ਸਿੱਖ ਟੈਕਸੀ ਡਰਾਈਵਰ ਦੀ ਈਮਾਨਦਾਰੀ ਦੇ ਆਸਟਰੇਲੀਆ ''ਚ ਹੋ ਰਹੇ ਨੇ ਚਰਚੇ, ਹਰ ਕੋਈ ਕਰ ਰਿਹੈ ਸਿਫਤਾਂ

07/21/2017 11:47:36 AM

ਬ੍ਰਿਸਬੇਨ— ਦੁਨੀਆ ਵਿਚ ਅੱਜ ਵੀ ਅਜਿਹੇ ਲੋਕ ਹਨ, ਜੋ ਈਮਾਨਦਾਰ ਹਨ ਅਤੇ ਹਰ ਕੰਮ ਨੂੰ ਈਮਾਨਦਾਰੀ ਕਰਨਾ ਆਪਣਾ ਫਰਜ਼ ਸਮਝਦੇ ਹਨ। ਕੁਝ ਅਜਿਹਾ ਹੀ ਹੈ ਇਹ ਦਸਤਾਰੀ ਸਿੱਖ, ਜੋ ਕਿ ਆਸਟਰੇਲੀਆ ਵਿਚ ਪਿਛਲੇ 9 ਸਾਲਾਂ ਤੋਂ 'ਬਲੈਕ ਐਂਡ ਵ੍ਹਾਈਟ ਕੈਬ ਡਰਾਈਵਰ' ਹੈ। ਉਸ ਨੂੰ 2014 ਵਿਚ 'ਬੈਸਟ ਬਿਜ਼ਨੈੱਸ ਕਲਾਸ ਡਰਾਈਵਰ' ਦਾ ਮਾਣ ਪ੍ਰਾਪਤ ਹੋਇਆ ਹੈ। ਇਸ ਸਿੱਖ ਦਾ ਨਾਂ ਹੈ ਆਤਮਬੀਰ ਸਿੰਘ। ਆਤਮਬੀਰ ਆਸਟਰੇਲੀਆ ਦੇ ਸ਼ਹਿਰ ਬ੍ਰਿਸਬੇਨ ਦੇ ਰਹਿਣ ਵਾਲੇ ਹਨ। ਆਮਤਬੀਰ ਨੇ ਈਮਾਨਦਾਰੀ ਦੀ ਮਿਸਾਲ ਕਾਇਮ ਕੀਤੀ ਹੈ। ਬੀਤੀ 8 ਜੂਨ 2017 ਨੂੰ ਉਨ੍ਹਾਂ ਦੀ ਟੈਕਸੀ ਵਿਚ ਸਵਾਰ ਗੋਰੇ ਜੋੜੇ ਵਲੋਂ ਗਲਤੀ ਨਾਲ ਬੈਗ ਟੈਕਸੀ ਦੀ ਛੱਤ 'ਤੇ ਛੱਡਿਆ ਗਿਆ। 
ਆਤਮਬੀਰ ਨੇ ਬੈਗ ਦੇ ਮਾਲਕ ਦਾ ਪਤਾ ਟਿਕਾਣਾ ਲੱਭ ਕੇ ਉਸ ਦੇ ਘਰ ਜਾ ਕੇ ਬੈਗ ਵਾਪਸ ਕੀਤਾ। ਇਸ ਬੈਗ ਵਿਚ 6,000 ਡਾਲਰ, ਬੈਂਕ ਦੇ ਕੁਝ ਜ਼ਰੂਰੀ ਕਾਗਜ਼ਾਤ ਅਤੇ ਆਈ. ਪੈਡ ਸੀ। ਬੈਗ ਵਿਚਲੇ ਬੈਂਕ ਦੇ ਪੇਪਰਾਂ 'ਤੇ ਮਾਲਕ ਦਾ ਨਾਂ ਡੇਨੀਅਲ ਲਿਖਿਆ ਸੀ। ਆਤਮਬੀਰ ਕੋਲ ਬੈਗ ਦੇ ਮਾਲਕ ਤੱਕ ਪਹੁੰਚ ਦਾ ਇਕੋ-ਇਕ ਰਸਤਾ ਸੀ, ਉਹ ਸੀ ਫੇਸਬੁੱਕ। ਫੇਸਬੁੱਕ ਜ਼ਰੀਏ ਬੈਗ ਦੇ ਅਸਲੀ ਮਾਲਕ ਨੂੰ ਲੱਭ ਕੇ ਉਸ ਦੇ ਘਰ ਜਾ ਕੇ ਬੈਗ ਵਾਪਸ ਕਰ ਦਿੱਤਾ। ਡੇਨੀਅਲ ਨੇ ਜਦ ਆਤਮਬੀਰ ਨੂੰ ਉਸ ਦੀ ਇਸ ਈਮਾਨਾਦਰੀ ਬਦਲੇ ਇਨਾਮ ਦੇਣਾ ਚਾਹਿਆ ਤਾਂ ਉਸ ਨੇ ਕੁਝ ਵੀ ਲੈਣ ਤੋਂ ਇਨਕਾਰ ਕਰ ਦਿੱਤਾ ਅਤੇ ਕਿਹਾ ਕਿ ਇਹ ਤਾਂ ਉਸ ਦਾ ਫਰਜ਼ ਸੀ। ਉਕਤ ਜੋੜੇ ਵਲੋਂ ਆਤਮਬੀਰ ਦੀ ਬੇਟੀ ਇਕ ਲਿਫਾਫਾ ਤੋਹਫੇ ਵਜੋਂ ਦੇ ਦਿੱਤਾ ਗਿਆ। ਜਦੋਂ ਘਰ ਜਾ ਕੇ ਉਨ੍ਹਾਂ ਨੇ ਲਿਫਾਫਾ ਖੋਲ੍ਹਿਆ ਤਾਂ ਉਸ ਵਿਚ 3,000 ਡਾਲਰ ਸਨ। ਇਸ ਸਿੱਖ ਡਰਾਈਵਰ ਦੀ ਹਰ ਪਾਸੇ ਸ਼ਲਾਘਾ ਹੋ ਰਹੀ ਹੈ।


Related News