Party ਦੌਰਾਨ ਭਿੜ ਗਈਆਂ ਦੋ ਧਿਰਾਂ, ਅਚਾਨਕ ਹੋਈ ਗੋਲੀਬਾਰੀ ਦੌਰਾਨ ਦੋ ਲੋਕਾਂ ਦੀ ਮੌਤ
Sunday, Oct 26, 2025 - 01:47 PM (IST)
ਮੈਕਸਟਨ (ਅਮਰੀਕਾ) (ਏਪੀ) : ਉੱਤਰੀ ਅਤੇ ਦੱਖਣੀ ਕੈਰੋਲੀਨਾ ਸਰਹੱਦ ਨੇੜੇ ਸ਼ਨੀਵਾਰ ਤੜਕੇ ਇੱਕ ਪਾਰਟੀ 'ਚ ਹੋਈ ਗੋਲੀਬਾਰੀ 'ਚ ਦੋ ਲੋਕਾਂ ਦੀ ਮੌਤ ਹੋ ਗਈ ਤੇ ਕਈ ਹੋਰ ਜ਼ਖਮੀ ਹੋ ਗਏ। ਇੱਕ ਸ਼ੈਰਿਫ ਨੇ ਕਿਹਾ ਕਿ ਮ੍ਰਿਤਕਾਂ 'ਚ ਇੱਕ 16 ਸਾਲਾ ਲੜਕਾ ਵੀ ਸ਼ਾਮਲ ਹੈ।
ਰੋਬੇਸਨ ਕਾਉਂਟੀ ਸ਼ੈਰਿਫ ਬਰਨਿਸ ਵਿਲਕਿੰਸ ਦੇ ਦਫਤਰ ਨੇ ਦੱਸਿਆ ਕਿ ਮੈਕਸਟਨ ਦੇ ਬਾਹਰਵਾਰ ਇੱਕ ਘਰ 'ਚ ਆਯੋਜਿਤ ਇੱਕ ਪਾਰਟੀ 'ਚ 13 ਲੋਕਾਂ ਨੂੰ ਗੋਲੀ ਮਾਰ ਦਿੱਤੀ ਗਈ, ਜਿਨ੍ਹਾਂ 'ਚੋਂ ਦੋ ਦੀ ਮੌਤ ਹੋ ਗਈ। ਵਿਲਕਿੰਸ ਨੇ ਕਿਹਾ ਕਿ ਗੋਲੀਬਾਰੀ ਪਾਰਟੀ 'ਚ ਸ਼ਾਮਲ ਹੋਣ ਵਾਲੇ ਲੋਕਾਂ ਦੇ ਦੋ ਸਮੂਹਾਂ ਵਿਚਕਾਰ ਹੋਈ, ਜਿਸ 'ਚ ਕਿਸ਼ੋਰਾਂ ਤੋਂ ਲੈ ਕੇ 50 ਸਾਲ ਦੀ ਉਮਰ ਦੇ ਲਗਭਗ 300 ਲੋਕ ਸ਼ਾਮਲ ਹੋਏ ਸਨ। ਸ਼ੈਰਿਫ ਨੇ ਕਿਹਾ ਕਿ ਇਸ ਘਟਨਾ ਬਾਰੇ ਕਈ ਲੋਕਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸ਼ੁਰੂਆਤੀ ਜਾਣਕਾਰੀ ਤੋਂ ਪਤਾ ਚੱਲਦਾ ਹੈ ਕਿ ਦੋ ਸਮੂਹਾਂ ਵਿਚਕਾਰ ਝਗੜਾ ਹੋਇਆ ਤੇ ਫਿਰ ਗੋਲੀਬਾਰੀ ਸ਼ੁਰੂ ਹੋ ਗਈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
