ਸਿੰਗਾਪੁਰ ''ਚ ਜੱਜ ਨੇ ਜ਼ੂਮ ਐਪ ''ਤੇ ਕੀਤੀ ਸੁਣਵਾਈ, ਦੋਸ਼ੀ ਨੂੰ ਸਜ਼ਾ-ਏ-ਮੌਤ

Wednesday, May 20, 2020 - 07:15 PM (IST)

ਸਿੰਗਾਪੁਰ ''ਚ ਜੱਜ ਨੇ ਜ਼ੂਮ ਐਪ ''ਤੇ ਕੀਤੀ ਸੁਣਵਾਈ, ਦੋਸ਼ੀ ਨੂੰ ਸਜ਼ਾ-ਏ-ਮੌਤ

ਸਿੰਗਾਪੁਰ (ਅਨਸ) : ਵੈਸੇ ਤਾਂ ਅੱਜ ਦੇ ਸਮੇਂ 'ਚ ਤਕਨੀਕ ਦਾ ਇਸਤੇਮਾਲ ਤਮਾਮ ਤਰ੍ਹਾਂ ਦੀਆਂ ਕਾਨਫਰੰਸ ਆਦਿ ਕਰਨ ਲਈ ਕੀਤਾ ਜਾ ਰਿਹਾ ਹੈ ਪਰ ਸਿੰਗਾਪੁਰ 'ਚ ਇਕ ਅਨੋਖਾ ਮਾਮਲਾ ਸਾਹਮਣੇ ਆਇਆ ਹੈ। ਇਥੇ ਇਕ ਜੱਜ ਨੇ ਡਰੱਗਸ ਡੀਲ ਦੇ ਇਕ ਮਾਮਲੇ ਦੀ ਜ਼ੂਮ ਐਪ ਰਾਹੀਂ ਸੁਣਵਾਈ ਦਿੱਤੀ ਅਤੇ ਇਸ ਮਾਮਲੇ 'ਚ ਦੋਸ਼ੀ ਪਾਏ ਗਏ ਵਿਅਕਤੀ ਨੂੰ ਸਜ਼ਾ-ਏ-ਮੌਤ ਸੁਣਾ ਦਿੱਤੀ। ਇਹ ਆਪਣੇ ਆਪ 'ਚ ਦੁਨੀਆ ਦਾ ਅਜਿਹਾ ਪਹਿਲਾ ਮਾਮਲਾ ਹੋਵੇਗਾ ਜਿਸ ਦੀ ਸੁਣਵਾਈ ਇਕ ਐਪ ਰਾਹੀਂ ਕੀਤੀ ਗਈ ਅਤੇ ਉਸ 'ਚ ਦੋਸ਼ੀ ਨੂੰ ਫਾਂਸੀ ਦੀ ਸਜ਼ਾ ਸੁਣਾ ਦਿੱਤੀ ਗਈ।

ਸਿੰਗਾਪੁਰ 'ਚ ਗੈਰਕਾਨੂੰਨੀ ਡਰੱਗਸ ਲਈ ਜ਼ੀਰੋ-ਟਾਲਰੈਂਸ ਦੀ ਨੀਤੀ ਹੈ ਅਤੇ ਸੈਂਕੜਾਂ ਲੋਕਾਂ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾ ਚੁੱਕੀ ਹੈ ਜਿਸ 'ਚ ਦਰਜਨਾਂ ਵਿਦੇਸ਼ੀ ਵੀ ਸ਼ਾਮਲ ਹਨ। ਇਸ ਕਾਰਣ ਲਾਕਡਾਊਨ 'ਚ ਇਸ ਮਾਮਲੇ ਦੀ ਜ਼ੂਮ ਐਪ ਰਾਹੀਂ ਸੁਣਵਾਈ ਦਿੱਤੀ ਗਈ ਹੈ ਅਤੇ ਜੱਜ ਨੇ ਫਾਂਸੀ ਦੀ ਸਜ਼ਾ ਸੁਣਾ ਦਿੱਤੀ। ਜਿਸ ਵਿਅਕਤੀ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਉਸ ਦਾ ਨਾਂ ਪੁਨੀਤ ਗੇਨਸਨ (37) ਹੈ।


author

Karan Kumar

Content Editor

Related News