ਇਟਲੀ ''ਚ ਸਿੱਖ ਸੰਗਤ ਨੇ ਜੈਕਾਰਿਆਂ ਦੀ ਗੂੰਜ ''ਚ ਸਜਾਇਆ ਵਿਸ਼ਾਲ ਨਗਰ ਕੀਰਤਨ
Tuesday, Apr 29, 2025 - 06:35 PM (IST)

ਮਿਲਾਨ (ਇਟਲੀ) (ਸਾਬੀ ਚੀਨੀਆਂ) : ਆਪਣੇ ਧੀਆਂ ਪੁੱਤਾਂ ਦੇ ਸ਼ਾਹੀ ਵਿਆਹ ਕਰਨ ਭਾਰਤ ਦੇ ਅਮੀਰ ਲੋਕ ਇਟਲੀ ਦੀ ਜਿਸ ਤਸਕਾਨਾ ਸਟੇਟ ਵਿੱਚ ਆਉਂਦੇ ਹਨ, ਉਸੇ ਸਟੇਟ ਵਿੱਚ ਵੱਸਦੇ ਸਿੱਖਾਂ ਵੱਲੋ ਗੁਰਦੁਆਰਾ ਸੰਗਤ ਸਭਾ ਤੈਰਾਨੌਵਾਂ ਦੀ ਪ੍ਰਬੰਧਕ ਕਮੇਟੀ ਤੇ ਸੰਗਤਾਂ ਦੇ ਸਹਿਯੋਗ ਨਾਲ ਪਿੰਡ 'ਸਨ ਜੁਆਨੀ ਵਲਦਾਰਨੋ' ਵਿਖੇ ਮਹਾਨ ਨਗਰ ਕੀਰਤਨ ਸਜਾਇਆ। ਨਗਰ ਕੀਰਤਨ ਦੀ ਖਾਸੀਅਤ ਸੀ ਕਿ ਜਿੱਥੇ ਇਸ ਨਗਰ ਕੀਰਤਨ ਵਿੱਚ ਸਿੱਖ ਸੰਗਤਾਂ ਨੇ ਬੜੇ ਹੀ ਉਤਸਾਹ ਦੇ ਨਾਲ ਹਿੱਸਾ ਲੈ ਕੇ ਸੇਵਾਵਾਂ ਕੀਤੀਆਂ ਉਥੇ ਇਸ ਸਟੇਟ ਦੀ ਸਮੁੱਚੀ ਲੀਡਰਸ਼ਿਪ ਤੇ ਕਈ ਉਚ ਅਧਿਕਾਰੀ ਮੌਜੂਦ ਹੋਏ ਜਿੰਨਾਂ ਵਿੱਚ ਮੁੱਖ ਮੰਤਰੀ ਦੇ ਸਲਾਹਕਾਰ ਵਿਚੈਂਸੋ ਚੇਕਾਰੈਲੀ, ਮੇਅਰ ਵਾਲਨਤੀਨਾ ਵਾਦੀ, ਮੈਂਬਰ ਪਾਰਲੀਮੈਂਟ ਸਿਲਵੀਓ ਫ੍ਰਾਸਚੈਲੀ ਨੇ ਸਿੱਖ ਸੰਗਤਾਂ ਨੂੰ ਵਧਾਈ ਦਿੱਤੀ ਤੇ ਸਿੱਖ ਸੰਗਤਾਂ ਦੇ ਨਾਲ ਲੰਗਰ ਛਕਦਿਆਂ ਤੇ ਨਗਰ ਕੀਰਤਨ ਦੀਆਂ ਰੌਣਕਾਂ ਨੂੰ ਵਧਾਉਂਦਿਆਂ ਇਨ੍ਹਾਂ ਪਲ੍ਹਾ ਨੂੰ ਇਤਿਹਾਸਿਕ ਬਣਾ ਦਿੱਤਾ।
ਕਿੰਡਰਗਾਰਟਨ ਸਕੂਲ 'ਚ ਖੁੱਲ੍ਹੇ ਨਾਲੇ 'ਚ ਡਿੱਗੀ ਬਾਲੜੀ, ਇਲਾਜ ਦੌਰਾਨ ਮੌਤ
ਦੱਸਣਯੋਗ ਹੈ ਕਿ ਇਟਲੀ ਦਾ ਪਹਿਲਾ ਅਜਿਹਾ ਨਗਰ ਕੀਰਤਨ ਹੋਵੇਗਾ ਜਿਸ 'ਚ ਇਸ ਵੱਡੇ ਪੱਧਰ ਤੇ ਸਥਾਨਕ ਲੀਡਰਸ਼ਿਪ ਨੇ ਪਹੁੰਚ ਕਰ ਕੇ ਸਿੱਖ ਸੰਗਤਾਂ ਨੂੰ ਵਿਸਾਖੀ ਦੇ ਦਿਹਾੜੇ ਨੂੰ ਮਨਾਉਂਦਿਆਂ ਹੋਇਆਂ ਵਧਾਈਆਂ ਦਿੱਤੀਆਂ। ਇਸ ਦੌਰਾਨ ਜਿੱਥੇ ਗੁਰਦੁਆਰਾ ਸਾਹਿਬ ਦੇ ਹਜ਼ੂਰੀ ਰਾਗੀ ਜਥੇ ਦੁਆਰਾ ਆਈਆਂ ਸੰਗਤਾਂ ਨੂੰ ਕਥਾ ਕੀਰਤਨ ਵਿਚਾਰਾਂ ਦੇ ਨਾਲ ਨਿਹਾਲ ਕੀਤਾ ਉਥੇ ਛੋਟੇ-ਛੋਟੇ ਬੱਚਿਆਂ ਵੱਲੋਂ ਵੀ ਬੜੇ ਹੀ ਚਾਵਾਂ ਦੇ ਨਾਲ ਸ਼ਬਦ ਪੜ੍ਹੇ ਗਏ। ਸਥਾਨਕ ਮੇਅਰ ਨੇ ਬਾਹਰੋਂ ਆਈਆਂ ਹੋਈਆਂ ਸੰਗਤਾਂ ਨੂੰ ਜੀ ਆਇਆ ਕਹਿੰਦਿਆਂ ਹੋਇਆ ਆਖਿਆ ਕਿ ਉਨ੍ਹਾਂ ਦੇ ਵੱਡੇ ਭਾਗ ਨੇ ਕਿ ਉਨ੍ਹਾਂ ਦੇ ਇਸ ਨਗਰ ਵਿੱਚ ਖਾਲਸਾ ਪੰਥ ਆਪਣਾ ਪ੍ਰਗਟ ਦਿਹਾੜਾ ਮਨਾਇਆ ਜਾ ਰਿਹਾ ਹੈ।
PU ਦੇ ਕਾਲਜਾਂ ਨੂੰ ਸਪੱਸ਼ਟ ਨਿਰਦੇਸ਼ : ਸਟਾਫ ਨੂੰ 7ਵੇਂ ਤਨਖਾਹ ਸਕੇਲ ਅਨੁਸਾਰ ਤਨਖਾਹ ਦਿਓ, ਨਹੀਂ ਤਾਂ...
ਇਸ ਮੌਕੇ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਇਟਲੀ ਦੀ ਸਮੁੱਚੀ ਲੀਡਰਸ਼ਿਪ ਸੁਰਿੰਦਰਜੀਤ ਸਿੰਘ ਪੰਡੌਰੀ, ਹਰਕੀਤ ਸਿੰਘ ਮਾਧੋਝੰਡਾ, ਸੁਰਿੰਦਰ ਸਿੰਘ ਧਾਲੀਵਾਲ, ਹਰਪ੍ਰੀਤ ਸਿੰਘ ਜੀਰ੍ਹਾ ਨੇ ਆਈਆਂ ਹੋਈਆਂ ਸੰਗਤਾਂ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ ਅਤੇ ਕਿਹਾ ਕਿ ਸੰਗਤ ਦੇ ਸਹਿਯੋਗ ਨਾਲ ਇਹ ਸਮਾਗਮ ਸਫਲ ਹੋਇਆ ਹੈ। ਉਨ੍ਹਾਂ ਨੇ ਸਥਾਨਿਕ ਨਗਰ ਕੌਂਸਲ ਤੇ ਪੁਲਸ ਅਧਿਕਾਰੀਆਂ ਦਾ ਵੀ ਧੰਨਵਾਦ ਕੀਤਾ। ਜਿਨ੍ਹਾਂ ਗੁਰੂ ਗ੍ਰੰਥ ਸਾਹਿਬ ਦੇ ਸਤਿਕਾਰ ਨੂੰ ਮੁੱਖ ਰੱਖਦਿਆਂ ਟਰੈਫਿਕ ਨੂੰ ਬੜੇ ਯੋਜਨਾਬੱਧ ਤਰੀਕੇ ਨਾਲ ਸੰਭਾਲਿਆ ਅਤੇ ਸਾਥ ਦਿੱਤਾ। ਪੰਜਾਬ ਤੋਂ ਉਚੇ ਤੌਰ 'ਤੇ ਪੁੱਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜੱਥੇਦਾਰ ਜਰਨੈਲ ਸਿੰਘ ਡੋਗਰਾਵਾਲ, ਸੁਖਦੇਵ ਸਿੰਘ ਗਿੱਲ, ਹਰਪ੍ਰੀਤ ਸਿੰਘ ਗਾਖਲ, ਸਰਬਜੀਤ ਸਿੰਘ ਬੰਟੀ ਤੇ ਗੁਰਬਖਸ਼ ਸਿੰਘ ਵੱਲੋ ਬਾਹਰੋ ਆਈਆਂ ਹੋਈਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਅਤੇ ਸੇਵਾਦਾਰਾਂ ਨੂੰ ਸਨਮਾਨਿਤ ਕੀਤਾ ਗਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8