ਲੀਡਜ਼ ''ਚ ਸਿੱਖ ਨੌਜਵਾਨ ''ਤੇ ਹਮਲਾ: ਡਿਊਟੀ ਦੌਰਾਨ ਦਸਤਾਰ ਦੀ ਬੇਅਦਬੀ, ਨੌਜਵਾਨ ਜ਼ਖਮੀ
Wednesday, Jun 10, 2026 - 11:49 PM (IST)
ਲੀਡਜ਼ : ਇੰਗਲੈਂਡ ਦੇ ਲੀਡਜ਼ ਤੋਂ ਇੱਕ ਬੇਹੱਦ ਮੰਦਭਾਗੀ ਅਤੇ ਚਿੰਤਾਜਨਕ ਖ਼ਬਰ ਸਾਹਮਣੇ ਆਈ ਹੈ, ਜਿੱਥੇ ਇੱਕ ਨੌਜਵਾਨ ਸਿੱਖ ਕਰਮਚਾਰੀ 'ਤੇ ਉਸ ਦੇ ਕੰਮ ਵਾਲੀ ਥਾਂ 'ਤੇ ਹਿੰਸਕ ਹਮਲਾ ਕੀਤਾ ਗਿਆ।
ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਜਾਣਕਾਰੀ ਅਨੁਸਾਰ, ਇਸ ਹਮਲੇ ਦੌਰਾਨ ਨੌਜਵਾਨ ਦੀ ਦਸਤਾਰ (ਪੱਗ) ਉਤਾਰ ਦਿੱਤੀ ਗਈ, ਜੋ ਕਿ ਸਿੱਖ ਧਰਮ ਵਿੱਚ ਬੇਹੱਦ ਅਪਮਾਨਜਨਕ ਮੰਨਿਆ ਜਾਂਦਾ ਹੈ। ਇਸ ਹਮਲੇ ਵਿੱਚ ਨੌਜਵਾਨ ਨੂੰ ਕਈ ਗੰਭੀਰ ਸੱਟਾਂ ਵੀ ਲੱਗੀਆਂ ਹਨ।
ਇਸ ਘਟਨਾ ਨੇ ਸੋਸ਼ਲ ਮੀਡੀਆ 'ਤੇ ਭਾਰੀ ਰੋਸ ਪੈਦਾ ਕਰ ਦਿੱਤਾ ਹੈ। ਵਾਇਰਲ ਸਮੱਗਰੀ ਵਿੱਚ ਨਾਈਜਲ ਫਰੇਜ (Nigel Farage) ਅਤੇ ਰੂਪਰਟ ਲੋਵੇ (Rupert Lowe) ਵਰਗੀਆਂ ਸਿਆਸੀ ਸ਼ਖਸੀਅਤਾਂ ਦੇ ਨਾਲ-ਨਾਲ ਕਈ ਸੋਸ਼ਲ ਮੀਡੀਆ ਇੰਫਲੁਐਂਸਰਾਂ ਨੂੰ ਵੀ ਟੈਗ ਕੀਤਾ ਗਿਆ ਹੈ, ਜਿਸ ਵਿੱਚ ਦੋਸ਼ ਲਗਾਇਆ ਗਿਆ ਹੈ ਕਿ ਸੱਜੇ-ਪੱਖੀ ਕੱਟੜਪੰਥੀ ਅਜਿਹੀਆਂ ਘਟਨਾਵਾਂ ਨੂੰ ਨਜ਼ਰਅੰਦਾਜ਼ ਕਰ ਰਹੇ ਹਨ।
ਫਿਲਹਾਲ ਇਸ ਮਾਮਲੇ ਵਿੱਚ ਹੋਰ ਵੇਰਵਿਆਂ ਦੀ ਉਡੀਕ ਕੀਤੀ ਜਾ ਰਹੀ ਹੈ ਕਿ ਪੁਲਸ ਵੱਲੋਂ ਇਸ ਹਮਲੇ ਦੇ ਸਬੰਧ ਵਿੱਚ ਕੀ ਕਾਰਵਾਈ ਕੀਤੀ ਗਈ ਹੈ।
Deeply shocked and saddened by the attack on a young Sikh man while he was working in Leeds, UK. During the incident, his dastaar (turban) was forcibly removed, and he suffered multiple injuries. We stand in solidarity with victim and demand justice.
— Jaspinder Kaur Udhoke (@KaurUdhoke2) June 9, 2026
Stop #Sikhphobic hate crimes pic.twitter.com/AX19PBAJ0y
