ਟਰੰਪ ''ਤੇ ਹਮਲੇ ਤੋਂ ਬਾਅਦ ਹੁਣ ਅਮਰੀਕਾ ਦੇ ਨਾਈਟ ਕਲੱਬ ''ਚ ਚੱਲੀਆਂ ਅੰਨ੍ਹੇਵਾਹ ਗੋਲੀਆਂ, 4 ਲੋਕਾਂ ਦੀ ਮੌਤ
Sunday, Jul 14, 2024 - 10:22 PM (IST)
ਇੰਟਰਨੈਸ਼ਨਲ ਡੈਸਕ- ਅਮਰੀਕਾ ਦੇ ਅਲਬਾਮਾ 'ਚ ਬਰਮਿੰਘਮ ਦੇ ਇਕ ਨਾਈਟ ਕਲੱਬ 'ਚ ਹੋਈ ਗੋਲੀਬਾਰੀ 'ਚ ਚਾਰ ਲੋਕਾਂ ਦੀ ਮੌਤ ਹੋ ਗਈ ਅਤੇ 13 ਹੋਰ ਜ਼ਖਮੀ ਹੋ ਗਏ। ਬਰਮਿੰਘਮ ਪੁਲਸ ਮੁਤਾਬਕ ਰਾਤ 11 ਵਜੇ 27ਵੀਂ ਸਟ੍ਰੀਟ ਨਾਰਥ 'ਤੇ ਇੱਕ ਨਾਈਟ ਕਲੱਬ ਵਿੱਚ ਇਕ ਸ਼ਖ਼ਸ ਨੇ ਅੰਨ੍ਹੇਵਾਹ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਪੁਲਸ ਨੇ ਦੱਸਿਆ ਕਿ ਨਾਈਟ ਕਲੱਬ ਦੇ ਅੰਦਰ ਦੋ ਔਰਤਾਂ ਅਤੇ ਫੁੱਟਪਾਥ 'ਤੇ ਇਕ ਪੁਰਸ਼ ਦੀਆਂ ਲਾਸ਼ਾਂ ਮਿਲੀਆਂ।
ਜਾਣਕਾਰੀ ਮੁਤਾਬਕ, ਬਰਮਿੰਘਮ ਦੇ ਪੁਲਸ ਅਧਿਕਾਰੀ ਨੇ ਦੱਸਿਆ ਕਿ ਗੋਲੀ ਲੱਗਣ ਨਾਲ ਜ਼ਖ਼ਮੀ ਹੋਏ ਕਈ ਲੋਕਾਂ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ, ਜਿਥੇ ਇਕ ਸ਼ਖ਼ਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਅਤੇ ਕੁਝ ਲੋਕਾਂ ਦੀ ਇਲਾਜ ਅਜੇ ਵੀ ਚੱਲ ਰਿਹਾ ਹੈ। ਪੁਲਸ ਮੁਤਾਬਕ, ਗੋਲੀਬਾਰੀ ਕਰਨ ਵਾਲੇ ਸ਼ਖ਼ਸ ਦੀ ਪਛਾਣ ਅਜੇ ਨਹੀਂ ਹੋ ਸਕੀ ਅਤੇ ਨਾ ਹੀ ਅਜੇ ਤਕ ਇਹ ਪਤਾ ਲੱਗ ਸਕਿਆ ਹੈ ਕਿ ਗੋਲੀਬਾਰੀ ਕਿਉਂ ਕੀਤੀ ਗਈ।
ਪੁਲਸ ਨੇ ਦੱਸਿਆ ਕਿ ਦੋਸ਼ੀ ਨੂੰ ਫੜਨ ਲਈ ਸੀ.ਸੀ.ਟੀ.ਵੀ. ਕੈਮਰੇ ਅਤੇ ਸਥਾਨਕ ਲੋਕਾਂ ਦੀ ਮਦਦ ਲਈ ਜਾ ਰਹੀ ਹੈ। ਅਮਰੀਕਾ 'ਚ ਗੋਲੀਬਾਰੀ ਦੀਆਂ ਘਟਨਾਵਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ। ਰਿਪੋਰਟ ਮੁਤਾਬਕ, ਇਕ ਅੰਕੜੇ 'ਚ ਦੱਸਿਆ ਗਿਆ ਹੈ ਕਿ ਸੰਯੁਕਤ ਰਾਜ ਅਮਰੀਕਾ 'ਚ ਇਸ ਸਾਲ ਘੱਟੋ-ਘੱਟ 293 ਮਸੂਹਿਕ ਗੋਲੀਬਾਰੀ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ।
ਇਹ ਵੀ ਪੜ੍ਹੋ- ਕੂਲਰ ਦੀ ਹਵਾ ਨੇ ਵਿਆਹ 'ਚ ਪਾ'ਤਾ ਪੁਆੜਾ, ਲਾੜੀ ਨੇ ਬਰੰਗ ਲਿਫਾਫੇ ਵਾਂਗ ਮੋੜ'ਤੀ ਬਾਰਾਤ
ਬਰਮਿੰਘਮ 'ਚ ਗੋਲੀਬਾਰੀ ਦੀ ਇਕ ਹੋਰ ਘਟਨਾ ਆਈ ਸਾਹਮਣੇ
ਇਕ ਹੋਰ ਰਿਪੋਰਟ ਮੁਤਾਬਕ, ਇਸ ਤੋਂ ਇਲਾਵਾ ਬਰਮਿੰਘਮ 'ਚ ਸ਼ਨੀਵਾਰ ਦੀ ਸ਼ਾਮ ਨੂੰ ਹੀ ਡਿਅਨ ਸਮਰ ਡ੍ਰਾਈਵ ਦੇ 1700 ਬਲਾਕ 'ਚ ਇਕ ਕਾਰ 'ਤੇ ਗੋਲੀਬਾਰੀ ਕੀਤੀ ਗਈ ਸੀ, ਜਿਸ ਵਿਚ ਸਵਾਰ ਤਿੰਨੋਂ ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਸ ਹਮਲੇ 'ਚ 5 ਸਾਲ ਦੇ ਬੱਚੀ ਦੀ ਵੀ ਮੌਤ ਹੋਈ।
ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ 'ਤੇ ਪੈਨਸਿਲਵੇਨੀਆ 'ਚ ਚੋਣ ਰੈਲੀ ਦੌਰਾਨ ਸ਼ਨੀਵਾਰ ਨੂੰ ਹਮਲਾ ਹੋ ਗਿਆ, ਜਿਸ ਵਿਚ ਉਹ ਵਾਲ-ਵਾਲ ਬਚ ਗਏ। ਗੋਲੀ ਉਨ੍ਹਾਂ ਦੇ ਕੰਨ ਨੂੰ ਛੂੰਹਦੀ ਹੋਈ ਨਿਕਲ ਗਈ ਸੀ। ਐੱਫ.ਬੀ.ਆਈ. ਨੇ ਹਮਲਾਵਰ ਦੀ ਪਛਾਣ ਪੈਨਸਿਲਵੇਨੀਆ ਦੇ ਬੇਥੇਲ ਪਾਰਕ ਨਿਵਾਸੀ 20 ਸਾਲਾ ਥਾਮਸ ਮੈਥਇਊ ਕਰੂਕਸ ਦੇ ਰੂਪ 'ਚ ਕੀਤੀ, ਜਿਸ ਨੂੰ ਸੀਕ੍ਰੇਟ ਸਰਵਿਸ ਦੇ ਕਰਮਚਾਰੀਆਂ ਨੇ ਮਾਰ ਦਿੱਤਾ।
ਇਹ ਵੀ ਪੜ੍ਹੋ- ਸਰਕਾਰੀ ਸਕੂਲਾਂ 'ਚ ਫੈਲ ਗਿਆ ਮਲੇਰੀਆ, 187 ਤੋ ਵੱਧ ਵਿਦਿਆਰਥੀ ਪੀੜਤ