ਬ੍ਰਿਟੇਨ ''ਚ ਪਾਕਿ ਮੂਲ ਦੇ 3 ਭਰਾਵਾਂ ਦੀ ਸ਼ਰਮਨਾਕ ਕਰਤੂਤ ! ਅਦਾਲਤ ਨੇ ਸੁਣਾਈ ਜੇਲ੍ਹ ਦੀ ਸਜ਼ਾ

Wednesday, Jun 24, 2026 - 10:00 AM (IST)

ਬ੍ਰਿਟੇਨ ''ਚ ਪਾਕਿ ਮੂਲ ਦੇ 3 ਭਰਾਵਾਂ ਦੀ ਸ਼ਰਮਨਾਕ ਕਰਤੂਤ ! ਅਦਾਲਤ ਨੇ ਸੁਣਾਈ ਜੇਲ੍ਹ ਦੀ ਸਜ਼ਾ

ਇੰਟਰਨੈਸ਼ਨਲ ਡੈਸਕ- ‘ਕਿਲਰ’ ਦੇ ਨਾਂ ਨਾਲ ਬਦਨਾਮ ਪਾਕਿਸਤਾਨੀ ਮੂਲ ਦੇ ਇਕ ਬ੍ਰਿਟਿਸ਼ ਨਾਗਰਿਕ ਅਤੇ ਉਸ ਦੇ 2 ਭਰਾਵਾਂ ਨੂੰ ਉੱਤਰੀ ਇੰਗਲੈਂਡ ਵਿਚ 4 ਬੱਚਿਆਂ ਤੇ ਇਕ ਔਰਤ ਦੇ ਜਿਨਸੀ ਸ਼ੋਸ਼ਣ ਦੇ 20 ਸਾਲ ਤੋਂ ਵੱਧ ਪੁਰਾਣੇ ਮਾਮਲਿਆਂ ਵਿਚ ਕਈ ਸਾਲਾਂ ਦੀ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ।

ਸ਼ੈਫੀਲਡ ਦੇ ਰਹਿਣ ਵਾਲੇ ਅਮਰ ਇਲਿਆਸ (41), ਕਮਰ ਇਲਿਆਸ (39) ਤੇ ਕਾਮਰਾਨ ਇਲਿਆਸ (38) ਨੂੰ ਸਾਲ ਦੇ ਸ਼ੁਰੂ ਵਿਚ ਪੂਰੀ ਹੋਈ ਕਾਨੂੰਨੀ ਕਾਰਵਾਈ ਦੌਰਾਨ ਜਬਰ-ਜ਼ਨਾਹ ਸਮੇਤ ਕਈ ਜਿਨਸੀ ਅਪਰਾਧਾਂ ਦਾ ਦੋਸ਼ੀ ਪਾਇਆ ਗਿਆ। ਸ਼ੈਫੀਲਡ ਕ੍ਰਾਊਨ ਅਦਾਲਤ ਨੇ ਸੋਮਵਾਰ ਨੂੰ ਅਮਰ ਨੂੰ 27 ਸਾਲ, ਕਮਰ ਨੂੰ 10 ਸਾਲ ਅਤੇ ਕਾਮਰਾਨ ਨੂੰ 3 ਸਾਲ ਦੀ ਜੇਲ ਦੀ ਸਜ਼ਾ ਸੁਣਾਈ।


author

Harpreet SIngh

Content Editor

Related News