ਇਟਲੀ ਦੀਆਂ ਸਿੱਖ ਸੰਗਤਾਂ ਪੋਲੈਂਡ-ਯੂਕ੍ਰੇਨ ਬਾਰਡਰ ’ਤੇ ਮਨੁੱਖਤਾ ਦੀ ਸੇਵਾ ਲਈ ਪਹੁੰਚੀਆਂ

Monday, Mar 28, 2022 - 12:13 AM (IST)

ਰੋਮ (ਕੈਂਥ)-ਬੀਤੇ ਸਮੇਂ ਤੋਂ ਰੂਸ ਤੇ ਯੂਕ੍ਰੇਨ ਦਰਮਿਆਨ ਜੰਗ ਨੇ ਬਹੁਤ ਸਾਰੇ ਯੂਕ੍ਰੇਨ ਦੇ ਵਸਨੀਕਾਂ ਨੂੰ ਘਰਾਂ ਤੋਂ ਬੇਘਰ ਕਰ ਦਿੱਤਾ ਹੈ, ਜਿਸ ਕਰਕੇ ਇਨ੍ਹਾਂ ਵਸਨੀਕਾਂ ਨੇ ਆਪਣੀ ਜ਼ਿੰਦਗੀ ਨੂੰ ਬਚਾਉਣ ਲਈ ਗੁਆਂਢੀ ਦੇਸ਼ਾਂ ਵੱਲ ਰੁਖ਼ ਕੀਤਾ। ਇਸੇ ਦੇ ਮੱਦੇਨਜ਼ਰ ਯੂਕ੍ਰੇਨ ਅਤੇ ਪੋਲੈਂਡ ਦੇ ਬਾਰਡਰ ’ਤੇ ਇਨ੍ਹਾਂ ਵਸਨੀਕਾਂ ਨੂੰ ਪੋਲੈਂਡ ਸਰਕਾਰ ਵੱਲੋਂ ਸ਼ਰਨ ਦਿੱਤੀ ਗਈ ਹੈ। ਉਥੇ ਹੀ ਦੂਜੇ ਪਾਸੇ ਮਨੁੱਖਤਾ ਦੀ ਸੇਵਾ ਕਰਨ ਵਾਲੀ ਸਿੱਖ ਕੌਮ ਵੱਲੋਂ ਵੀ ਹਰ ਰੋਜ਼ ਲੋੜਵੰਦਾਂ ਨੂੰ ਸਹਾਇਤਾ ਦਿੱਤੀ ਜਾ ਰਹੀ।

ਇਹ ਵੀ ਪੜ੍ਹੋ : ਰੂਸ ਨੇ ਜਰਮਨੀ ਦੇ ਅਖ਼ਬਾਰ 'ਬਿਲਡ' ਦੀ ਵੈੱਬਸਾਈਟ ਕੀਤੀ ਬੰਦ

PunjabKesari

ਇਸੇ ਲੜੀ ਤਹਿਤ ਇਟਲੀ ਦੇ ਗੁਰਦੁਆਰਾ ਸੁਖਮਨੀ ਸਾਹਿਬ ਸੁਜ਼ਾਰਾ ਮਾਨਤੋਵਾ ਅਤੇ ਵਰਲਡ ਸਿੱਖ ਸ਼ਹੀਦ ਮਿਲਟਰੀ ਯਾਦਗਾਰੀ ਕਮੇਟੀ ਰਜਿ. ਇਟਲੀ ਵੱਲੋਂ ਭਾਈ ਪ੍ਰਿਥੀਪਾਲ ਸਿੰਘ ਅਤੇ ਭਾਈ ਸੇਵਾ ਸਿੰਘ ਫੌਜੀ, ਮਨਜਿੰਦਰ ਸਿੰਘ, ਰਵਿੰਦਰ ਸਿੰਘ ਵਾਲੀਆ ਅਤੇ ਕਮਲਜੀਤ ਸਿੰਘ ਮਾਨਤੋਵਾ ਦੀ ਅਗਵਾਈ ਹੇਠ ਪੋਲੈਂਡ-ਯੂਕ੍ਰੇਨ ਬਾਰਡਰ ’ਤੇ ਖਾਲਸੇ ਦੀ ਸਰਬੱਤ ਦੇ ਭਲੇ ਦੀ ਰਵਾਇਤ ਨੂੰ ਕਾਇਮ ਰੱਖਦਿਆਂ ਜ਼ਰੂਰੀ ਵਸਤੂਆਂ ਲੈ ਕੇ ਮਨੁੱਖਤਾ ਦੀ ਸੇਵਾ ਲਈ ਪਹੁੰਚੇ, ਜਿਸ ’ਚ ਖਾਣ-ਪੀਣ ਦੀਆਂ ਵਸਤਾਂ ਤੋਂ ਇਲਾਵਾ ਹੋਰ ਜ਼ਰੂਰੀ ਵਸਤਾਂ ਸਨ।

ਇਹ ਵੀ ਪੜ੍ਹੋ : ਪਾਕਿ ਨੇ ਬੰਗਲਾਦੇਸ਼ ਨੂੰ ਸੁਤੰਤਰਤਾ ਦਿਵਸ ਦੀ ਦਿੱਤੀ ਵਧਾਈ

ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ

 


Harnek Seechewal

Content Editor

Related News