14 ਅਪ੍ਰੈਲ ਨੂੰ 'ਰਾਸ਼ਟਰੀ ਸਿੱਖ ਦਿਵਸ' ਐਲਾਨਣ ਲਈ ਅਮਰੀਕੀ ਕਾਂਗਰਸ 'ਚ ਮਤਾ ਪੇਸ਼
Thursday, Mar 31, 2022 - 10:19 AM (IST)
ਵਾਸ਼ਿੰਗਟਨ (ਭਾਸ਼ਾ)- ਭਾਰਤੀ-ਅਮਰੀਕੀ ਸੰਸਦ ਮੈਂਬਰ ਰਾਜਾ ਕ੍ਰਿਸ਼ਨਮੂਰਤੀ ਸਮੇਤ 12 ਤੋਂ ਵੱਧ ਸੰਸਦ ਮੈਂਬਰਾਂ ਨੇ 14 ਅਪ੍ਰੈਲ ਨੂੰ ‘ਰਾਸ਼ਟਰੀ ਸਿੱਖ ਦਿਵਸ’ ਵਜੋਂ ਐਲਾਨ ਕਰਨ ਨੂੰ ਲੈ ਕੇ ਪ੍ਰਤੀਨਿਧੀ ਸਭਾ ਵਿਚ ਇਕ ਮਤਾ ਪੇਸ਼ ਕੀਤਾ ਹੈ। ਅਮਰੀਕਾ ਦੇ ਵਿਕਾਸ ਵਿਚ ਸਿੱਖ ਭਾਈਚਾਰੇ ਦੇ ਮਹੱਤਵਪੂਰਨ ਯੋਗਦਾਨ ਨੂੰ ਰੇਖਾਂਕਿਤ ਕਰਦੇ ਹੋਏ, ਮਤੇ ਵਿਚ ਅਮਰੀਕਾ ਨੂੰ ਸ਼ਕਤੀਸ਼ਾਲੀ ਬਣਾਉਣ ਅਤੇ ਇੱਥੋਂ ਦੇ ਨਾਗਰਿਕਾਂ ਨੂੰ ਪ੍ਰੇਰਿਤ ਕਰਲ ਵਿਚ ਸਿੱਖ ਭਾਈਚਾਰੇ ਵੱਲੋਂ ਨਿਭਾਈ ਗਈ ਅਹਿਮ ਭੂਮਿਕਾ ਦੇ ਸਨਮਾਨ ਵਜੋਂ 14 ਅਪ੍ਰੈਲ ਨੂੰ ‘ਰਾਸ਼ਟਰੀ ਸਿੱਖ ਦਿਵਸ’ ਐਲਾਨ ਕਰਨ ਦਾ ਸਮਰਥਨ ਕੀਤਾ ਗਿਆ ਹੈ।
ਇਹ ਵੀ ਪੜ੍ਹੋ: ਅਮਰੀਕਾ ਦੀ ਆਪਣੇ ਨਾਗਰਿਕਾਂ ਨੂੰ ਸਲਾਹ- ਭਾਰਤ ਦੀ ਯਾਤਰਾ ਕਰਦੇ ਸਮੇਂ ਰਹੋ ‘ਜ਼ਿਆਦਾ ਚੌਕਸ’
ਐੱਮ.ਪੀ. ਮੈਰੀ ਗੇਲ ਸੈਨਲੋਨ 28 ਮਾਰਚ ਨੂੰ ਸਦਨ ਵਿਚ ਪੇਸ਼ ਕੀਤੇ ਗਏ ਪ੍ਰਸਤਾਵ ਦੀ ਪ੍ਰੇਰਕ ਹੈ, ਜਦੋਂ ਕਿ ਕੈਰਨ ਬਾਸ, ਪਾਲ ਟੋਂਕੋ, ਬ੍ਰਾਇਨ ਕੇ. ਫਿਟਜ਼ਪੈਟ੍ਰਿਕ, ਡੈਨੀਅਲ ਮਿਊਜ਼, ਐਰਿਕ ਸਵੈਲਵੇਲ, ਰਾਜਾ ਕ੍ਰਿਸ਼ਨਮੂਰਤੀ, ਡੋਨਾਲਡ ਨੌਰਕਰੌਸ, ਐਂਡੀ ਕਿਮ, ਜੌਨ ਗੈਰਮੇਂਡੀ, ਰਿਚਰਡ ਈ. ਨੀਲ, ਬ੍ਰੈਂਡਨ ਐੱਫ. ਬੋਇਲੇ ਅਤੇ ਡੇਵਿਡ ਜੀ. ਵਲਾਡਾਓ ਇਸ ਦੇ ਸਹਿ-ਪ੍ਰੇਰਕ ਹਨ। ਸਿੱਖ ਕਾਕਸ ਕਮੇਟੀ, ਸਿੱਖ ਕੋਆਰਡੀਨੇਸ਼ਨ ਕਮੇਟੀ ਅਤੇ ਅਮਰੀਕਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਏ.ਜੀ.ਪੀ.ਸੀ.) ਨੇ ਇਸ ਪ੍ਰਸਤਾਵ ਦਾ ਸਵਾਗਤ ਕੀਤਾ ਹੈ।
ਇਹ ਵੀ ਪੜ੍ਹੋ: ਇਮਰਾਨ ਖਾਨ ਨੂੰ ਇਕ ਹੋਰ ਵੱਡਾ ਝਟਕਾ, ਸਹਿਯੋਗੀ ਪਾਰਟੀ MQM ਨੇ ਵਿਰੋਧੀ ਧਿਰ ਨਾਲ ਕੀਤਾ ਸਮਝੌਤਾ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।