ਇਨਫੈਕਸ਼ਨ ਦੇ ਵਧਦੇ ਮਾਮਲਿਆਂ ਵਿਚਾਲੇ ਬੰਗਲਾਦੇਸ਼ ''ਚ ਮੁੜ ਖੁੱਲ੍ਹੇ ਦਫਤਰ, ਆਵਾਜਾਈ ਸੇਵਾ ਵੀ ਸ਼ੁਰੂ

05/31/2020 8:42:10 PM

ਢਾਕਾ(ਭਾਸ਼ਾ): ਬੰਗਲਾਦੇਸ਼ ਵਿਚ ਦੋ ਮਹੀਨੇ ਤੋਂ ਬਾਅਦ ਐਤਵਾਰ ਨੂੰ ਇਕ ਵਾਰ ਮੁੜ ਦਫਤਰ ਖੋਲ੍ਹ ਦਿੱਤੇ ਗਏ ਤੇ ਸੀਮਿਤ ਤਰੀਕੇ ਨਾਲ ਆਵਾਜਾਈ ਸੇਵਾ ਵੀ ਸ਼ੁਰੂ ਹੋ ਗਈ ਹੈ, ਹਾਲਾਂਕਿ ਐਤਵਾਰ ਨੂੰ ਹੀ ਇਨਫੈਕਸ਼ਨ ਕਾਰਣ ਦੇਸ਼ ਵਿਚ 40 ਲੋਕਾਂ ਦੀ ਮੌਤ ਵੀ ਹੋਈ, ਜੋ ਇਕ ਦਿਨ ਵਿਚ ਕੋਵਿਡ-19 ਕਾਰਣ ਹੋਈਆਂ ਮੌਤਾਂ ਦਾ ਸਭ ਤੋਂ ਵਧੇਰੇ ਅੰਕੜਾ ਹੈ।

ਸਿਹਤ ਅਧਿਕਾਰੀਆਂ ਨੇ ਕਿਹਾ ਕਿ ਦੇਸ਼ ਵਿਚ ਕੋਰੋਨਾ ਵਾਇਰਸ ਇਨਫੈਕਸ਼ਨ ਕਾਰਣ ਮਰਨ ਵਾਲਿਆਂ ਦਾ ਅੰਕੜਾ ਵਧਕੇ 650 ਹੋ ਗਿਆ ਹੈ ਜਦਕਿ ਐਤਵਾਰ ਨੂੰ ਇਨਫੈਕਸ਼ਨ ਦੇ 2,545 ਨਵੇਂ ਮਾਮਲੇ ਮਿਲਣ ਨਾਲ ਹੀ ਕੁੱਲ ਇਨਫੈਕਟਿਡਾਂ ਦੀ ਗਿਣਤੀ ਵਧ ਕੇ 47,153 ਹੋ ਗਈ। ਦੇਸ਼ ਵਿਚ ਐਤਵਾਰ ਨੂੰ ਇਕ ਦਿਨ ਵਿਚ ਇਨਫੈਕਸ਼ਨ ਦੇ ਸਭ ਤੋਂ ਵਧੇਰੇ ਮਾਮਲੇ ਦਰਜ ਕੀਤੇ ਗਏ। ਦੇਸ਼ ਵਿਚ ਕੋਰੋਨਾ ਵਾਇਰਸ ਇਨਫੈਕਸ਼ਨ ਦੇ ਵਧਦੇ ਮਾਮਲਿਆਂ ਦੇ ਵਿਚਾਲੇ ਦਫਤਰਾਂ ਨੂੰ ਮੁੜ ਖੋਲ੍ਹੇ ਜਾਣ ਤੇ ਆਵਾਜਾਈ ਸੇਵਾਵਾਂ ਨੂੰ ਬਹਾਲ ਕਰਨ 'ਤੇ ਸੱਤਾਧਾਰੀ ਆਵਾਮੀ ਲੀਗ ਨੇ ਜਨਰਲ ਸਕੱਤਰ ਤੇ ਸੜਕ ਆਵਾਜਾਈ ਮੰਤਰੀ ਉਬੈਦੁਲ ਕਾਦਿਰ ਨੇ ਚਿਤਾਵਨੀ ਦਿੱਤੀ ਹੈ ਕਿ ਸੰਕਟ ਦੇ ਵੇਲੇ ਕਿਸੇ ਦੀ ਵੀ ਮਾਮੂਲੀ ਜਿਹੀ ਲਾਪਰਵਾਹੀ ਵਿਨਾਸ਼ਕਾਰੀ ਸਾਬਿਤ ਹੋ ਸਕਦੀ ਹੈ। 

ਉਨ੍ਹਾਂ 26 ਮਾਰਚ ਤੋਂ ਪ੍ਰਭਾਵੀ ਰਾਸ਼ਟਰਵਿਆਪੀ ਬੰਦ ਤੋਂ ਬਾਅਦ ਸਰਕਾਰ ਵਲੋਂ ਸਰਕਾਰੀ ਤੇ ਨਿੱਜੀ ਦਫਤਰਾਂ ਤੇ ਜਨਤਕ ਆਵਾਜਾਈ ਸੇਵਾਵਾਂ ਨੂੰ ਸੀਮਿਤ ਮਾਤਰਾ ਵਿਚ ਸ਼ੁਰੂ ਕਰਨ ਦੇ ਫੈਸਲੇ ਦੇ ਵਿਚਾਲੇ ਲੋਕਾਂ ਨੂੰ ਹਰ ਕਦਮ ਬੇਹੱਦ ਸਾਵਧਾਨੀ ਨਾਲ ਚੁੱਕਣ ਦੀ ਅਪੀਲ ਕੀਤੀ। ਇਕ ਸਰਕਾਰੀ ਹੁਕਮ ਵਿਚ ਤਿੰਨ ਦਿਨ ਪਹਿਲਾਂ ਸਰਕਾਰੀ ਤੇ ਨਿੱਜੀ ਦਫਤਰਾਂ ਤੋਂ ਕਰਮਚਾਰੀਆਂ ਦੀ ਸੀਮਿਤ ਮੌਜੂਦਗੀ ਦੇ ਨਾਲ ਕੰਮ ਸ਼ੁਰੂ ਕਰਨ ਤੇ ਰੇਲਵੇ ਤੇ ਨਿੱਜੀ ਆਵਾਜਾਈ ਸੇਵਾਵਾਂ ਨੂੰ ਸਿਹਤ ਮਾਨਕਾਂ ਦਾ ਸਖਤੀ ਨਾਲ ਪਾਲਣ ਕਰਦੇ ਹੋਏ ਸੰਚਾਲਨ ਸ਼ੁਰੂ ਕਰਨ ਲਈ ਕਿਹਾ ਗਿਆ ਸੀ।


Baljit Singh

Content Editor

Related News