ਸਿੰਗਾਪੁਰ ਦੀ ਅਦਾਲਤ ਨੇ ਭਾਰਤੀ ਮੂਲ ਦੇ ਵਿਅਕਤੀ ਦੀ ਫਾਂਸੀ ਦੀ ਸਜ਼ਾ 'ਤੇ ਲਾਈ ਰੋਕ

Friday, Apr 29, 2022 - 10:54 AM (IST)

ਸਿੰਗਾਪੁਰ (ਏਜੰਸੀ)- ਸਿੰਗਾਪੁਰ ਦੀ ਇੱਕ ਅਦਾਲਤ ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਦੋਸ਼ੀ ਭਾਰਤੀ ਮੂਲ ਦੇ ਵਿਅਕਤੀ ਦੀ ਫਾਂਸੀ ਦੀ ਸਜ਼ਾ ‘ਤੇ ਰੋਕ ਲਾ ਦਿੱਤੀ ਹੈ। ਅਦਾਲਤ ਨੇ ਵੀਰਵਾਰ ਨੂੰ ਇਹ ਹੁਕਮ ਸੁਣਾਇਆ। ਇਸ ਤੋਂ ਇੱਕ ਦਿਨ ਪਹਿਲਾਂ ਭਾਰਤੀ ਮੂਲ ਦੇ ਮਲੇਸ਼ੀਅਨ ਵਿਅਕਤੀ ਨੂੰ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਦੋਸ਼ ਵਿੱਚ ਫਾਂਸੀ ਦੀ ਸਜ਼ਾ ਸੁਣਾਈ ਗਈ ਸੀ। 'ਦਿ ਸਟਰੇਟਸ ਟਾਈਮਜ਼' ਦੀ ਖ਼ਬਰ ਮੁਤਾਬਕ ਦਾਚਿਨਮੂਰਤੀ ਕਟੈਯਾ (36) ਨੂੰ ਸ਼ੁੱਕਰਵਾਰ ਨੂੰ ਫਾਂਸੀ ਦਿੱਤੀ ਜਾਣੀ ਸੀ। ਕਟੈਯਾ ਅਤੇ 12 ਹੋਰ ਮੌਤ ਦੀ ਸਜ਼ਾ ਦੇ ਦੋਸ਼ੀਆਂ ਨੇ ਅਟਾਰਨੀ ਜਨਰਲ ਦੇ ਚੈਂਬਰਜ਼ (ਏਜੀਸੀ) ਵਿਰੁੱਧ ਇਕ ਸਿਵਲ ਅਰਜ਼ੀ ਦਾਇਰ ਕੀਤੀ ਸੀ ਅਤੇ ਆਪਣੇ ਨਿੱਜੀ ਪੱਤਰਾਂ ਦੇ ਖੁਲਾਸੇ ਵਿਰੁੱਧ ਹਰਜਾਨੇ ਦੀ ਮੰਗ ਕੀਤੀ ਸੀ। ਦਾਚਿਨਮੂਰਤੀ ਨੇ ਖੁਦ ਹਾਈਕੋਰਟ 'ਚ ਆਪਣਾ ਪੱਖ ਪੇਸ਼ ਕੀਤਾ। ਖ਼ਬਰ ਮੁਤਾਬਕ ਇਸ ਮਾਮਲੇ ਦੀ ਸੁਣਵਾਈ 20 ਮਈ ਨੂੰ ਹੋਵੇਗੀ।

ਇਹ ਵੀ ਪੜ੍ਹੋ: ਮਦੀਨਾ 'ਚ ਪਾਕਿ PM ਅਤੇ ਉਨ੍ਹਾਂ ਦੇ ਵਫ਼ਦ ਨੂੰ ਦੇਖ ਸ਼ਰਧਾਲੂਆਂ ਨੇ ਲਗਾਏ 'ਚੋਰ-ਚੋਰ' ਦੇ ਨਾਅਰੇ (ਵੀਡੀਓ)

ਜਸਟਿਸ ਐਂਡਰਿਊ ਫੈਂਗ, ਜਸਟਿਸ ਜੂਡਿਥ ਪ੍ਰਕਾਸ਼ ਅਤੇ ਜਸਟਿਸ ਬੇਲਿੰਡਾ ਐਂਗ ਅਗਲੀ ਤਾਰੀਖ਼ 'ਤੇ ਵਿਸਤ੍ਰਿਤ ਹੁਕਮ ਜਾਰੀ ਕਰਨਗੇ। ਦਾਚਿਨਮੂਰਤੀ ਕਟੈਯਾ ਨੂੰ ਅਪ੍ਰੈਲ 2015 ਵਿੱਚ ਦੋਸ਼ੀ ਠਹਿਰਾਇਆ ਗਿਆ ਸੀ ਅਤੇ ਮੌਤ ਦੀ ਸਜ਼ਾ ਸੁਣਾਈ ਗਈ ਸੀ। ਫ਼ੈਸਲੇ ਦੇ ਖ਼ਿਲਾਫ਼ ਉਸਦੀ ਪਟੀਸ਼ਨ ਫਰਵਰੀ 2016 ਵਿੱਚ ਖਾਰਜ ਕਰ ਦਿੱਤੀ ਗਈ ਸੀ। ਜਨਵਰੀ 2020 ਵਿੱਚ, ਦਾਚਿਨਮੂਰਤੀ ਅਤੇ ਉਸਦੇ ਸਾਥੀ ਕੈਦੀ ਗੋਬੀ ਅਵੇਦੀਅਨ ਨੇ ਨਿਆਂਇਕ ਪ੍ਰਕਿਰਿਆ ਵਿੱਚ "ਗੈਰ-ਕਾਨੂੰਨੀ" ਤਰੀਕਿਆਂ ਦੀ ਵਰਤੋਂ ਕਰਨ ਦੇ ਦੋਸ਼ਾਂ ਦੀ ਜਾਂਚ ਪੂਰੀ ਹੋਣ ਤੱਕ ਉਨ੍ਹਾਂ ਦੀ ਫਾਂਸੀ 'ਤੇ ਰੋਕ ਲਗਾਉਣ ਦੀ ਮੰਗ ਕੀਤੀ ਸੀ। ਦਾਚਿਨਮੂਰਤੀ ਨੇ ਅਪ੍ਰੈਲ 2020 ਵਿੱਚ ਅਦਾਲਤ ਨੂੰ ਦੱਸਿਆ ਸੀ ਕਿ ਉਸ ਦੇ ਅਤੇ ਗੋਬੀ ਦੇ ਕੁਝ ਨਿੱਜੀ ਪੱਤਰਾਂ ਨੂੰ 'ਗੈਰ-ਕਾਨੂੰਨੀ ਤੌਰ 'ਤੇ ਕਾਪੀ ਕੀਤਾ ਗਿਆ ਅਤੇ ਜੇਲ੍ਹ ਵੱਲੋਂ ਉਸ ਨੂੰ AGC ਨੂੰ ਦਿੱਤਾ ਗਿਆ।' ਜੂਨ 2021 ਵਿੱਚ ਕਟੈਯਾ ਅਤੇ 12 ਕੈਦੀਆਂ ਨੇ AGC ਦੇ ਖ਼ਿਲਾਫ਼ ਇਕ ਸਿਵਲ ਕੇਸ ਦਾਇਰ ਕੀਤਾ।

ਇਹ ਵੀ ਪੜ੍ਹੋ: ਟਲਿਆ ਵੱਡਾ ਹਾਦਸਾ, ਲੈਂਡਿੰਗ ਤੋਂ ਪਹਿਲਾਂ ਫਟਿਆ ਜਹਾਜ਼ ਦਾ ਟਾਇਰ, ਵਾਲ-ਵਾਲ ਬਚੇ 150 ਲੋਕ

'ਦਿ ਸਟਰੇਟ ਟਾਈਮਜ਼' ਦੀ ਰਿਪੋਰਟ ਮੁਤਾਬਕ, ਉਹ ਚਾਹੁੰਦੇ ਸਨ ਕਿ ਅਦਾਲਤ ਇਹ ਐਲਾਨ ਕਰੇ ਕਿ AGC ਅਤੇ ਸਿੰਗਾਪੁਰ ਜੇਲ੍ਹ ਸੇਵਾ ਨੇ ਗੈਰ-ਕਾਨੂੰਨੀ ਢੰਗ ਨਾਲ ਕੰਮ ਕੀਤਾ। ਤਿੰਨ ਮਹੀਨਿਆਂ ਬਾਅਦ ਇਸ ਅਰਜ਼ੀ ਵਾਪਸ ਲੈ ਲਿਆ ਗਿਆ ਸੀ ਅਤੇ ਕੈਦੀਆਂ ਦੇ ਉਸ ਸਮੇਂ ਦੇ ਵਕੀਲ ਐੱਮ. ਰਵੀ ਨੂੰ ਇਸ ਦੀ ਸੁਣਵਾਈ ਦੌਰਾਨ ਆਏ ਕਾਨੂੰਨੀ ਖ਼ਰਚੇ ਵਜੋਂ 10,000 ਸਿੰਗਾਪੁਰ ਡਾਲਰ ਅਦਾ ਕਰਨ ਦਾ ਨਿਰਦੇਸ਼ ਦਿੱਤਾ ਗਿਆ ਸੀ। ਫਰਵਰੀ 2022 ਵਿੱਚ 13 ਕੈਦੀਆਂ ਨੇ ਨਵੀਂ ਅਪੀਲ ਦਾਇਰ ਕੀਤੀ, ਜਿਸ 'ਤੇ ਅਜੇ ਤੱਕ ਫੈਸਲਾ ਨਹੀਂ ਹੋਇਆ ਹੈ।

ਇਹ ਵੀ ਪੜ੍ਹੋ: ਵੱਡੀ ਖ਼ਬਰ: ਸਿੰਗਾਪੁਰ 'ਚ ਭਾਰਤੀ ਮੂਲ ਦੇ ਨੌਜਵਾਨ ਨੂੰ ਦਿੱਤੀ ਗਈ ਫਾਂਸੀ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


cherry

Content Editor

Related News