ਵਿਗਿਆਨੀਆਂ ਦਾ ਦਾਅਵਾ, ਪਾਜ਼ੇਟਿਵ ਮਰੀਜ਼ਾਂ ਤੋਂ 11 ਦਿਨ ਬਾਅਦ ਨਹੀਂ ਫੈਲਦਾ ਕੋਰੋਨਾ

Monday, May 25, 2020 - 06:07 PM (IST)

ਸਿੰਗਾਪੁਰ (ਬਿਊਰੋ): ਦੁਨੀਆ ਭਰ ਦੇ ਵਿਗਿਆਨੀ ਕੋਵਿਡ-19 ਦੇ ਇਲਾਜ ਦਾ ਕੋਈ ਟੀਕਾ ਜਾਂ ਦਵਾਈ ਲੱਭਣ ਵਿਚ ਲੱਗੇ ਹੋਏ ਹਨ। ਹਾਲੇ ਤੱਕ ਉਹਨਾਂ ਨੂੰ ਕੋਈ ਸਫਲਤਾ ਨਹੀਂ ਮਿਲੀ ਹੈ ਪਰ ਇਸ ਦੌਰਾਨ ਕੋਰੋਨਾਵਾਇਰਸ 'ਤੇ ਰਿਸਰਚ ਕਰ ਰਹੇ ਸਿੰਗਾਪੁਰ ਦੇ ਵਿਗਿਆਨੀਆਂ ਨੇ ਦਾਅਵਾ ਕੀਤਾ ਹੈ ਕਿ ਇਸ ਖਤਰਨਾਕ ਵਾਇਰਸ ਨਾਲ ਪੀੜਤ ਮਰੀਜ਼ 11 ਦਿਨਾਂ ਦੇ ਬਾਅਦ ਕਿਸੇ ਦੂਜੇ ਵਿਅਕਤੀ ਨੂੰ ਇਨਫੈਕਟਿਡ ਨਹੀਂ ਕਰ ਸਕਦਾ ਹੈ। ਉਹਨਾਂ ਨੇ ਇਹ ਵੀ ਕਿਹਾ ਕਿ ਕੋਰੋਨਾ ਦੇ ਮਰੀਜ਼ ਲੱਛਣ ਦਿਖਾਈ ਦੇਣ ਦੇ 2 ਦਿਨ ਪਹਿਲਾਂ ਤੋਂ ਹੀ ਇਨਫੈਕਸ਼ਨ ਫੈਲਾਉਣਾ ਸ਼ੁਰੂ ਕਰ ਦਿੰਦੇ ਹਨ।

ਵਿਗਿਆਨੀਆਂ ਨੇ ਕੀਤਾ ਇਹ ਦਾਅਵਾ
ਸ਼ੋਧ ਕਰਤਾਵਾਂ ਨੇ ਦਾਅਵਾ ਕੀਤਾ ਕਿ ਕੋਰੋਨਾਵਾਇਰਸ ਮਹਾਮਾਰੀ ਸ਼ੁਰੂ ਹੋਣ ਦੇ ਬਾਅਦ ਤੋਂ ਇਕੱਠੇ ਕੀਤੇ ਗਏ ਅੰਕੜਿਆਂ ਦੇ ਮੁਤਾਬਕ ਕੋਰੋਨਾ ਦਾ ਮਰੀਜ਼ ਲੱਛਣ ਦਿਸਣ ਦੇ 2 ਦਿਨ ਪਹਿਲਾਂ ਤੋਂ ਲੈ ਕੇ 7 ਤੋਂ 10 ਦਿਨ ਬਾਅਦ ਤੱਕ ਇਨਫੈਕਸ਼ਨ ਫੈਲਾ ਸਕਦਾ ਹੈ। ਇਸ ਕਾਰਨ 11ਵੇਂ ਦਿਨ ਤੋਂ ਉਹਨਾਂ ਨੂੰ ਆਈਸੋਲੇਸ਼ਨ ਵਿਚ ਰੱਖਣ ਦੀ ਖਾਸ ਲੋੜ ਨਹੀਂ ਹੈ। ਸਿੰਗਾਪੁਰ ਦੇ ਨੈਸ਼ਨਲ ਸੈਂਟਰ ਫੌਰ ਇੰਫੈਕਸ਼ੀਅਸ ਡਿਸੀਜ਼ ਐਂਡ ਅਕੈਡਮੀ ਆਫ ਮੈਡੀਸਨ ਦੇ ਵਿਗਿਆਨੀਆਂ ਨੇ ਕੋਰੋਨਾਵਾਇਰਸ ਦੇ 73 ਮਰੀਜ਼ਾਂ ਦੀ ਜਾਂਚ ਕੀਤੀ। ਇਹਨਾਂ ਵਿਚੋਂ ਜ਼ਿਆਦਾਤਰ ਮਰੀਜ਼ 2 ਹਫਤੇ ਬਾਅਦ ਵੀ ਕੋਰੋਨਾ ਪਾਜ਼ੇਟਿਵ ਸਨ ਪਰ ਇਹ ਦੂਜਿਆਂ ਨੂੰ ਇਨਫੈਕਟਿਡ ਕਰਨ ਦੇ ਸਮਰੱਥ ਨਹੀਂ ਸਨ।

ਪੜ੍ਹੋ ਇਹ ਅਹਿਮ ਖਬਰ- ਬ੍ਰਿਟੇਨ 'ਚ 1 ਜੂਨ ਤੋਂ ਖੁੱਲ੍ਹਣਗੇ ਸਕੂਲ : ਬੋਰਿਸ ਜਾਨਸਨ

ਕਾਰਜਕਾਰੀ ਡਾਇਰੈਕਟਰ ਨੇ ਦਿੱਤਾ ਇਹ ਬਿਆਨ
ਸਿੰਗਾਪੁਰ ਦੀ NCID ਦੀ ਕਾਰਜਕਾਰੀ ਡਾਇਰੈਕਟਰ ਲਿਓ ਯੀ ਸਿਨ ਨੇ ਸਟ੍ਰੇਟ ਟਾਈਮਜ਼ ਨੂੰ ਕਿਹਾ ਕਿ ਸੈਂਪਲ ਸਾਈਜ ਛੋਟਾ ਹੋਣ ਦੇ ਬਾਵਜੂਦ ਨਵੀਂ ਜਾਣਕਾਰੀ ਨੂੰ ਲੈਕੇ ਸ਼ੋਧ ਕਰਤਾ ਭਰੋਸੇਵੰਦ ਹਨ। ਸ਼ੋਧ ਕਰਤਾਵਾਂ ਦਾ ਮੰਨਣਾ ਹੈ ਕਿ ਵੱਡੇ ਸੈਂਪਲ ਸਾਈਜ ਵਿਚ ਵੀ ਅਜਿਹੇ ਹੀ ਨਤੀਜੇ ਦੇਖਣ ਨੂੰ ਮਿਲਣਗੇ। ਲਿਓ ਯੀ ਸਿਨ ਨੇ ਕਿਹਾ,''ਵਿਗਿਆਨਿਕ ਦ੍ਰਿਸ਼ਟੀ ਨਾਲ ਮੈਂ ਕਾਫੀ ਭਰੋਸੇਮੰਦ ਹਾ। ਇਸ ਗੱਲ ਦੇ ਲੋੜੀਂਦੇ ਸਬੂਤ ਹਨ ਕਿ ਕੋਰੋਨਾ ਮਰੀਜ਼ 11 ਦਿਨ ਬਾਅਦ ਛੂਤਕਾਰੀ ਨਹੀਂ ਹੁੰਦੇ।''

ਦੁਨੀਆ ਭਰ ਦੀ ਸਥਿਤੀ
ਗਲੋਬਲ ਪੱਧਰ 'ਤੇ ਫਿਲਹਾਲ ਕੋਰੋਨਾਵਾਇਰਸ ਦਾ ਕਹਿਰ ਜਾਰੀ ਹੈ। ਵਰਲਡ ਓ ਮੀਟਰ ਦੇ ਤਾਜ਼ਾ ਅੰਕੜਿਆਂ ਦੇ ਮੁਤਾਬਕ ਦੁਨੀਆ ਭਰ ਵਿਚ ਹੁਣ ਤੱਕ 55 ਲੱਖ ਤੋਂ ਵਧੇਰੇ ਲੋਕ ਪੀੜਤ ਹਨ। ਇਹਨਾਂ ਦੀ ਗਿਣਤੀ 5,500,577 ਪਹੁੰਚ ਚੁੱਕੀ ਹੈ। ਜਦਕਿ 346,719 ਲੋਕਾਂ ਦੀ ਮੌਤ ਹੋਈ ਹੈ। ਦੁਨੀਆ ਭਰ ਵਿਚ ਹੁਣ ਤੱਕ 2,302,057 ਲੋਕ ਠੀਕ ਵੀ ਹੋਏ ਹਨ। ਅਮਰੀਕਾ ਇਸ ਮਹਾਮਾਰੀ ਨਾਲ ਪੀੜਤਾਂ ਅਤੇ ਮ੍ਰਿਤਕਾਂ ਦੇ ਮਾਮਲੇ ਵਿਚ ਸਿਖਰ 'ਤੇ ਹੈ। ਇਸ ਸੂਚੀ ਵਿਚ ਬ੍ਰਾਜ਼ੀਲ ਦੂਜੇ ਜਦਕਿ ਰੂਸ ਤੀਜੇ ਸਥਾਨ 'ਤੇ ਹੈ।ਕੋਰੋਨਾਵਾਇਰਸ ਕਾਰਨ ਨਾ ਸਿਰਫ ਮੌਤਾਂ ਹੋ ਰਹੀਆਂ ਹਨ ਸਗੋਂ ਬਚਾਅ ਲਈ ਲਗਾਏ ਗਏ ਲਾਕਡਾਊਨ ਕਾਰਨ ਆਮ ਲੋਕਾਂ ਲਈ ਪੇਟ ਭਰਨ ਦੀ ਸਮੱਸਿਆ ਪੈਦਾ ਹੋ ਗਈ ਹੈ। 

ਪੜ੍ਹੋ ਇਹ ਅਹਿਮ ਖਬਰ- ਵ੍ਹਾਈਟ ਹਾਊਸ ਨੇ ਬ੍ਰਾਜ਼ੀਲ 'ਤੇ ਲਗਾਈ ਯਾਤਰਾ ਪਾਬੰਦੀ


Vandana

Content Editor

Related News