‘ਸਿੱਖਸ ਆਫ ਅਮਰੀਕਾ’ ਦਾ ਵਫਦ ਕਿਸਾਨੀ ਸੰਘਰਸ਼ ਤੇ ਕਰਤਾਰਪੁਰ ਲਾਂਘੇ ਦੇ ਸੰਬੰਧ 'ਚ ਅਨੁਪਮ ਖੇਰ ਨੂੰ ਮਿਲਿਆ

Tuesday, Aug 17, 2021 - 12:53 PM (IST)

ਵਾਸ਼ਿੰਗਟਨ, ਡੀ.ਸੀ (ਰਾਜ ਗੋਗਨਾ):  ਬੌਲੀਵੁੱਡ ਦੇ ਉੱਘੇ ਅਦਾਕਾਰ ਅਤੇ ਬੀ.ਜੇ.ਪੀ ਨਾਲ ਨੇੜਤਾ ਰੱਖਣ ਵਾਲੇ ਅਭਿਨੇਤਾ ਅਨੁਪਮ ਖੇਰ ਅੱਜਕਲ੍ਹ ਅਮਰੀਕਾ ਦੌਰੇ ’ਤੇ ਹਨ। ਬੀਤੇ ਦਿਨੀਂ ਉਹ ਮੈਰੀਲੈਂਡ ਸੂਬੇ ਵੀ ਪੰਹੁਚੇ। ਇੱਥੇ ਪਹੁੰਚਣ ’ਤੇ ‘ਸਿੱਖਸ ਆਫ ਅਮਰੀਕਾ’ ਦਾ ਵਫਦ ਸ: ਜਸਦੀਪ ਸਿੰਘ ਜੱਸੀ ਚੇਅਰਮੈਨ ਸਿੱਖਸ ਆਪ ਅਮਰੀਕਾ ਦੀ ਅਗਵਾਈ ’ਚ ਅਨੁਪਮ ਖੇਰ ਨੂੰ ਕਿਸਾਨੀ ਅਤੇ ਕਰਤਾਰਪੁਰ ਸਾਹਿਬ ਮਾਰਗ ਨੂੰ ਮੁੜ ਖੋਲ੍ਹਣ ਦੇ ਸੰਬੰਧ 'ਚ ਮਿਲਿਆ। 

PunjabKesari

ਇੱਥੇ ਦੱਸਣਯੋਗ ਹੈ ਕਿ ਅਨੁਪਮ ਖੇਰ ਦਾ ਬੀ.ਜੇ.ਪੀ. ਪਾਰਟੀ ਵਿੱਚ ਕਾਫੀ ਅਸਰ ਰਸੂਖ ਵੀ ਹੈ ਅਤੇ ਉਹਨਾਂ ਦੀ ਪਤਨੀ ਕਿਰਨ ਖੇਰ ਬੀ.ਜੇ.ਪੀ. ਦੀ ਚੰਡੀਗੜ੍ਹ ਤੋ ਸੰਸਦ ਦੀ ਮੈਂਬਰ ਹੈ। ਸਿੱਖਸ ਆਫ ਅਮਰੀਕਾ ਨੇ ਅਨੁਪਮ ਖੇਰ ਨੂੰ ਕਿਹਾ ਕਿ ਉਹ ਭਾਰਤੀ ਸਰਕਾਰ ’ਤੇ ਕਿਸਾਨੀ ਸੰਘਰਸ਼ ਅਤੇ ਕਰਤਾਰਪੁਰ ਸਾਹਿਬ ਮਾਰਗ ਦੇ ਮਸਲੇ ਹੱਲ ਕਰਵਾਉਣ ਲਈ ਜ਼ੋਰ ਪਾਉਣ। ਸ: ਜੱਸੀ ਨੇ ਇਹ ਵੀ ਕਿਹਾ ਕਿ ਕਿਸਾਨੀ ਸੰਘਰਸ਼ ਵਿਚ ਸ਼ਾਮਿਲ ਸਿੱਖਾਂ ਨੂੰ ਖਾਲਿਸਤਾਨ ਨਾਲ ਨਾ ਜੋੜਿਆ ਜਾਵੇ ਕਿਉਕਿ ਸਿੱਖਾਂ ਨੇ ਹਮੇਸ਼ਾ ਹੀ ਭਾਰਤ ਦੇਸ਼ ਲਈ ਕੁਰਬਾਨੀਆਂ ਦਿੱਤੀਆਂ ਅਤੇ ਭਾਰਤ ਦੀ ਅਜ਼ਾਦੀ ਦੇ ਇਤਿਹਾਸ ਵਿੱਚ ਬਹੁਤ ਹੀ ਵੱਡਮੁਲਾ ਯੋਗਦਾਨ ਪਾਇਆ ਹੈ। 

ਪੜ੍ਹੋ ਇਹ ਅਹਿਮ ਖ਼ਬਰ- ਭਾਰਤ ਦੇ ਅਮਰੀਕਾ ਨਾਲ ਸਬੰਧ ਲਗਾਤਾਰ ਤਰੱਕੀ ’ਤੇ : ਤਰਨਜੀਤ ਸਿੰਘ ਸੰਧੂ

ਉਹਨਾਂ ਕਿਹਾ ਕਿ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਨੂੰ ਦੋਬਾਰਾ ਖੋਲ੍ਹਿਆ ਜਾਵੇ ਕਿਉਂਕਿ ਭਾਰਤ ਵਿਚ ਕੋਵਿਡ-19 ਦਾ ਪ੍ਰਕੋਪ ਲਗਾਤਾਰ ਹੁਣ ਘੱਟ ਰਿਹਾ ਹੈ ਅਤੇ ਘੱਟੋ ਘੱਟ ਵੈਕਸੀਨੇਸ਼ਨ ਕਰਵਾ ਚੁੱਕੀਆਂ ਸੰਗਤਾਂ ਨੂੰ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਦੀ ਆਗਿਆ ਜ਼ਰੂਰ ਦਿੱਤੀ ਜਾਵੇ। ਅਨੁਪਮ ਖੇਰ ਨੇ ‘ਸਿੱਖਸ ਆਫ ਅਮਰੀਕਾ’ ਦੇ ਆਗੂਆਂ ਦਾ ਨਿੱਘਾ ਸਵਾਗਤ ਕੀਤਾ ਅਤੇ ਕਿਹਾ ਕਿ ਉਹ  ਇਹ ਦੋਵੇਂ ਮਸਲੇ ਕੇਂਦਰ ਸਰਕਾਰ ਤੱਕ ਜ਼ਰੂਰ ਪਹੁੰਚਾੳਣਗੇ। ਅਨੁਪਮ ਖੇਰ ਨੇ ਕਿਹਾ ਕਿ ਸਿੱਖਸ ਆਫ ਅਮੈਰਿਕਾ ਸਮਾਜ ਭਲਾਈ ਦੇ ਕਾਰਜ ਕਰ ਰਹੀ ਹੈ ਅਤੇ ਮੈਂ ਇਸ ਸੰਸਥਾ ਦਾ ਸਤਿਕਾਰ ਕਰਦਾ ਹਾਂ। ਇਸ ਵਫਦ ਵਿੱਚ ਸਿੱਖਸ ਆਫ਼ਤ ਅਮਰੀਕਾ ਦੇ ਚੇਅਰਮੈਨਸ: ਜਸਦੀਪ ਸਿੰਘ ਜੱਸੀ ਤੋਂ ਇਲਾਵਾ ਸਿੱਖ ਆਗੂ ਬਲਜਿੰਦਰ ਸਿੰਘ ਸ਼ੰਮੀ, ਗੁਰਚਰਨ ਸਿੰਘ, ਗੁਰਵਿੰਦਰ ਸੇਠੀ, ਮਨਿੰਦਰ ਸੇਠੀ, ਇੰਦਰਜੀਤ ਸਿੰਘ ਗੁਜਰਾਲ, ਸੁਖਪਾਲ ਸਿੰਘ ਧਨੋਆ ਅਤੇ ਹਰਬੀਰ ਬਤਰਾ ਵੀ ਸ਼ਾਮਿਲ ਸਨ।
 


Vandana

Content Editor

Related News