"ਏਅਰ ਇੰਡੀਆ ਦਾ ਬਾਈਕਾਟ ਕਰੋ!" ਬਿਜ਼ਨੈੱਸ ਕਲਾਸ ਦੀ ਮਾੜੀ ਹਾਲਤ ਦੇਖ ਭੜਕੇ ਬਿਨੂੰ ਢਿੱਲੋਂ

Saturday, Jul 04, 2026 - 10:03 PM (IST)

"ਏਅਰ ਇੰਡੀਆ ਦਾ ਬਾਈਕਾਟ ਕਰੋ!" ਬਿਜ਼ਨੈੱਸ ਕਲਾਸ ਦੀ ਮਾੜੀ ਹਾਲਤ ਦੇਖ ਭੜਕੇ ਬਿਨੂੰ ਢਿੱਲੋਂ

ਲੰਡਨ/ਵੈਨਕੂਵਰ, (ਸਰਬਜੀਤ ਸਿੰਘ ਬਨੂੜ)-ਪੰਜਾਬੀ ਫ਼ਿਲਮਾਂ ਦੇ ਪ੍ਰਸਿੱਧ ਅਦਾਕਾਰ ਬਿਨੂੰ ਢਿੱਲੋਂ ਨੇ ਏਅਰ ਇੰਡੀਆ ਦੀ ਸੇਵਾ ’ਤੇ ਨਾਰਾਜ਼ਗੀ ਜ਼ਾਹਰ ਕਰਦਿਆਂ ਯਾਤਰੀਆਂ ਨੂੰ ਇਸ ਏਅਰਲਾਈਨ ਵਿੱਚ ਸਫ਼ਰ ਨਾ ਕਰਨ ਅਤੇ ਇਸ ਦੇ ਬਾਈਕਾਟ ਦੀ ਅਪੀਲ ਕੀਤੀ ਹੈ। ਜਾਣਕਾਰੀ ਅਨੁਸਾਰ ਦਿੱਲੀ ਤੋਂ ਵੈਨਕੂਵਰ ਜਾ ਰਹੀ ਏਅਰ ਇੰਡੀਆ ਦੀ ਇੱਕ ਉਡਾਣ ਦੌਰਾਨ ਬਿਨੂੰ ਢਿੱਲੋਂ ਤੇ ਉਨ੍ਹਾਂ ਦੇ ਪਰਿਵਾਰ ਨੇ ਬਿਜ਼ਨੈਸ ਕਲਾਸ ਦੀਆਂ ਟਿਕਟਾਂ ਬੁੱਕ ਕਰਵਾਈਆਂ ਹੋਈਆਂ ਸਨ। ਉਨ੍ਹਾਂ ਦਾ ਦਾਅਵਾ ਹੈ ਕਿ ਉਡਾਣ ਤੋਂ ਪਹਿਲਾਂ ਉਨ੍ਹਾਂ ਨੂੰ ਦੱਸਿਆ ਗਿਆ ਕਿ ਬਿਜ਼ਨੈਸ ਕਲਾਸ ਦੀਆਂ ਸੀਟਾਂ ਖ਼ਰਾਬ ਹਨ। ਇਸ ਦੇ ਬਦਲੇ ਏਅਰਲਾਈਨ ਵੱਲੋਂ 35 ਫ਼ੀਸਦੀ ਛੋਟ ਦੀ ਪੇਸ਼ਕਸ਼ ਕੀਤੀ ਗਈ ਅਤੇ ਉਸੇ ਹਾਲਤ ਵਿੱਚ ਸਫ਼ਰ ਕਰਨ ਲਈ ਕਿਹਾ ਗਿਆ।
ਇਸ ਮਾਮਲੇ ਤੋਂ ਨਾਰਾਜ਼ ਬਿਨੂੰ ਢਿੱਲੋਂ ਨੇ ਸੋਸ਼ਲ ਮੀਡੀਆ ’ਤੇ ਲਾਈਵ ਹੋ ਕੇ ਕਿਹਾ ਕਿ ਏਅਰ ਇੰਡੀਆ ਯਾਤਰੀਆਂ ਨਾਲ ਇਨਸਾਫ਼ ਨਹੀਂ ਕਰ ਰਹੀ ਅਤੇ ਲੋਕਾਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇ ਬਿਜ਼ਨੈੱਸ ਕਲਾਸ ਦੀਆਂ ਸੀਟਾਂ ਵਰਤੋਂਯੋਗ ਨਹੀਂ ਸਨ ਤਾਂ ਯਾਤਰੀਆਂ ਨੂੰ ਪਹਿਲਾਂ ਹੀ ਸੂਚਿਤ ਕੀਤਾ ਜਾਣਾ ਚਾਹੀਦਾ ਸੀ, ਤਾਂ ਜੋ ਉਹ ਕੋਈ ਹੋਰ ਏਅਰਲਾਈਨ ਚੁਣ ਸਕਦੇ। ਬਿਨੂੰ ਢਿੱਲੋਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਏਅਰ ਇੰਡੀਆ ਦੀ ਬਜਾਏ ਹੋਰ ਏਅਰਲਾਈਨਾਂ ਰਾਹੀਂ ਸਫ਼ਰ ਕਰਨ ਅਤੇ ਏਅਰ ਇੰਡੀਆ ਦਾ ਮੁਕੰਮਲ ਬਾਈਕਾਟ ਕਰਨ ਬਾਰੇ ਵਿਚਾਰ ਕਰਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

Shubam Kumar

Content Editor

Related News