ਮਿਸੀਸਾਗਾ ''ਚ ਨਾਈਟ ਕਲੱਬ ਨੇੇੜੇ ਹੋਈ ਗੋਲੀਬਾਰੀ, 19 ਸਾਲਾ ਕੁੜੀ ਦੀ ਮੌਤ

Monday, Jan 01, 2024 - 02:15 PM (IST)

ਮਿਸੀਸਾਗਾ ''ਚ ਨਾਈਟ ਕਲੱਬ ਨੇੇੜੇ ਹੋਈ ਗੋਲੀਬਾਰੀ, 19 ਸਾਲਾ ਕੁੜੀ ਦੀ ਮੌਤ

ਮਿਸੀਸਾਗਾ- ਕੈਨੇਡਾ ਦੇ ਸ਼ਹਿਰ ਮਿਸੀਸਾਗਾ ਦੇ ਇੱਕ ਨਾਈਟ ਕਲੱਬ ਨੇੜੇ ਹੋਈ ਗੋਲੀਬਾਰੀ ਵਿਚ ਜ਼ਖ਼ਮੀ ਹੋਈ ਇੱਕ 19 ਸਾਲਾ ਕੁੜੀ ਨੇ ਦਮ ਤੋੜ ਦਿੱਤਾ ਹੈ। ਪੁਲਸ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਐਤਵਾਰ ਤੜਕੇ ਸਵੇਰੇ ਲਗਭਗ 1:40 ਵਜੇ ਡਿਕਸੀ ਰੋਡ ਅਤੇ ਐਗਲਿਨਟਨ ਐਵੇਨਿਊ ਈਸਟ ਦੇ ਖੇਤਰ ਵਿੱਚ ਗੋਲੀਬਾਰੀ ਦੀ ਸੂਚਨਾ ਮਿਲੀ ਸੀ। ਜਦੋਂ ਪੁਲਸ ਮੌਕੇ 'ਤੇ ਪਹੁੰਚੀ ਤਾਂ ਉਨ੍ਹਾਂ ਨੇ 19 ਸਾਲਾ ਕੁੜੀ ਨੂੰ ਗੰਭੀਰ ਹਾਲਤ 'ਚ ਪਾਇਆ। ਉਸ ਨੂੰ ਤੁਰੰਤ ਟਰਾਮਾ ਸੈਂਟਰ ਲਿਜਾਇਆ ਗਿਆ, ਜਿੱਥੇ ਬਾਅਦ ਵਿਚ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।

ਇਹ ਵੀ ਪੜ੍ਹੋ: ਪਾਕਿਸਤਾਨੀਆਂ ਨੇ ਹਵਾਈ ਫਾਇਰਿੰਗ ਨਾਲ ਕੀਤਾ ਨਵੇਂ ਸਾਲ ਦਾ ਸੁਆਗਤ, ਬੱਚੇ ਸਣੇ 11 ਲੋਕ ਹੋਏ ਜ਼ਖ਼ਮੀ

ਪੁਲਸ ਨੇ ਕਿਹਾ ਕਿ ਕਿਸੇ ਹੋਰ ਦੇ ਜ਼ਖ਼ਮੀ ਹੋਣ ਦੀ ਸੂਚਨਾ ਨਹੀਂ ਹੈ। ਪੁਲਸ ਦਾ ਕਹਿਣਾ ਹੈ ਕਿ ਲੋਕਾਂ ਦੀ ਸੁਰੱਖਿਆ ਨੂੰ ਕੋਈ ਖ਼ਤਰਾ ਨਹੀਂ ਹੈ। ਸ਼ੱਕੀ ਬਾਰੇ ਅਜੇ ਕੋਈ ਜਾਣਕਾਰੀ ਜਾਰੀ ਨਹੀਂ ਕੀਤੀ ਗਈ ਹੈ। ਕਾਂਸਟੇਬਲ ਮਨਦੀਪ ਖਟੜਾ ਮੁਤਾਬਕ ਜਾਂਚ ਪੀਲ ਰੀਜਨਲ ਪੁਲਸ ਦੀ ਹੋਮੀਸਾਈਡ ਯੂਨਿਟ ਨੂੰ ਸੌਂਪ ਦਿੱਤੀ ਗਈ ਹੈ। ਖਟੜਾ ਨੇ ਦੱਸਿਆ ਕਿ ਗੋਲੀਬਾਰੀ ਦੇ ਸਮੇਂ ਪੀੜਤ ਨਾਈਟ ਕਲੱਬ ਦੇ ਬਾਹਰ ਫੁੱਟਪਾਥ 'ਤੇ ਖੜ੍ਹੀ ਸੀ। 

ਇਹ ਵੀ ਪੜ੍ਹੋ: ਭਾਰਤੀ ਮੂਲ ਦੇ ਪਰਿਵਾਰ ਦੀ ਮੌਤ ਦਾ ਮਾਮਲਾ, ਅਮਰੀਕੀ ਪੁਲਸ ਅਜੇ ਵੀ ਕਰ ਰਹੀ ਹੈ ਜਾਂਚ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 


author

cherry

Content Editor

Related News