ਅਮਰੀਕਾ 'ਚ ਮੁੜ ਗੋਲੀਬਾਰੀ, 7 ਲੋਕਾਂ ਅਤੇ ਸ਼ੱਕੀ ਵਿਅਕਤੀ ਦੀ ਮੌਤ

Tuesday, Jan 23, 2024 - 11:56 AM (IST)

ਵਾਸ਼ਿੰਗਟਨ (ਏ.ਐੱਨ.ਆਈ.) ਅਮਰੀਕਾ ਦੇ ਸ਼ਿਕਾਗੋ ਵਿੱਚ ਵੱਖ-ਵੱਖ ਘਰਾਂ ਵਿੱਚ ਗੋਲੀਬਾਰੀ ਦੀ ਘਟਨਾ ਵਾਪਰੀ। ਇਸ ਗੋਲੀਬਾਰੀ ਦੌਰਾਨ ਸੱਤ ਲੋਕਾਂ ਦੀ ਮੌਤ ਹੋ ਗਈ। ਇਹ ਗੋਲੀਬਾਰੀ ਜੋਲੀਅਟ, ਇਲੀਨੋਇਸ ਵਿੱਚ ਵੈਸਟ ਏਕਰਸ ਰੋਡ ਦੇ 2200 ਬਲਾਕ ਵਿੱਚ ਹੋਈ। ਇਸ ਘਟਨਾ ਦੇ ਬਾਅਦ ਦੋਸ਼ੀ ਖ਼ੁਦ ਨੂੰ ਮਾਰੀ ਗਈ ਬੰਦੂਕ ਦੀ ਗੋਲੀ ਨਾਲ ਮ੍ਰਿਤਕ ਪਾਇਆ ਗਿਆ। 

ਅਧਿਕਾਰੀਆਂ ਨੇ ਪਹਿਲਾਂ ਕਿਹਾ ਸੀ ਕਿ ਉਨ੍ਹਾਂ ਨੇ ਇੱਕ "ਖ਼ਤਰਨਾਕ" ਸ਼ੱਕੀ ਦੀ ਭਾਲ ਸ਼ੁਰੂ ਕੀਤੀ ਸੀ, ਜਿਸਦੀ ਉਨ੍ਹਾਂ ਦੀ ਪਛਾਣ ਰੋਮੀਓ ਨੈਂਸ (23) ਵਜੋਂ ਹੋਈ ਸੀ, ਜਿਸ ਨੇ ਇਲੀਓਨਿਸ ਦੇ ਜੋਲੀਏਟ ਵਿਚ ਵੈਸਟ ਏਕੜ ਰੋਡ 'ਤੇ ਦੋ ਗੁਆਂਢੀ ਘਰਾਂ ਵਿੱਚ ਸੱਤ ਲੋਕਾਂ ਨੂੰ ਗੋਲੀ ਮਾਰ ਕੇ ਮਾਰ ਦਿੱਤਾ ਸੀ ਜੋ ਕਿ ਲੱਗਭਗ 35 ਕਿਲੋਮੀਟਰ ਦੱਖਣ-ਪੱਛਮ ਵਿੱਚ ਇਕ ਸ਼ਹਿਰ ਹੈ।  ਜੋਲੀਏਟ ਦੇ ਪੁਲਸ ਮੁਖੀ ਬਿਲ ਇਵਾਨਸ ਨੇ ਕਿਹਾ ਕਿ ਦੋ ਵੱਖ-ਵੱਖ ਘਰਾਂ ਵਿੱਚ ਹੋਈ ਗੋਲੀਬਾਰੀ ਵਿੱਚ 7 ਲੋਕਾਂ ਦੀ ਮੌਤ ਹੋ ਗਈ। 

ਪੜ੍ਹੋ ਇਹ ਅਹਿਮ ਖ਼ਬਰ-ਨਿਊਜ਼ੀਲੈਂਡ ਨੇ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਮੌਕੇ ਪ੍ਰਵਾਸੀ ਭਾਰਤੀਆਂ ਨੂੰ ਦਿੱਤੀ ਵਧਾਈ

ਉਸ ਨੇ ਅੱਗੇ ਕਿਹਾ,'ਮੈਂ 29 ਸਾਲਾਂ ਤੋਂ ਪੁਲਸ ਸੇਵਾ ਵਿੱਚ ਹਾਂ ਅਤੇ ਇਹ ਮੈਂ ਹੁਣ ਤੱਕ ਦੇ ਸਭ ਤੋਂ ਦਰਦਨਾਕ ਅਪਰਾਧਾਂ ਵਿੱਚੋਂ ਇੱਕ ਹੈ।' ਪੁਲਸ ਵਿਭਾਗ ਨੇ ਕਿਹਾ ਕਿ ਸ਼ੱਕੀ ਲਾਲ ਰੰਗ ਦੀ ਟੋਇਟਾ ਕੈਮਰੀ ਚਲਾ ਰਿਹਾ ਸੀ ਅਤੇ ਉਨ੍ਹਾਂ ਨੇ ਸ਼ੱਕੀ ਦੀ ਪਛਾਣ ਖਤਰਨਾਕ ਵਿਅਕਤੀ ਵਜੋਂ ਕੀਤੀ ਸੀ। ਅਧਿਕਾਰੀਆਂ ਨੇ ਦਾਅਵਾ ਕੀਤਾ ਕਿ ਦੋਸ਼ੀ ਪੀੜਤਾਂ ਨੂੰ ਜਾਣਦਾ ਸੀ। ਮ੍ਰਿਤਕਾਂ ਵਿੱਚੋਂ ਇੱਕ ਦੀ ਲਾਸ਼ ਐਤਵਾਰ ਨੂੰ ਵਿਲ ਕਾਉਂਟੀ ਵਿੱਚ ਮਿਲੀ। ਸੋਮਵਾਰ ਨੂੰ ਸੱਤ ਹੋਰ ਲੋਕਾਂ ਦੀ ਮੌਤ ਹੋ ਗਈ। ਅਮਰੀਕਾ ਵਿੱਚ ਹਰ ਰੋਜ਼ ਗੋਲੀਬਾਰੀ ਦੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਅੰਕੜਿਆਂ ਮੁਤਾਬਕ ਇਸ ਸਾਲ ਦੇ ਪਹਿਲੇ ਤਿੰਨ ਹਫਤਿਆਂ 'ਚ ਗੋਲੀਬਾਰੀ 'ਚ 875 ਲੋਕਾਂ ਦੀ ਮੌਤ ਹੋ ਚੁੱਕੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 
 


Vandana

Content Editor

Related News