ਯਾਦਗਾਰੀ ਹੋ ਨਿਬੜਿਆ ਸਿੱਖ ਯੂਥ ਸਪੋਰਟਸ ਦਾ ਖੇਡ ਮੇਲਾ

Tuesday, Sep 02, 2025 - 10:38 AM (IST)

ਯਾਦਗਾਰੀ ਹੋ ਨਿਬੜਿਆ ਸਿੱਖ ਯੂਥ ਸਪੋਰਟਸ ਦਾ ਖੇਡ ਮੇਲਾ

ਵੈਨਕੂਵਰ (ਮਲਕੀਤ ਸਿੰਘ)- ਨੌਰਥ ਅਮਰੀਕਾ ਦੇ ਵੱਡੇ ਖੇਡ ਮੇਲਿਆਂ ਚ ਗਿਣਿਆ ਜਾਣ ਵਾਲਾ ਸਿੱਖ ਯੂਥ ਸਪੋਰਟਸ ਦਾ ਖੇਡ ਮੇਲਾ ਆਪਣੀਆਂ ਅਮਿਟ ਯਾਦਾਂ ਛੱਡਦਾ ਹੋਇਆ ਧੂਮ ਧੜਕੇ ਨਾਲ ਸੰਪੰਨ ਹੋ ਗਿਆ। ਸਰੀ ਡੈਲਟਾ ਦੇ ਨਾਨਕ ਗੁਰੂ ਘਰ ਦੀ ਗਰਾਉਂਡ ਚ ਅਯੋਜਿਤ ਕਰਵਾਏ ਜਾਂਦੇ ਇਸ ਦੋ ਰੋਜਾ ਕੌਮਾਂਤਰੀ ਪੱਧਰ ਦੇ ਖੇਡ ਮੇਲੇ ਚ ਵੱਡੀ ਗਿਣਤੀ ਚ ਦੂਰੋਂ ਨੇੜਿਓਂ ਪੁੱਜੇ ਖੇਡ ਪ੍ਰੇਮੀਆਂ ਅਤੇ ਦਰਸ਼ਕਾਂ ਨੇ ਖੂਬ ਆਨੰਦ ਮਾਣਿਆ ਪਰਿਵਾਰਕ ਮੇਲੇ ਵਜੋਂ ਜਾਣੇ ਜਾਂਦੇ ਇਸ ਖੇਡ ਮੇਲੇ ਚ ਕਬੱਡੀ ਦੇ ਦਿਲਚਸਪ ਮੈਚਾਂ ਤੋਂ ਇਲਾਵਾ ਕੁਸ਼ਤੀਆਂ ਅਤੇ ਵੇਟ ਲਿਫਟਿੰਗ ਦੇ ਕਰਵਾਏ ਗਏ ਮੁਕਾਬਲਿਆਂ ਨਾਲ ਪੰਜਾਬ ਦੇ ਕਿਸੇ ਪੇਂਡੂ ਖੇਡ ਮੇਲੇ ਵਰਗਾ ਮਾਹੌਲ ਸਿਰਜਿਆ ਮਹਿਸੂਸ ਹੋਇਆ।

ਇਸ ਖੇਡ ਮੇਲੇ ਦੌਰਾਨ ਕਬੱਡੀ ਦੇ ਪਹਿਲੇ ਫਾਈਨਲ ਮੁਕਾਬਲੇ ਚੋਂ ਯੂਥ ਕਬੱਡੀ ਕਲੱਬ ਦੀ ਟੀਮ ਪਹਿਲੇ ਅਤੇ ਰਾਇਲ ਕਿੰਗ ਕਲੱਬ ਦੀ ਟੀਮ ਦੂਜੇ ਸਥਾਨ ਤੇ ਰਹੀ ਅਤੇ ਦੂਸਰੇ ਫ਼ਾਈਨਲ ਮੁਕਾਬਲੇ ਚੋਂ ਸ਼ਹੀਦ ਭਗਤ ਸਿੰਘ ਰਾਜਵੀਰ ਕਬੱਡੀ ਕਲੱਬ ਦੀ ਟੀਮ ਪਹਿਲੇ ਅਤੇ ਕਾਮਾਗਾਟਾ ਮਾਰੂ ਸਰੀ ਦੀ ਟੀਮ ਦੂਸਰੇ ਸਥਾਨ ਤੇ ਰਹੀ। ਇਸੇ ਤਰ੍ਹਾਂ ਵੱਖ-ਵੱਖ ਵਰਗ ਦੇ ਮਰਦਾਂ ਦੇ ਕੁਸ਼ਤੀ ਮੁਕਾਬਲਿਆਂ ਚੋਂ ਗੁਰੂ ਗੋਬਿੰਦ ਸਿੰਘ ਰੈਸਲਿੰਗ ਕਲੱਬ ਐਬਸਫੋਰਡ ਦਾ ਪਹਿਲਵਾਨ ਨਿਸ਼ਾਨ ਰੰਧਾਵਾ, ਰੁਸਤਮੇ ਹਿੰਦ ਰੈਸਲਿੰਗ ਕਲੱਬ ਦਾ ਪਹਿਲਵਾਨ ਹਰਜੋਤ ਬਸਰਾ, ਗੁਰੂ ਗੋਬਿੰਦ ਸਿੰਘ ਰੈਸਲਿੰਗ ਕਲੱਬ ਐਬਸਫੋਰਡ ਦਾ ਪਹਿਲਵਾਨ ਜਗਰੂਪ ,ਕਨੇਡੀਅਨ ਮਲ ਕਲੱਬ ਦਾ ਪਹਿਲਵਾਨ ਹਰਜੋਤ ਸ਼ੇਰਗਿੱਲ ਅਤੇ ਗੁਰੂ ਗੋਬਿੰਦ ਸਿੰਘ ਕਲੱਬ ਦਾ  ਪਹਿਲਵਾਨ ਤੇਜੀ ਢੀਡਸਾ ਅਵਲ ਰਹੇ। ਇਸੇ ਤਰ੍ਹਾਂ ਲੜਕੀਆਂ ਦੇ ਫਾਈਨਲ ਕੁਸ਼ਤੀ ਮੁਕਾਬਲਿਆਂ ਚੋਂ ਗੁਰੂ ਗੋਬਿੰਦ ਸਿੰਘ ਰੈਸਲਿੰਗ ਕਲੱਬ ਦੀ ਰੁਪਿੰਦਰ ਜੋਹਲ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਅਤੇ ਕਨੇਡੀਅਨ ਕਲੱਬ ਦੀ ਖੁਸ਼ੀ ਝੱਲੀ ਦੂਜੇ ਸਥਾਨ ਤੇ ਰਹੀ। ਖੇਡ ਮੇਲੇ ਚ ਪੁੱਜੀ ਇੱਕ ਹੋਰ ਪੰਜਾਬੀ ਮੁਟਿਆਰ ਜੀਨਤ ਵਿਲਨ ਨੇ 75 ਕਿਲੋ ਦਾ ਵੇਟ ਲਿਫਟਿੰਗ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ ਤਾਂ ਗਰਾਊਂਡ ਚ ਮੌਜੂਦ ਖੇਡ ਪਰੇਮੀਆ ਵੱਲੋਂ ਤਾੜੀਆਂ ਦੀ ਗੜਗੜਾਹਟ ਨਾਲ ਉਸਦੀ ਹੌਸਲਾ ਅਫਜਾਈ ਕੀਤੀ ਗਈ। ਇਸ ਖੇਡ ਮੇਲੇ 'ਚ ਔਰਤਾਂ ਅਤੇ ਬੱਚਿਆਂ ਦੀਆਂ ਕਰਵਾਈਆ ਗਈਆਂ ਵੱਖ-ਵੱਖ ਖੇਡ ਗਤੀਵਿਧੀਆਂ ਬੜੀਆਂ ਦਿਲਚਸਪ ਰਹੀਆਂ।

ਇਸ ਖੇਡ ਮੇਲੇ ਚ ਕਮੈਂਟਰੀ ਦੀ ਜਿੰਮੇਵਾਰੀ ਹਰਪ੍ਰੀਤ ਘੋਲੀਆ ਅਤੇ ਨਵੀ ਬੀਸਲਾ ਵੱਲੋਂ ਬੜੇ ਹੀ ਸੁਚਾਰੂ ਢੰਗ ਨਾਲ ਨਿਭਾਈ ਗਈ ਜਦੋਂ ਕਿ ਕਬੱਡੀ ਮੁਕਾਬਲਿਆਂ ਚ ਰੈਫਰੀ ਦੀ ਜਿੰਮੇਵਾਰੀ ਨਛੱਤਰ ਡੰਡੇਵਾਲ ਵੱਲੋਂ ਬੜੀ ਨਿਰਪੱਖਤਾ ਨਾਲ ਨਿਭਾਈ ਗਈ। ਇਸ ਮੌਕੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਿੱਖ ਯੂਥ ਸਪੋਰਟਸ ਦੇ ਪ੍ਰਧਾਨ ਰਘਬੀਰ ਸਿੰਘ ਅਤੇ ਹਿਲਟਨ ਸਿਕਿਉਰਟੀ ਦੇ ਚੀਫ ਗੁਰਜੰਟ ਸਿੰਘ ਸੰਧੂ ਵੱਲੋਂ ਇਸ ਖੇਡ ਮੇਲੇ ਦੀ ਸਫਲਤਾ ਲਈ ਜਿੱਥੇ ਸਮੂਹ ਸਪੋਂਸਰਾਂ ਦਾ ਧੰਨਵਾਦ ਕੀਤਾ ਗਿਆ। 
ਉੱਥੇ ਮੇਲੇ ਚ ਆਏ ਖਿਡਾਰੀਆਂ ਅਤੇ ਖੇਡ ਪ੍ਰੇਮੀਆਂ ਨੂੰ ਵੀ ਜੀ ਆਇਆ ਕਿਹਾ ਗਿਆ ਅਤੇ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਅਤੇ ਖੇਡਾਂ ਨਾਲ ਜੁੜਨ ਦੀ ਅਪੀਲ ਵੀ ਕੀਤੀ ਇਸ ਖੇਡ ਮੇਲੇ ਚ ਹਿਲਟਨ ਸਕਿਉਰਟੀ ਦੀ ਟੀਮ ਵੱਲੋਂ ਸਿਕਿਉਰਟੀ ਦੇ ਕੀਤੇ ਗਏ ਪੁਖਤਾ ਪ੍ਰਬੰਧ ਸਲਾਹੁਣਯੋਗ ਸਨ ਇਸ ਮੌਕੇ ਹਾਜ਼ਰ ਸਿਆਸੀ ਹਸਤੀਆਂ ਚ ਸੁੱਖ ਧਾਲੀਵਾਲ ,ਬਰੈਡਾ ਲੌਕ,ਮਨਦੀਪ  ਧਾਲੀਵਾਲ ਦੇ ਨਾਮ ਜ਼ਿਕਰਯੋਗ ਹਨ ਹੋਰਨਾਂ ਤੋਂ ਇਲਾਵਾ ਇਸ ਮੌਕੇ ਤੇ ਰਣਬੀਰ ਸਿੰਘ ਨਿੱਝਰ,ਬਲਜੀਤ ਸਿੰਘ ਰਾਏ,ਹਰਨੇਕ ਸਿੰਘ ਅਨੇਜਾ,ਸੁੱਖ ਖਹਿਰਾ,ਜਰਨੈਲ ਸਿੰਘ ਖਹਿਰਾ,ਹਰਜਿੰਦਰ ਸਿੰਘ ਦਦਵਾੜ,ਜਰਨੈਲ ਸਿੰਘ ਸਰਾਏ,ਬਿੱਲਾ ਅਹੂਜਾ,ਇਕਬਾਲ ਸਿੰਘ ਮਾਨ,ਸੋਨੀ ਝਾਵਰ,ਭੁਪਿੰਦਰ ਸਿੰਘ ਮੰਡ,ਹਰਜੀਤ ਸਿੰਘ ਕੰਗ,ਬਲਕਾਰ ਸਿੰਘ ਸਹੋਤਾ, ਗੁਰਦਾਵਰ ਸਿੰਘ ਸਹੋਤਾ,ਬਲਰਾਜ ਬੈਂਸ, ਮਨਰੂਪ ਸਿੰਘ,ਮਨਪ੍ਰੀਤ ਸਿੰਘ,ਕੁਲਵਿੰਦਰ ਸਿੰਘ, ਜਸਵਿੰਦਰ ਗਿੱਲ, ਜਗਜੀਤ ਦੋਸ਼ਾਝ,ਤਰਨਜੀਤ ਧੁੱਗਾ, ਬੋਬ ਚੀਮਾ, ਮੈਨਡੀ ਵਿਰਕ, ਜਵਾਹਰ ਪੱਡਾ,ਊਧਮ ਸਿੰਘ ਹੁੰਦਲ,ਤਾਰਾ ਗਿੱਲ,ਗੁਰਦੀਪ ਗਿੱਲ,ਪੰਡਿਤ ਜੀ ਅਤੇ ਬਿਕਰਮਜੀਤ ਹਾਜ਼ਰ ਸਨ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News