ਚੀਨ ਦੀ ਅਰਥਵਿਵਸਥਾ ''ਚ ਸੁਧਾਰ ਦੇ ਸੰਕੇਤ, ਅਜੇ ਵੀ ਤਣਾਅ ''ਚ ਰੀਅਲ ਅਸਟੇਟ ਸੈਕਟਰ
Tuesday, Mar 19, 2024 - 05:29 PM (IST)
ਹਾਂਗਕਾਂਗ - ਚੀਨ ਦੇ ਨਿਰਮਾਣ ਅਤੇ ਨਿਵੇਸ਼ ਵਿੱਚ 2024 ਦੇ ਪਹਿਲੇ ਦੋ ਮਹੀਨਿਆਂ ਵਿੱਚ ਸੁਧਾਰ ਹੋਇਆ ਹੈ, ਜਦੋਂ ਕਿ ਰੀਅਲ ਅਸਟੇਟ ਖੇਤਰ ਅਜੇ ਵੀ ਕਮਜ਼ੋਰ ਬਣਿਆ ਹੋਇਆ ਹੈ। ਚੀਨ ਦੇ ਨੈਸ਼ਨਲ ਬਿਊਰੋ ਆਫ ਸਟੈਟਿਸਟਿਕਸ ਨੇ ਸੋਮਵਾਰ ਨੂੰ ਇਕ ਰਿਪੋਰਟ 'ਚ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ। ਰਿਪੋਰਟ 'ਚ ਕਿਹਾ ਗਿਆ ਹੈ ਕਿ ਜਨਵਰੀ-ਫਰਵਰੀ 'ਚ ਉਦਯੋਗਿਕ ਉਤਪਾਦਨ ਸਾਲਾਨਾ ਆਧਾਰ 'ਤੇ ਸੱਤ ਫ਼ੀਸਦੀ ਵਧਿਆ ਹੈ।
ਇਹ ਵੀ ਪੜ੍ਹੋ - iPhone ਖਰੀਦਣ ਦੇ ਚਾਹਵਾਨ ਲੋਕਾਂ ਲਈ ਖ਼ਾਸ ਖ਼ਬਰ: iPhone 15 Plus 'ਤੇ ਮਿਲ ਰਿਹਾ ਵੱਡਾ ਆਫਰ
ਇਹ ਅੰਕੜਾ ਵਿਸ਼ਲੇਸ਼ਕਾਂ ਦੇ ਅਨੁਮਾਨਾਂ ਨਾਲੋਂ ਬਿਹਤਰ ਹੈ। ਇਸ ਦੌਰਾਨ ਫੈਕਟਰੀਆਂ ਅਤੇ ਉਪਕਰਨਾਂ 'ਤੇ ਖ਼ਰਚ 4.2 ਫ਼ੀਸਦੀ ਵਧਿਆ ਹੈ। ਦੂਜੇ ਪਾਸੇ ਰੀਅਲ ਅਸਟੇਟ ਸੈਕਟਰ ਜਨਵਰੀ-ਫਰਵਰੀ ਵਿੱਚ ਸੁਸਤ ਰਿਹਾ ਅਤੇ ਪਿਛਲੇ ਸਾਲ ਦੀ ਇਸੇ ਮਿਆਦ ਦੇ ਮੁਕਾਬਲੇ ਨੌਂ ਫ਼ੀਸਦੀ ਦੀ ਗਿਰਾਵਟ ਦਰਜ ਕੀਤੀ ਗਈ। ਨੈਸ਼ਨਲ ਬਿਊਰੋ ਆਫ ਸਟੈਟਿਸਟਿਕਸ ਦੇ ਬੁਲਾਰੇ ਲਿਊ ਆਈਹੁਆ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਸੰਪੱਤੀ ਬਾਜ਼ਾਰ ਅਜੇ ਵੀ ਸਮਾਯੋਜਨ ਅਤੇ ਬਦਲਾਅ ਦੇ ਦੌਰ ਵਿੱਚੋਂ ਗੁਜ਼ਰ ਰਿਹਾ ਹੈ।
ਇਹ ਵੀ ਪੜ੍ਹੋ - ਆਮ ਲੋਕਾਂ ਨੂੰ ਜਲਦ ਮਿਲੇਗਾ ਵੱਡਾ ਤੋਹਫ਼ਾ, ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਹੋ ਸਕਦੀ ਹੈ ਭਾਰੀ ਕਟੌਤੀ
ਇਸ ਮਹੀਨੇ ਦੇ ਸ਼ੁਰੂ ਵਿੱਚ ਚੀਨ ਦੇ ਸਾਲਾਨਾ ਵਿਧਾਨ ਸਭਾ ਸੈਸ਼ਨ ਵਿੱਚ ਐਲਾਨੀਆਂ ਗਈਆਂ ਨੀਤੀਆਂ ਸਥਿਰ ਅਤੇ ਸਿਹਤਮੰਦ ਵਿਕਾਸ ਨੂੰ ਉਤਸ਼ਾਹਿਤ ਕਰਨਗੀਆਂ। ਇਹਨਾਂ ਨੀਤੀਆਂ ਵਿੱਚ ਡਿਵੈਲਪਰਾਂ ਲਈ ਵਿੱਤ ਵਧਾਉਣਾ ਅਤੇ ਵਧੇਰੇ ਕਿਫਾਇਤੀ ਰਿਹਾਇਸ਼ ਬਣਾਉਣਾ ਸ਼ਾਮਲ ਹੈ।
ਇਹ ਵੀ ਪੜ੍ਹੋ - iPhone ਖਰੀਦਣ ਵਾਲੇ ਲੋਕਾਂ ਲਈ ਵੱਡੀ ਖ਼ਬਰ, 35 ਹਜ਼ਾਰ ਰੁਪਏ ਤੋਂ ਘੱਟ ਹੋਈਆਂ ਕੀਮਤਾਂ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8