ਸਿੰਗਾਪੁਰ ''ਚ ਕੋਰੋਨਾ ਦੇ 690 ਨਵੇਂ ਮਾਮਲੇ ਆਏ ਸਾਹਮਣੇ, ਵਧੇਰੇ ਵਿਦੇਸ਼ੀ ਕਾਮੇ

Wednesday, Apr 29, 2020 - 03:36 PM (IST)

ਸਿੰਗਾਪੁਰ ''ਚ ਕੋਰੋਨਾ ਦੇ 690 ਨਵੇਂ ਮਾਮਲੇ ਆਏ ਸਾਹਮਣੇ, ਵਧੇਰੇ ਵਿਦੇਸ਼ੀ ਕਾਮੇ

ਸਿੰਗਾਪੁਰ- ਸਿੰਗਾਪੁਰ ਵਿਚ ਬੁੱਧਵਾਰ ਨੂੰ ਕੋਰੋਨਾ ਵਾਇਰਸ ਇਨਫੈਕਸ਼ਨ ਦੇ 690 ਮਾਮਲੇ ਸਾਹਮਣੇ ਆਏ। ਇਸ ਦੇ ਨਾਲ ਹੀ ਇਥੇ ਕੋਵਿਡ-19 ਮਰੀਜ਼ਾਂ ਦੀ ਕੁੱਲ ਗਿਣਤੀ ਵਧ ਕੇ 15,641 'ਤੇ ਪਹੁੰਚ ਗਈ ਹੈ, ਜਿਹਨਾਂ ਵਿਚ ਵਧੇਰੇ ਵਿਦੇਸ਼ੀ ਕਾਮੇ ਹਨ। ਸਿਹਤ ਮੰਤਰਾਲਾ ਨੇ ਇਹ ਜਾਣਕਾਰੀ ਦਿੱਤੀ ਹੈ।

ਮੰਤਰਾਲਾ ਨੇ ਦੱਸਿਆ ਕਿ 690 ਮਾਮਲਿਆਂ ਵਿਚ ਸਿੰਗਾਪੁਰ ਦੇ 6 ਨਾਗਰਿਕ ਜਾਂ ਸਥਾਈ ਨਿਵਾਸੀ ਹਨ ਜਦਕਿ ਬਾਕੀ ਲੋਕ ਵਰਕ ਪਰਮਿਟ ਵਾਲੇ ਵਿਦੇਸ਼ੀ ਨਾਗਰਿਕ ਹਨ। ਸਿਹਤ ਮੰਤਰਾਲਾ ਨੇ ਕਿਹਾ ਕਿ ਮਾਮਲਿਆਂ ਬਾਰੇ ਨਵੀਂ ਸੂਚਨਾ ਪ੍ਰੈੱਸ ਰਿਲੀਜ਼ ਰਾਹੀਂ ਸਾਂਝੀ ਕੀਤੀ ਜਾਵੇਗੀ। ਖਬਰਾਂ ਮੁਤਾਬਕ 'ਡੋਰਮੇਟ੍ਰੀ' ਵਿਚ ਰਹਿਣ ਵਾਲੇ 3,23,000 ਪਰਵਾਸੀ ਕਾਮਿਆਂ ਵਿਚੋਂ ਹੁਣ ਤੱਕ 12,183 ਲੋਕ ਇਨਫੈਕਟਡ ਹਨ। 'ਡੋਰਮੇਟ੍ਰੀ' ਇਕ ਅਜਿਹੇ ਕਮਰੇ ਨੂੰ ਕਹਿੰਦੇ ਹਨ, ਜਿਸ ਵਿਚ ਜ਼ਿਆਦਾ ਗਿਣਤੀ ਵਿਚ ਬਿਸਤਰੇ ਲੱਗੇ ਹੁੰਦੇ ਹਨ ਤੇ ਉਸ ਵਿਚ ਰਹਿਣ ਵਾਲਿਆਂ ਲਈ ਇਕ ਸਾਂਝਾ ਪਖਾਨਾ ਹੁੰਦਾ ਹੈ। ਮੰਤਰਾਲਾ ਨੇ ਕਿਹਾ ਕਿ ਦੇਸ਼ ਵਿਚ ਕੋਰੋਨਾ ਵਾਇਰਸ ਇਨਫੈਕਸ਼ਨ ਦੇ ਕੁੱਲ 15,641 ਮਾਮਲੇ ਹਨ। ਦੇਸ਼ ਵਿਚ ਕੋਰੋਨਾ ਵਾਇਰਸ ਨਾਲ ਹੁਣ ਤੱਕ 14 ਲੋਕਾਂ ਦੀ ਮੌਤ ਹੋ ਚੁੱਕੀ ਹੈ।


author

Baljit Singh

Content Editor

Related News