ਇਟਲੀ 'ਚ ਲੁੱਟ ਖੋਹ ਦੇ ਉਦੇਸ਼ ਨਾਲ ਕਤਲ ਕੀਤੇ ਸਿੱਖ ਕਾਰੋਬਾਰੀ ਦਾ ਅੰਤਿਮ ਸੰਸਕਾਰ 24 ਫਰਵਰੀ ਨੂੰ

Thursday, Feb 15, 2024 - 12:40 PM (IST)

ਇਟਲੀ 'ਚ ਲੁੱਟ ਖੋਹ ਦੇ ਉਦੇਸ਼ ਨਾਲ ਕਤਲ ਕੀਤੇ ਸਿੱਖ ਕਾਰੋਬਾਰੀ ਦਾ ਅੰਤਿਮ ਸੰਸਕਾਰ 24 ਫਰਵਰੀ ਨੂੰ

ਮਿਲਾਨ (ਸਾਬੀ ਚੀਨੀਆ/ਕੈਂਥ): ਇਟਲੀ ਦੇ ਅੰਮ੍ਰਿਤਧਾਰੀ ਕਾਰੋਬਾਰੀ ਹਰਪਾਲ ਸਿੰਘ ਪਾਲਾ ਦਾ ਅੰਤਿਮ ਸੰਸਕਾਰ ਮੋਦੇਨਾ ਵਿਖੇ ਹੋਵੇਗਾ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਗੁਰਦੁਆਰਾ ਸਿੰਘ ਸਭਾ ਨੋਵੇਲਾਰਾ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਗੁਰਦੁਆਰਾ ਸਿੰਘ ਸਭਾ ਨੋਵੇਲਾਰਾ ਦੇ ਸਾਬਕਾ ਪ੍ਰਧਾਨ ਸਵ. ਹਰਪਾਲ ਸਿੰਘ ਪਾਲਾ 24 ਫਰਵਰੀ ਦਿਨ ਸ਼ਨੀਵਾਰ ਦੁਪਹਿਰ 12 ਵਜੇ ਸ਼ਮਸ਼ਾਨਘਾਟ ਮੋਦੇਨਾ (ਫੋਰਨੋ ਕਰੇਮਾਤੋਰੀੳ) ਵਿਖੇ ਹੋਵੇਗਾ। 

ਪੜ੍ਹੋ ਇਹ ਅਹਿਮ ਖ਼ਬਰ-ਇਟਲੀ ਤੋਂ ਮੰਦਭਾਗੀ ਖ਼ਬਰ, ਮਾਪਿਆਂ ਦੇ ਇਕਲੌਤੇ ਪੁੱਤ ਦੀ ਸੜਕ ਹਾਦਸੇ 'ਚ ਮੌਤ 

ਇਸ ਤੋਂ ਪਹਿਲਾਂ ਸਵੇਰੇ 10 ਵਜੇ ਗੁਰਦੁਆਰਾ ਸਿੰਘ ਸਭਾ ਨੋਵੇਲਾਰਾ ਵਿਖੇ ਅਰਦਾਸ ਹੋਵੇਗੀ। ਉਪਰੰਤ ਸਵ. ਹਰਪਾਲ ਸਿੰਘ ਪਾਲਾ ਦੀ ਮ੍ਰਿਤਕ ਦੇਹ ਨੂੰ ਮੋਦੇਨਾ ਲਿਜਾਇਆ ਜਾਵੇਗਾ। ਪਰਿਵਾਰ ਨਾਲ ਹਮਦਰਦੀ ਜਾਹਿਰ ਕਰਦਿਆਂ ਗੁਰਦੁਆਰਾ ਸਿੰਘ ਸਭਾ ਨੋਵੇਲਾਰਾ ਅਤੇ ਯੂਨੀਅਨ ਸਿੱਖ ਇਟਲੀ ਦੇ ਆਗੂਆ ਨੇ ਇਟਲੀ ਵਿੱਚਲੀਆ ਗੁਰਦੁਆਰਾ ਪ੍ਰਬੰਧਕ ਕਮੇਟੀਆ ਨੂੰ ਸੰਸਕਾਰ ਵਿੱਚ ਸ਼ਾਮਿਲ ਹੋਣ ਦੀ ਬੇਨਤੀ ਕੀਤੀ। ਇੱਥੇ ਇਹ ਵੀ ਦੱਸਣਯੋਗ ਹੈ ਕਿ ਹਰਪਾਲ ਸਿੰਘ ਪਾਲਾ ਇਟਲੀ ਦੇ ਸਭ ਤੋਂ ਪੁਰਾਣੇ ਗੁਰਦੁਆਰਾ ਸਾਹਿਬ ਨੋਵੇਲਾਰਾ ਦੇ ਸਾਬਕਾ ਪ੍ਰਧਾਨ ਸਨ, ਜੋ ਕਿ ਖਿੱਤੇ ਵੱਜੋਂ ਟਰਾਂਸਪੋਰਟ ਦਾ ਕੰਮ ਕਰਦੇ ਸਨ। ਇਟਲੀ ਦੇ ਸਭ ਤੋਂ ਵੱਡੇ ਉਦਯੋਗਿਕ ਸ਼ਹਿਰ ਪਰਾਤੋ ਤੋਂ ਕੱਪੜਾ ਜਰਮਨੀ ਨੂੰ ਨਿਰਯਾਤ ਕਰਨ ਲਈ ਕੱਪੜੇ ਲੋਡ ਕਰਨ ਗਏ, ਤਾਂ ਲੁੱਟ ਦੀ ਕੋਸ਼ਿਸ਼ ਦੌਰਾਨ ਚਾਕੂ ਮਾਰ ਕੇ ਕਤਲ ਕਰ ਦਿੱਤਾ ਸੀ। ਵਧੇਰੇ ਜਾਣਕਾਰੀ ਲਈ ਭਾਈ ਜਰਨੈਲ ਸਿੰਘ ਨਾਲ 3285847176 'ਤੇ ਜਾਂ ਜਸਪ੍ਰੀਤ ਸਿੰਘ ਨਾਲ 3311806124 ਸੰਪਰਕ ਕੀਤਾ ਜਾ ਸਕਦਾ ਹੈ। ਜ਼ਿਕਰਯੋਗ ਹੈ ਕਿ ਸਿੱਖ ਆਗੂ ਮਰਹੂਮ ਹਰਪਾਲ ਸਿੰਘ ਪਾਲਾ ਦੇ ਕਾਤਲ ਪਾਕਿਸਤਾਨੀ ਮੂਲ ਦੇ ਦੋ ਨੌਜਵਾਨ ਪੁਲਸ ਨੇ ਬੀਤੇ ਦਿਨ ਇੱਕ ਟਰੇਨ ਵਿੱਚੋਂ ਗ੍ਰਿਫ਼ਤਾਰ ਕਰ ਮਾਮਲੇ ਦੀ ਤਹਿਕੀਕਾਤ ਡੂੰਘਾਈ ਨਾਲ ਕਰ ਰਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 


author

Vandana

Content Editor

Related News