ਸਿੰਗਾਪੁਰ ''ਚ ਭਾਰਤੀ ਨਾਗਰਿਕ ਨੇ ਕੋਵਿਡ-19 ਸੁਰੱਖਿਆ ਪ੍ਰੋਟੋਕਾਲ ਦੀ ਉਲੰਘਣਾ ਦਾ ਦੋਸ਼ ਕੀਤਾ ਸਵੀਕਾਰ
Friday, May 14, 2021 - 06:29 PM (IST)

ਸਿੰਗਾਪੁਰ (ਭਾਸ਼ਾ): ਸਿੰਗਾਪੁਰ ਵਿਚ 26 ਸਾਲਾ ਭਾਰਤੀ ਨਾਗਰਿਕ ਨੇ ਬਿੱਜੀ ਚਾਂਗੀ ਹਵਾਈ ਅੱਡੇ 'ਤੇ ਕਈ ਘੰਟੇ ਘੁੰਮ ਕੇ ਦੂਜਿਆਂ ਦੇ ਕੋਰੋਨਾ ਵਾਇਰਸ ਨਾਲ ਪੀੜਤ ਹੋਣ ਦਾ ਖਤਰਾ ਪੈਦਾ ਕਰਨ ਅਤੇ ਬਿਨਾਂ ਇਜਾਜ਼ਤ ਦੇ ਆਈਸੋਲੇਸ਼ਨ ਖੇਤਰ ਤੋਂ ਬਾਹਰ ਨਿਕਲਣ ਦੇ ਦੋਸ਼ਾਂ ਨੂੰ ਸਵੀਕਾਰ ਕੀਤਾ ਹੈ। ਮੀਡੀਆ ਵਿਚ ਆਈਆਂ ਖ਼ਬਰਾਂ ਵਿਚ ਇਹ ਜਾਣਕਾਰੀ ਦਿੱਤੀ ਗਈ ਹੈ। ਹੋਰ ਲੋਕਾਂ ਲਈ ਇਨਫੈਕਸ਼ਨ ਦਾ ਖਤਰਾ ਪੈਦਾ ਕਰਨ 'ਤੇ ਵੱਧ ਤੋਂ ਵੱਧ 6 ਮਹੀਨੇ ਦੀ ਜੇਲ੍ਹ, 10,000 ਸਿੰਗਾਪੁਰੀ ਡਾਲਰ ਜਾਂ ਦੋਵੇਂ ਸਜ਼ਾਵਾਂ ਹੋ ਸਕਦੀਆਂ ਹਨ।
ਪੜ੍ਹੋ ਇਹ ਅਹਿਮ ਖਬਰ- ਬ੍ਰਿਟਿਸ਼ PM ਨੇ ਭਾਰਤ ਲਈ ਆਕਸੀਜਨ ਕੰਸਨਟ੍ਰੇਟਰ ਪਹੁੰਚਾਉਣ ਵਾਲੇ 'ਸਿੱਖ ਪਾਇਲਟ' ਨੂੰ ਕੀਤਾ ਸਨਮਾਨਿਤ
ਮੀਡੀਆ ਵਿਚ ਆਈਆਂ ਖ਼ਬਰਾਂ ਮੁਤਾਬਕ ਪੀੜਤ ਹੋਣ ਦੇ ਸ਼ੱਕ ਵਿਚ ਬਾਲਾਚੰਦਰਨ ਨੂੰ ਹਸਪਤਾਲ ਵਿਚ ਰਹਿਣ ਦਾ ਨਿਰਦੇਸ਼ ਦਿੱਤਾ ਗਿਆ ਸੀ ਪਰ ਉਹ ਬਿਨਾਂ ਕਿਸੇ ਨੂੰ ਸੂਚਿਤ ਕੀਤੇ ਹਸਪਤਾਲ ਤੋਂ ਨਿਕਲਿਆ ਅਤੇ ਟੈਕਸੀ ਲੈ ਕੇ ਚਾਂਗੀ ਹਵਾਈ ਅੱਡੇ 'ਤੇ ਪਹੁੰਚਿਆ। ਉੱਥੇ ਉਹ ਭਾਰਤ ਵਾਪਸੀ ਲਈ ਟਿਕਟ ਖਰੀਦਣ ਦੀ ਕੋਸ਼ਿਸ਼ ਕਰਦਾ ਰਿਹਾ ਅਤੇ 4 ਘੰਟੇ ਤੱਕ ਘੁੰਮਦਾ ਰਿਹਾ। ਚੈਨਲ ਨਿਊਜ਼ ਏਸ਼ੀਆ ਦੀ ਖ਼ਬਰ ਮੁਤਾਬਕ ਬਾਲਾਚੰਦਰਨ ਖ਼ਿਲਾਫ਼ ਦੋ ਹੋਰ ਦੋਸ਼ ਹਨ- ਦੂਜਿਆਂ ਲਈ ਇਨਫੈਕਸ਼ਨ ਦਾ ਖਤਰਾ ਪੈਦਾ ਕਰਨਾ ਅਤੇ ਸਿਹਤ ਅਧਿਕਾਰੀਆਂ ਦੇ ਖ਼ਿਲਾਫ਼ ਅਪਮਾਨਜਨਕ ਭਾਸ਼ਾ ਦੀ ਵਰਤੋਂ ਕਰਨਾ। ਖ਼ਬਰ ਮੁਤਾਬਕ ਇਸਤਗਾਸਾ ਪੱਖ ਅਤੇ ਬਾਲਾਚੰਦਰਨ ਅੱਗੇ ਦੀ ਸੁਣਵਾਈ ਲਈ ਜੂਨ ਵਿਚ ਅਦਾਲਤ ਵਿਚ ਪਰਤਣਗੇ। ਕੋਵਿਡ-19 ਪ੍ਰੋਟੋਕਾਲ ਉਲੰਘਣਾ ਦਾ ਇਹ ਮਾਮਲਾ ਪਿਛਲੇ ਸਾਲ ਮਈ ਦਾ ਹੈ।
ਪੜ੍ਹੋ ਇਹ ਅਹਿਮ ਖਬਰ- ਸ਼ਖਸ ਨੇ ਲਾਵਾ ਉਗਲ ਰਹੇ ਜਵਾਲਾਮੁਖੀ 'ਤੇ ਬਣਾਇਆ 'ਪਿੱਜ਼ਾ', ਬਣਿਆ ਚਰਚਾ ਦਾ ਵਿਸ਼ਾ (ਵੀਡੀਓ)