ਘਰਾਂ ਤੋਂ AC ਹਟਾਉਣ ਦੇ ਹੁਕਮ ਜਾਰੀ! ਹੀਟਵੇਵ ਦੌਰਾਨ ਬ੍ਰਿਟੇਨ 'ਚ ਸਰਕਾਰ ਦਾ ਵੱਡਾ ਫੈਸਲਾ
Tuesday, Jun 30, 2026 - 07:13 AM (IST)
ਲੰਡਨ : ਬ੍ਰਿਟੇਨ ਸਮੇਤ ਪੂਰਾ ਯੂਰਪ ਇਸ ਸਮੇਂ ਭਿਆਨਕ ਗਰਮੀ ਅਤੇ ਲੂ ਦੀ ਲਪੇਟ ਵਿਚ ਹੈ, ਜਿੱਥੇ ਤਾਪਮਾਨ ਹਰ ਦਿਨ ਨਵੇਂ ਰਿਕਾਰਡ ਤੋੜ ਰਿਹਾ ਹੈ। ਬ੍ਰਿਟੇਨ ਦੇ ਕਈ ਹਿੱਸਿਆਂ ਵਿੱਚ ਤਾਪਮਾਨ 40 ਡਿਗਰੀ ਸੈਲਸੀਅਸ ਨੂੰ ਪਾਰ ਕਰ ਗਿਆ ਹੈ, ਜਿਸ ਕਾਰਨ ਮੌਸਮ ਵਿਭਾਗ ਨੇ 'ਜੀਵਨ ਨੂੰ ਖ਼ਤਰਾ' ਦੱਸਦੇ ਹੋਏ ਰੈੱਡ ਅਲਰਟ ਜਾਰੀ ਕੀਤਾ ਹੈ।
ਹੀਟਵੇਵ ਦੇ ਕਹਿਰ ਨੂੰ ਦੇਖਦਿਆਂ ਸੁਰੱਖਿਆ ਵਜੋਂ ਸਕੂਲ ਬੰਦ ਕਰ ਦਿੱਤੇ ਗਏ ਹਨ ਅਤੇ ਟ੍ਰੇਨ ਸੇਵਾਵਾਂ 'ਤੇ ਵੀ ਰੋਕ ਲਗਾ ਦਿੱਤੀ ਗਈ ਹੈ। ਪਰ ਇਸ ਸੰਕਟ ਦੇ ਵਿਚਕਾਰ, ਬ੍ਰਿਟੇਨ ਪ੍ਰਸ਼ਾਸਨ ਵੱਲੋਂ ਲਏ ਗਏ ਇੱਕ ਫੈਸਲੇ ਨੇ ਲੋਕਾਂ ਵਿੱਚ ਹਲਚਲ ਮਚਾ ਦਿੱਤੀ ਹੈ। ਹੁਣ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਆਪਣੇ ਘਰਾਂ ਤੋਂ ਏਅਰ ਕੰਡੀਸ਼ਨਰ ਹਟਾਉਣ ਦੇ ਸਖ਼ਤ ਨਿਰਦੇਸ਼ ਦਿੱਤੇ ਜਾ ਰਹੇ ਹਨ ਅਤੇ ਇਸ ਸਬੰਧੀ ਨੋਟਿਸ ਵੀ ਜਾਰੀ ਕੀਤੇ ਗਏ ਹਨ।
ਕੀ ਹੈ AC ਹਟਾਉਣ ਦਾ ਕਾਰਨ?
ਲੰਡਨ ਦੇ ਕੌਂਸਲ ਅਧਿਕਾਰੀਆਂ ਅਨੁਸਾਰ, AC ਵਿੱਚੋਂ ਬਹੁਤ ਜ਼ਿਆਦਾ ਮਾਤਰਾ ਵਿੱਚ ਕਾਰਬਨ ਡਾਈਆਕਸਾਈਡ ਨਿਕਲਦੀ ਹੈ। ਬ੍ਰਿਟੇਨ ਵਿਚ ਲਾਗੂ 'ਨੈੱਟ ਜ਼ੀਰੋ ਪਾਲਿਸੀ' ਤਹਿਤ 'ਐਕਟਿਵ ਕੂਲਿੰਗ' ਦੀ ਇਜਾਜ਼ਤ ਉਦੋਂ ਹੀ ਦਿੱਤੀ ਜਾਂਦੀ ਹੈ ਜਦੋਂ ਪੈਸਿਵ ਕੂਲਿੰਗ ਦੇ ਸਾਰੇ ਤਰੀਕੇ ਫੇਲ੍ਹ ਹੋ ਜਾਣ। ਪ੍ਰਸ਼ਾਸਨ ਦਾ ਕਹਿਣਾ ਹੈ ਕਿ ਲੋਕਾਂ ਨੂੰ AC ਦੀ ਬਜਾਏ ਖਿੜਕੀਆਂ ਖੋਲ੍ਹ ਕੇ ਰੱਖਣੀਆਂ ਚਾਹੀਦੀਆਂ ਹਨ ਅਤੇ ਛੱਤ ਵਾਲੇ ਪੱਖਿਆਂ ਦੀ ਵੱਧ ਤੋਂ ਵੱਧ ਵਰਤੋਂ ਕਰਨੀ ਚਾਹੀਦੀ ਹੈ।
ਗਰਮੀ ਅਤੇ AC ਦੀ ਘਾਟ ਕਾਰਨ ਹਸਪਤਾਲਾਂ ਵਿਚ ਸਥਿਤੀ ਗੰਭੀਰ ਬਣੀ ਹੋਈ ਹੈ। ਰਿਪੋਰਟਾਂ ਮੁਤਾਬਕ, ਢੁੱਕਵੇਂ ਕੂਲਿੰਗ ਪ੍ਰਬੰਧ ਨਾ ਹੋਣ ਕਾਰਨ ਪੂਰੇ ਬ੍ਰਿਟੇਨ ਵਿਚ ਹੁਣ ਤੱਕ 4000 ਤੋਂ ਵੱਧ ਆਪਰੇਸ਼ਨ ਅਤੇ ਸਰਜਰੀਆਂ ਟਾਲ ਦਿੱਤੀਆਂ ਗਈਆਂ ਹਨ।
ਮੇਅਰ ਵੱਲੋਂ ਵਾਤਾਵਰਣ ਸੰਭਾਲ 'ਤੇ ਜ਼ੋਰ
ਲੰਡਨ ਦੇ ਮੇਅਰ ਸਾਦਿਕ ਖਾਨ ਵਾਤਾਵਰਣ ਦੀ ਸੰਭਾਲ 'ਤੇ ਵਿਸ਼ੇਸ਼ ਜ਼ੋਰ ਦੇ ਰਹੇ ਹਨ। ਇਸੇ ਮੁਹਿੰਮ ਤਹਿਤ ਕੈਮਡੇਨ ਕੌਂਸਲ ਵਰਗੇ ਇਲਾਕਿਆਂ ਵਿੱਚ ਫਲੈਟਾਂ ਤੋਂ AC ਹਟਾਉਣ ਦੀ ਪ੍ਰਕਿਰਿਆ ਸ਼ੁਰੂ ਵੀ ਕਰ ਦਿੱਤੀ ਗਈ ਹੈ। ਜਿੱਥੇ ਇੱਕ ਪਾਸੇ ਲੋਕ ਭਿਆਨਕ ਗਰਮੀ ਨਾਲ ਜੂਝ ਰਹੇ ਹਨ, ਉੱਥੇ ਹੀ ਸਰਕਾਰ ਦੀ ਇਸ ਸਖ਼ਤੀ ਨੇ ਨਵੀਂ ਚਰਚਾ ਛੇੜ ਦਿੱਤੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
Related News
ਯੂਕੇ ਦੀ ਧਰਤੀ ਤੋਂ ਗੂੰਜਿਆ ਜਥੇ. ਗੜਗੱਜ ਦਾ ਸੰਦੇਸ਼: ਸਿੱਖ ਪਛਾਣ, ਗੁਰਮਤਿ ਕਦਰਾਂ-ਕੀਮਤਾਂ ਤੇ ਏਕਤਾ ਨੂੰ ਬਣਾਓ ਮਜ਼ਬੂਤ
