40 ਲੋਕਾਂ ਦੀ ਮੌਤ ! 'ਰੈੱਡ ਅਲਰਟ' ਜਾਰੀ, ਫਰਾਂਸ-UK 'ਚ ਗਰਮੀ ਨੇ ਤੋੜੇ ਸਾਰੇ ਰਿਕਾਰਡ
Tuesday, Jun 23, 2026 - 05:34 PM (IST)
ਇੰਟਰਨੈਸ਼ਨਲ ਡੈਸਕ- ਭਾਰਤ ਸਣੇ ਦੁਨੀਆ ਦੇ ਕਈ ਦੇਸ਼ ਇਸ ਸਮੇਂ ਭਿਆਨਕ ਗਰਮੀ ਦੀ ਚਪੇਟ 'ਚ ਆਏ ਹੋਏ ਹਨ। ਇਸੇ ਦੌਰਾਨ ਯੂਰਪ ਦੇ ਵੀ ਕਈ ਦੇਸ਼ ਭਿਆਨਕ ਅਤੇ ਜਾਨਲੇਵਾ ਹੀਟਵੇਵ ਝੱਲ ਰਹੇ ਹਨ। ਫਰਾਂਸ ਅਤੇ ਬ੍ਰਿਟੇਨ 'ਚ ਗਰਮੀ ਨੇ ਪਿਛਲੇ ਕਈ ਰਿਕਾਰਡ ਤੋੜ ਦਿੱਤੇ ਹਨ, ਜਿਸ ਕਾਰਨ ਆਮ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ।
ਫਰਾਂਸ ਦੇ ਮੌਸਮ ਵਿਭਾਗ ਨੇ ਦੇਸ਼ ਦੇ ਕਈ ਹਿੱਸਿਆਂ ਵਿੱਚ ਗਰਮੀ ਨੂੰ ਲੈ ਕੇ ਸਭ ਤੋਂ ਹਾਈ ਲੈਵਲ ਦਾ 'ਰੈੱਡ ਅਲਰਟ' ਜਾਰੀ ਕੀਤਾ ਹੈ। ਕਈ ਇਲਾਕਿਆਂ ਵਿੱਚ ਤਾਪਮਾਨ 40 ਡਿਗਰੀ ਸੈਲਸੀਅਸ ਤੋਂ ਪਾਰ ਚਲਾ ਗਿਆ ਹੈ, ਜੋ ਯੂਰਪੀ ਦੇਸ਼ਾਂ ਦੇ ਹਿਸਾਬ ਨਾਲ ਬਹੁਤ ਜ਼ਿਆਦਾ ਮੰਨਿਆ ਜਾਂਦਾ ਹੈ। ਪ੍ਰਸ਼ਾਸਨ ਨੇ ਲੋਕਾਂ ਨੂੰ ਦੁਪਹਿਰ ਵੇਲੇ ਘਰਾਂ ਦੇ ਅੰਦਰ ਰਹਿਣ ਦੀ ਸਲਾਹ ਦਿੱਤੀ ਹੈ।
ਭਿਆਨਕ ਗਰਮੀ ਅਤੇ ਲੂ ਤੋਂ ਰਾਹਤ ਪਾਉਣ ਲਈ ਲੋਕ ਵੱਡੀ ਗਿਣਤੀ ਵਿੱਚ ਨਦੀਆਂ, ਝੀਲਾਂ ਅਤੇ ਪੂਲ ਵੱਲ ਰੁਖ਼ ਕਰ ਰਹੇ ਹਨ। ਰਿਪੋਰਟਾਂ ਮੁਤਾਬਕ, ਸੁਰੱਖਿਆ ਨਿਯਮਾਂ ਦੀ ਅਣਦੇਖੀ ਅਤੇ ਅਚਾਨਕ ਪਾਣੀ 'ਚ ਉਤਰਨ ਕਾਰਨ ਵੱਖ-ਵੱਖ ਹਾਦਸਿਆਂ 'ਚ ਪਿਛਲੇ 5 ਦਿਨਾਂ ਦੌਰਾਨ ਹੁਣ ਤੱਕ ਲਗਭਗ 40 ਲੋਕਾਂ ਦੀ ਡੁੱਬਣ ਕਾਰਨ ਮੌਤ ਹੋ ਚੁੱਕੀ ਹੈ।
ਇਹ ਵੀ ਪੜ੍ਹੋ- ਇਨਸਾਨੀਅਤ ਸ਼ਰਮਸਾਰ ! ਅੱਧੀ ਰਾਤੀਂ ਕਬਰਸਤਾਨ 'ਚ ਵੜੇ ਨੌਜਵਾਨਾਂ ਨੇ ਪੁੱਟ ਲਈ ਕਬਰ, ਲਾਸ਼ ਕੱਢ...
ਫਰਾਂਸ ਮਗਰੋਂ ਬ੍ਰਿਟੇਨ 'ਚ ਵੀ ਜੂਨ ਮਹੀਨੇ ਦੇ ਤਾਪਮਾਨ ਨੇ ਹੁਣ ਤੱਕ ਦੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਇੱਥੇ ਵੀ ਤਾਪਮਾਨ ਆਮ ਨਾਲੋਂ ਕਈ ਡਿਗਰੀ ਉੱਪਰ ਚੱਲ ਰਿਹਾ ਹੈ, ਜਿਸ ਕਾਰਨ ਰੇਲਵੇ ਟ੍ਰੈਕਾਂ ਦੇ ਮੁੜ ਜਾਣ ਦੇ ਖ਼ਤਰੇ ਨੂੰ ਦੇਖਦੇ ਹੋਏ ਟ੍ਰੇਨਾਂ ਦੀ ਰਫ਼ਤਾਰ ਹੌਲੀ ਕਰ ਦਿੱਤੀ ਗਈ ਹੈ ਅਤੇ ਸਿਹਤ ਸੇਵਾਵਾਂ ਨੂੰ ਹਾਈ ਅਲਰਟ 'ਤੇ ਰੱਖਿਆ ਗਿਆ ਹੈ।
ਮੌਸਮ ਵਿਗਿਆਨੀਆਂ ਮੁਤਾਬਕ ਜਲਵਾਯੂ ਪਰਿਵਰਤਨ ਕਾਰਨ ਯੂਰਪ ਵਿੱਚ ਹੀਟਵੇਵ ਚੱਲਣ ਦੀਆਂ ਘਟਨਾਵਾਂ ਹੁਣ ਪਹਿਲਾਂ ਨਾਲੋਂ ਕਿਤੇ ਵੱਧ ਤੇਜ਼, ਲੰਬੀਆਂ ਅਤੇ ਵਾਰ-ਵਾਰ ਵਾਪਰਨ ਲੱਗ ਪਈਆਂ ਹਨ, ਜਿਸ ਕਾਰਨ ਆਮ ਤੌਰ 'ਤੇ ਠੰਡਾ ਰਹਿਣ ਵਾਲਾ ਯੂਰਪ ਵੀ ਹੁਣ ਗਰਮੀ ਦੀ ਭਿਆਨਕ ਮਾਰ ਝੱਲਣ ਲੱਗ ਪਿਆ ਹੈ।
ਇਹ ਵੀ ਪੜ੍ਹੋ- ਸਟਾਰਮਰ ਦੇ ਅਸਤੀਫ਼ੇ ਮਗਰੋਂ ਕੌਣ ਸੰਭਾਲੇਗਾ ਬ੍ਰਿਟੇਨ ਦੀ ਕਮਾਨ ? ਸਭ ਤੋਂ ਉਪਰ ਹੈ ਇਹ ਨਾਂ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
