ਸਿੰਗਾਪੁਰ ਨੇ 12 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਜਨਵਰੀ ਤੋਂ ਕੋਰੋਨਾ ਟੀਕਾਕਰਨ ਦੀ ਬਣਾਈ ਯੋਜਨਾ

11/20/2021 6:48:46 PM

ਸਿੰਗਾਪੁਰ-ਸਿੰਗਾਪੁਰ ਨੂੰ ਅਗਲੇ ਸਾਲ ਜਨਵਰੀ 'ਚ 12 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਕੋਵਿਡ-19 ਰਾਸ਼ਟਰੀ ਟੀਕਾਕਰਨ ਪ੍ਰੋਗਰਾਮ ਦੇ ਵਿਸਤਾਰ ਦੀ ਉਮੀਦ ਹੈ। ਸਿਹਤ ਮੰਤਰਾਲਾ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਸਿਹਤ ਮੰਤਰਾਲਾ 'ਚ ਮੈਡੀਕਲ ਸੇਵਾ ਦੇ ਡਾਇਰੈਕਟਰ ਕੇਨੇਥ ਮਾਕ ਨੇ ਇਥੇ ਕਈ ਮੰਤਰਾਲਿਆਂ ਦੇ ਟਾਸਕ ਫੋਰਸ 'ਤੇ ਇਕ ਪ੍ਰੈੱਸ ਕਾਨਫਰੰਸ 'ਚ ਕਿਹਾ ਕਿ ਕੋਵਿਡ-19 ਦੇ ਕੁੱਲ ਮਾਮਲਿਆਂ 'ਚ 11.2 ਫੀਸਦੀ ਮਾਮਲੇ 12 ਸਾਲ ਦੇ ਘੱਟ ਉਮਰ ਦੇ ਬੱਚਿਆਂ 'ਚ ਦੇਖਣ ਨੂੰ ਮਿਲੇ।

ਇਹ ਵੀ ਪੜ੍ਹੋ : ਨੇਪਾਲ ਦੇ ਵਿਦੇਸ਼ ਮੰਤਰੀ ਨੇ ਕੋਰੋਨਾ ਦੌਰਾਨ ਮੈਡੀਕਲ ਮਦਦ ਲਈ ਅਮਰੀਕਾ ਦਾ ਕੀਤਾ ਧੰਨਵਾਦ

ਉਨ੍ਹਾਂ ਨੇ ਦੱਸਿਆ ਕਿ ਚਾਰ ਹਫ਼ਤੇ ਪਹਿਲਾਂ, ਇਹ 6.7 ਫੀਸਦੀ ਸੀ। ਨਾਲ ਹੀ ਕਿਹਾ ਕਿ ਸਿੰਗਾਪੁਰ ਇਸ ਉਮਰ ਵਰਗ 'ਚ ਮਾਮਲਿਆਂ 'ਚ ਵਾਧੇ ਦਾ 'ਹੌਲੀ ਰੁਝਾਨ' ਦੇਖ ਰਿਹਾ ਹੈ। ਮਾਕ ਨੇ ਕਿਹਾ ਕਿ 12 ਸਾਲ ਤੋਂ 20 ਸਾਲ ਦੇ ਲੋਕਾਂ ਦਰਮਿਆਨ ਮਾਮਲਿਆਂ ਨੂੰ ਅਨੁਪਾਤ ''ਉਸ ਤਰ੍ਹਾਂ ਨਾਲ ਨਹੀਂ ਬਦਲਿਆ ਹੈ।'' ਨਾਲ ਹੀ ਕਿਹਾ ਕਿ ਇਹ ਲਗਾਤਾਰ ਚਾਰ ਤੋਂ ਪੰਜ ਫੀਸਦੀ ਦਰਮਿਆਨ ਰਹਿ ਰਿਹਾ ਹੈ। ਇਕ ਨਿਊਜ਼ ਚੈਨਲ ਨੇ ਮਾਕ ਦੇ ਹਵਾਲੇ ਤੋਂ ਕਿਹਾ ਕਿ ਇਹ ਬੱਚੇ ਅਸੁਰੱਖਿਅਤ ਹਨ ਕਿਉਂਕਿ ਉਹ ਅਜੇ ਤੱਕ ਇਨਫੈਕਸ਼ਨ ਤੋਂ ਬਚਾਉਣ ਵਾਲੇ ਟੀਕਾਕਰਨ ਦੇ ਯੋਗ ਨਹੀਂ ਹਨ ਅਤੇ ਆਮ ਤੌਰ 'ਤੇ ਉਨ੍ਹਾਂ ਨੂੰ ਮਾਸਕ ਪਾਉਣ ਅਤੇ ਸੁਰੱਖਿਅਤ ਤਰੀਕੇ ਨਾਲ ਸਰੀਰਿਕ ਦੂਰੀ ਅਤੇ ਉਪਾਅ ਦਾ ਅਨੁਪਾਲਨ ਕਰਵਾਉਣਾ ਮੁਸ਼ਕਲ ਹੁੰਦਾ ਹੈ।

ਇਹ ਵੀ ਪੜ੍ਹੋ : ਸ਼੍ਰੀਲੰਕਾ 'ਚ ਕੋਰੋਨਾ ਵਾਇਰਸ ਦੇ ਡੈਲਟਾ ਵੇਰੀਐਂਟ ਦੇ ਨਵੇਂ ਰੂਪ ਦਾ ਚੱਲਿਆ ਪਤਾ

ਇਨ੍ਹਾਂ 'ਚੋਂ ਕਈ ਬੱਚਿਆਂ 'ਚ 'ਹਲਕੀ ਇਨਫੈਕਸ਼ਨ' ਹੁੰਦੀ ਹੈ ਪਰ ਸਿੰਗਾਪੁਰ 'ਚ ਅਜਿਹੇ ਬੱਚਿਆਂ ਦੀ 'ਘੱਟ ਗਿਣਤੀ' ਦੇਖੀ ਗਈ ਹੈ ਜਿਨ੍ਹਾਂ ਨੂੰ ਜ਼ਿਆਦਾ ਗੰਭੀਰ ਇਨਫੈਕਸ਼ਨ ਜਾਂ ਇਨਫੈਕਸ਼ਨ ਨਾਲ ਹੋਣ ਵਾਲੀਆਂ ਪੇਚੀਦਗੀਆਂ ਲਈ ਮੈਡੀਕਲ ਇੰਟੈਂਸਿਵ ਕੇਅਰ ਯੂਨਿਟ (ਆਈ.ਸੀ.ਯੂ.) ਦੀ ਜ਼ਰੂਰਤ ਪਈ। ਉਨ੍ਹਾਂ ਨੇ ਕਿਹਾ ਕਿ ਬੱਚਿਆਂ 'ਚ ਮਲਟੀ-ਸਿਸਟਮ ਇੰਫਮੇਲੇਟਰੀ ਸਿੰਡ੍ਰੋਮ (ਐੱਮ.ਆਈ.ਐੱਸ.-ਸੀ.) ਦੇ ਕੁਝ ਮਾਮਲਿਆਂ ਦੀ ਜਾਣਕਾਰੀ ਵੀ ਸਿਹਤ ਮੰਤਰਾਲਾ ਨੂੰ ਦਿੱਤੀ ਗਈ ਸੀ।

ਇਹ ਵੀ ਪੜ੍ਹੋ : ਅਮਰੀਕਾ ਕਰ ਸਕਦੈ ਬੀਜਿੰਗ ਓਲੰਪਿਕ ਦਾ ਕੂਟਨੀਤਕ ਬਾਈਕਾਟ, ਰਾਸ਼ਟਰਪਤੀ ਜੋਅ ਬਾਈਡੇਨ ਨੇ ਦਿੱਤੇ ਸੰਕੇਤ

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


Karan Kumar

Content Editor

Related News