ਕਮਲਨਾਥਨ ਮੁਨਿੰਦੀ (27) ਅਤੇ ਭਾਰਤੀ ਮੂਲ ਦੇ ਸਿੰਗਾਪੁਰੀ ਨਾਗਰਿਕ ਚੰਦਰੂ ਸੁਬਰਾਮਨੀਅਮ (52) ਨੇ ਅਪਰਾਧ ਵਿਚ ਸ਼ਾਮਲ ਅਤੇ ਨਸ਼ੀਲੇ ਪਦਾਰਥਾਂ ਦੀ ਜਾਣਕਾਰੀ ਹੋਣ ਤੋਂ ਇਨਕਾਰ ਕੀਤਾ ਸੀ। ਅਪੀਲੀ ਅਦਾਲਤ ਨੇ ਸ਼ੁੱਕਰਵਾਰ ਨੂੰ ਇਸ ਮਾਮਲੇ 'ਚ ਸ਼ਾਮਲ ਤੀਜੇ ਵਿਅਕਤੀ ਭਾਰਤੀ ਮੂਲ ਦੇ ਮਲੇਸ਼ੀਆਈ ਨਾਗਰਿਕ ਪ੍ਰਵੀਨਾਸ਼ ਚੰਦਰਨ (26) ਦੀ ਅਪੀਲ ਨੂੰ ਵੀ ਖ਼ਾਰਜ ਕਰ ਦਿੱਤਾ, ਜਿਸ ਨੂੰ ਨਸ਼ੀਲੇ ਪਦਾਰਥ ਰੱਖਣ ਦੇ ਦੋਸ਼ 'ਚ ਉਮਰ ਕੈਦ ਅਤੇ 15 ਕੌੜੇ ਮਾਰਨ ਦੀ ਸਜ਼ਾ ਸੁਣਾਈ ਗਈ ਸੀ।

ਇਹ ਵੀ ਪੜ੍ਹੋ : ਨਿਊਯਾਰਕ 'ਚ ਕੋਰੋਨਾ ਦੇ ਨਵੇਂ ਵੇਰੀਐਂਟ ਦਾ ਖ਼ੌਫ਼, ਵਧਦੇ ਮਾਮਲਿਆਂ ਕਾਰਨ ਐਮਰਜੈਂਸੀ ਦਾ ਐਲਾਨ

ਇਸ ਤੋਂ ਪਹਿਲਾਂ ਹਾਈ ਕੋਰਟ ਨੇ ਪਾਇਆ ਸੀ ਕਿ ਪ੍ਰਵੀਨਾਸ਼ ਨਸ਼ੀਲੇ ਪਦਾਰਥਾਂ ਦਾ ਇਕਮਾਤਰ ਕੈਰੀਅਰ ਸੀ ਅਤੇ ਇਸਤਗਾਸਾ ਪੱਖ ਨੇ ਪ੍ਰਮਾਣਿਤ ਕੀਤਾ ਸੀ ਕਿ ਉਸ ਨੇ ਨਸ਼ਾ ਤਸਕਰੀ ਦੀਆਂ ਗਤੀਵਿਧੀਆਂ ਨੂੰ ਰੋਕਣ ਵਿਚ ਮਦਦ ਕੀਤੀ ਸੀ। 5 ਮਾਰਚ 2016 ਨੂੰ ਕਮਲਨਾਥਨ ਅਤੇ ਪ੍ਰਵੀਨਾਸ਼ ਦੱਖਣੀ ਪ੍ਰਾਇਦੀਪ ਮਲੇਸ਼ੀਆ ਨੂੰ ਜੋੜਨ ਵਾਲੇ ਰਸਤੇ ਵੁਡਲੈਂਡਜ਼ ਚੈਕਪੁਆਇੰਟ ਰਾਹੀਂ ਸਿੰਗਾਪੁਰ ਪਹੁੰਚੇ। ਜਦੋਂ ਉਹ ਕ੍ਰਾਂਜੀ ਐੱਮ.ਆਰ.ਟੀ. ਰੇਲਵੇ ਸਟੇਸ਼ਨ 'ਤੇ ਪਹੁੰਚੇ ਤਾਂ ਪ੍ਰਵੀਨਾਸ਼ ਦੇ ਬੈਗ ਵਿਚ ਨਸ਼ੀਲੇ ਪਦਾਰਥ ਰੱਖੇ ਗਏ ਸਨ। ਇਸ ਤੋਂ ਬਾਅਦ ਦੋਵੇਂ ਵਿਅਕਤੀ ਨੇੜੇ ਦੀ ਕੌਫੀ ਸ਼ਾਪ 'ਤੇ ਗਏ, ਜਿੱਥੇ ਕਮਲਨਾਥਨ ਨੇ ਸੁਰੇਨ ਨਾਂ ਦੇ ਵਿਅਕਤੀ ਨੂੰ ਸੱਦਿਆ। ਬਾਅਦ ਵਿਚ ਉਹ ਕ੍ਰਾਂਜੀ ਰੋਡ ਗਏ, ਜਿੱਥੇ ਉਨ੍ਹਾਂ ਨੇ ਚੰਦੂ ਨਾਲ ਸੰਪਰਕ ਕੀਤਾ, ਜਿਸ ਨੇ ਉਨ੍ਹਾਂ ਨੂੰ ਪੈਸੇ ਅਤੇ ਪਲਾਸਟਿਕ ਦੇ ਖਾਲੀ ਬੈਗ ਦਿੱਤੇ। ਇਨ੍ਹਾਂ ਤਿੰਨਾਂ ਨੂੰ ਵੱਖ ਹੋਣ ਤੋਂ ਤੁਰੰਤ ਬਾਅਦ ਕੇਂਦਰੀ ਨਾਰਕੋਟਿਕਸ ਬਿਊਰੋ (ਸੀ.ਐੱਨ.ਬੀ.) ਦੇ ਅਧਿਕਾਰੀਆਂ ਨੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਸੀ।

ਇਹ ਵੀ ਪੜ੍ਹੋ : ਮੈਕਸੀਕੋ ’ਚ ਵਾਪਰਿਆ ਵੱਡਾ ਬੱਸ ਹਾਦਸਾ, 19 ਲੋਕਾਂ ਦੀ ਮੌਤ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
 


author

cherry

Content Editor

Related News