ਮੁਫਤ ਭੋਜਨ ਵੰਡ ਰਿਹੈ ਸਿੱਖ ਭਾਈਚਾਰਾ, ਕੈਲੀਫੋਰਨੀਆ ਪੁਲਸ ਨੇ ਕੀਤਾ ਧੰਨਵਾਦ

Tuesday, Apr 28, 2020 - 02:11 PM (IST)

ਮੁਫਤ ਭੋਜਨ ਵੰਡ ਰਿਹੈ ਸਿੱਖ ਭਾਈਚਾਰਾ, ਕੈਲੀਫੋਰਨੀਆ ਪੁਲਸ ਨੇ ਕੀਤਾ ਧੰਨਵਾਦ

ਕੈਲੀਫੋਰਨੀਆ- ਕੋਰੋਨਾ ਵਾਇਰਸ ਕਾਰਨ ਮਰਨ ਵਾਲਿਆਂ ਦੀ ਗਿਣਤੀ ਵਧਦੀ ਜਾ ਰਹੀ ਹੈ। ਇਸ ਦਾ ਕਹਿਰ ਜਾਰੀ ਹੈ ਪਰ ਇਸ ਵਿਚਕਾਰ ਦੇਖਣ ਨੂੰ ਮਿਲ ਰਹੇ ਕੁਝ ਪਲ ਅਜਿਹੇ ਹਨ, ਜੋ ਹਿੰਮਤ ਦਿੰਦੇ ਹਨ ਅਤੇ ਇਹ ਦੱਸਦੇ ਹਨ ਕਿ ਇਹ ਦੌਰ ਵੀ ਨਿਕਲ ਜਾਵੇਗਾ। ਇਹ ਮਾਮਲਾ ਅਮਰੀਕਾ ਦਾ ਹੈ। ਇੱਥੋਂ ਦਾ ਸਿੱਖ ਭਾਈਚਾਰਾ ਰੋਜ਼ਾਨਾ ਸੈਂਕੜੇ ਲੋਕਾਂ ਨੂੰ ਮੁਫਤ ਭੋਜਨ ਵੰਡਦਾ ਹੈ। ਇਸ ਲਈ ਕੈਲੀਫੋਰਨੀਆ ਪੁਲਸ ਨੇ ਉਨ੍ਹਾਂ ਦਾ ਖਾਸ ਢੰਗ ਨਾਲ ਧੰਨਵਾਦ ਕੀਤਾ।

ਸਿੱਖਾਂ ਨੇ ਹਸਪਤਾਲਾਂ ਵਿਚ ਲੋਕਾਂ ਤੱਕ ਮਦਦ ਪਹੁੰਚਾਈ। ਗਰੀਬਾਂ, ਜ਼ਰੂਰਤ ਮੰਦਾਂ ਅਤੇ ਬੇਘਰ ਲੋਕਾਂ ਨੂੰ ਖਾਣਾ ਦਿੱਤਾ। ਇਸ ਨਾਲ ਅਮਰੀਕਾ ਦੀ ਪੁਲਸ ਬੇਹੱਦ ਖੁਸ਼ ਹੋਈ। ਇੱਥੋਂ ਤਕ ਕਿ ਪੁਲਸ ਉਨ੍ਹਾਂ ਦਾ ਧੰਨਵਾਦ ਕਹਿਣ ਲਈ ਆਪਣੀਆਂ ਗੱਡੀਆਂ ਲੈ ਕੇ ਸਾਇਰਨ ਵਜਾਉਂਦੇ ਹੋਏ ਆਈ। 
ਟਵਿੱਟਰ ਯੂਜ਼ਰ ਕੇ. ਸੀ. ਸਿੰਘ ਨੇ ਇਹ ਵੀਡੀਓ ਸਾਂਝੀ ਕੀਤੀ ਤੇ ਲਿਖਿਆ ਕਿ ਕੈਲੀਫੋਰਨੀਆ ਗੁਰਦੁਆਰੇ ਦਾ ਪੁਲਸ ਨੇ ਧੰਨਵਾਦ ਕੀਤਾ ਹੈ। ਇਹ ਲੋਕ ਵੱਡੀ ਗਿਣਤੀ ਵਿਚ ਲੋਕਾਂ ਨੂੰ ਖਾਣਾ ਦਿੰਦੇ ਹਨ। 


author

Lalita Mam

Content Editor

Related News

News Hub