ਸਿੰਗਾਪੁਰ ''ਚ ਭਾਰਤੀ ਮੂਲ ਦੀ ਔਰਤ ਨੂੰ 30 ਸਾਲ ਜੇਲ੍ਹ ਦੀ ਸਜ਼ਾ
Tuesday, Jun 22, 2021 - 06:32 PM (IST)
ਸਿੰਗਾਪੁਰ (ਭਾਸ਼ਾ) ਸਿੰਗਾਪੁਰ ਵਿਚ ਭਾਰਤੀ ਮੂਲ ਦੀ ਇਕ ਔਰਤ ਨੂੰ ਆਪਣੀ ਘਰੇਲੂ ਸਹਾਇਕਾ ਨੂੰ ਪਰੇਸ਼ਾਨ ਕਰਨ ਅਤੇ ਇਸ ਨਾਲ ਉਸ ਦੀ ਮੌਤ ਹੋਣ ਦੇ ਮਾਮਲੇ ਵਿਚ 20 ਸਾਲ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ। ਮੰਗਲਵਾਰ ਨੂੰ ਇਕ ਖ਼ਬਰ ਵਿਚ ਇਹ ਜਾਣਕਾਰੀ ਦਿੱਤੀ ਗਈ। 'ਚੈਨਲ ਨਿਊਜ਼ ਏਸ਼ੀਆ' ਦੀ ਖ਼ਬਰ ਮੁਤਾਬਕ 41 ਸਾਲਾ ਔਰਤ ਨੇ ਆਪਣੀ ਘਰੇਲੂ ਸਹਾਇਕਾ ਨੂੰ 14 ਮਹੀਨੇ ਦੀ ਨੌਕਰੀ ਦੇ ਦੌਰਾਨ ਬਾਰ-ਬਾਰ ਪਰੇਸ਼ਾਨ ਕੀਤਾ। ਗੈਯਾਥਿਰੀ ਮੁਰੂਗਯਨ ਨੂੰ ਫਰਵਰੀ ਵਿਚ 28 ਦੋਸ਼ਾਂ ਲਈ ਦੋਸ਼ੀ ਪਾਇਆ ਗਿਆ ਸੀ, ਜਿਹਨਾਂ ਵਿਚ ਗੈਰ ਇਰਾਦਤਨ ਕਤਲ, ਘਰੇਲੂ ਸਹਾਇਕਾ ਨੂੰ ਭੁੱਖਾ ਰੱਖਣਾ, ਕਿਸੇ ਗਰਮ ਵਸਤੂ ਨਾਲ ਉਸ ਨੂੰ ਨੁਕਸਾਨ ਪਹੁੰਚਾਉਣਾ ਅਤੇ ਉਸ ਨੂੰ ਕੈਦ ਵਿਚ ਰੱਖਣਾ ਸ਼ਾਮਲ ਹੈ।
ਖ਼ਬਰ ਮੁਤਾਬਕ ਸਿੰਗਾਪੁਰ ਵਿਚ ਘਰੇਲੂ ਸਹਾਇਕਾ ਨਾਲ ਦੁਰਵਿਵਹਾਰ ਦੇ ਮਾਮਲੇ ਵਿਚ ਇਹ ਜੇਲ੍ਹ ਦੀ ਸਭ ਤੋਂ ਲੰਬੀ ਸਜ਼ਾ ਹੈ। ਮਿਆਂਮਾਰ ਦੀ 24 ਸਾਲਾ ਨਾਗਰਿਕ ਪਿਯਾਂਗ ਨਗੈਹ ਦੋਨ ਦੀ 26 ਜੁਲਾਈ, 2016 ਦੀ ਸਵੇਰ ਗੈਯਾਥਿਰੀ ਅਤੇ ਉਸ ਦੀ ਮਾਂ ਵੱਲੋਂ ਹਮਲਾ ਕੀਤੇ ਜਾਣ ਦੇ ਬਾਅਦ ਮੌਤ ਹੋ ਗਈ ਸੀ। ਮਈ 2015 ਵਿਚ ਕੰਮ ਕਰਨ ਲਈ ਸਿੰਗਾਪੁਰ ਆਈ ਪਿਯਾਂਗ ਦੀ ਗੈਯਾਥਿਰੀ ਬੁਰੀ ਤਰ੍ਹਾਂ ਕੁੱਟਮਾਰ ਕਰਦੀ ਸੀ। ਜੱਜ ਸੀ ਕੀ ਓਨ ਨੇ ਮੰਗਲਵਾਰ ਨੂੰ ਫ਼ੈਸਲਾ ਸੁਣਾਉਂਦੇ ਹੋਏ ਕਿਹਾ ਕਿ ਵਕੀਲ ਪੱਖ ਨੇ ਇਕ ਹੈਰਾਨ ਕਰਨ ਵਾਲੀ ਕਹਾਣੀ ਪੇਸ਼ ਕੀਤੀ ਕਿ ਕਿਵੇਂ ਪੀੜਤਾ ਨਾਲ ਦੁਰਵਿਵਹਾਰ ਕੀਤਾ ਗਿਆ, ਉਸ ਨੂੰ ਅਪਮਾਨਿਤ ਕੀਤਾ ਗਿਆ, ਭੁੱਖੇ ਰੱਖਿਆ ਗਿਆ ਅਤੇ ਅਖੀਰ ਦੋਸ਼ੀ ਦੇ ਹੱਥੋਂ ਉਸ ਦੀ ਮੌਤ ਹੋ ਗਈ।
ਪੜ੍ਹੋ ਇਹ ਅਹਿਮ ਖਬਰ-ਅਮਰੀਕੀ ਅਦਾਲਤ 'ਚ ਵੀਰਵਾਰ ਨੂੰ ਹੋਵੇਗੀ ਤਹਵੁੱਰ ਰਾਣਾ ਦੀ ਹਵਾਲਗੀ ਦੀ ਸੁਣਵਾਈ
ਜੱਜ ਨੇ ਕਿਹਾ ਕਿ ਇਹ ਨਿਸ਼ਚਿਤ ਤੌਰ 'ਤੇ ਗੈਰ ਇਰਾਦਤਨ ਕਤਲ ਦੇ ਸਭ ਤੋਂ ਬੁਰੇ ਮਾਮਲਿਆਂ ਵਿਚੋਂ ਇਕ ਹੈ। ਚੈਨਲ ਦੀ ਖ਼ਬਰ ਮੁਤਾਬਕ ਗੈਯਾਥਿਰੀ ਦਾ ਪਤੀ ਮੁਅੱਤਲ ਪੁਲਸ ਅਧਿਕਾਰੀ ਕੇਵਿਨ ਚੇਲਵਮ, ਪਿਯਾਂਗ 'ਤੇ ਹਮਲਾ ਕਰਨ ਅਤੇ ਪੁਲਸ ਨਾਲ ਝੂਠ ਬੋਲਣ ਦੇ ਮਾਮਲੇ ਵਿਚ ਜੁੜੇ ਪੰਜ ਦੋਸ਼ਾਂ ਦਾ ਸਾਹਮਣਾ ਕਰ ਰਿਹਾ ਹੈ।