ਲਾਸ ਏਂਜਲਸ ''ਚ ''7-ਇਲੈਵਨ'' ਦੀਆਂ ਦੁਕਾਨਾਂ ''ਤੇ ਗੋਲੀਬਾਰੀ: 2 ਲੋਕਾਂ ਦੀ ਮੌਤ, 3 ਜ਼ਖ਼ਮੀ

Tuesday, Jul 12, 2022 - 02:03 PM (IST)

ਲਾਸ ਏਂਜਲਸ ''ਚ ''7-ਇਲੈਵਨ'' ਦੀਆਂ ਦੁਕਾਨਾਂ ''ਤੇ ਗੋਲੀਬਾਰੀ: 2 ਲੋਕਾਂ ਦੀ ਮੌਤ, 3 ਜ਼ਖ਼ਮੀ

ਲਾਸ ਏਂਜਲਸ (ਏਜੰਸੀ)- ਦੱਖਣੀ ਕੈਲੀਫੋਰਨੀਆ ਵਿੱਚ '7-ਇਲੈਵਨ' ਦੀਆਂ 4 ਦੁਕਾਨਾਂ 'ਤੇ ਸੋਮਵਾਰ ਤੜਕੇ ਹੋਈ ਗੋਲੀਬਾਰੀ ਵਿੱਚ 2 ਲੋਕਾਂ ਦੀ ਮੌਤ ਹੋ ਗਈ ਅਤੇ 3 ਹੋਰ ਜ਼ਖ਼ਮੀ ਹੋ ਗਏ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਮੰਨਿਆ ਜਾ ਰਿਹਾ ਹੈ ਕਿ ਗੋਲੀਬਾਰੀ ਦੀਆਂ ਚਾਰ ਘਟਨਾਵਾਂ ਵਿੱਚੋਂ ਤਿੰਨ ਵਿੱਚ ਇੱਕ ਹੀ ਵਿਅਕਤੀ ਸ਼ਾਮਲ ਸੀ। ਗੋਲੀਬਾਰੀ ਦੀ ਪਹਿਲੀ ਘਟਨਾ ਦੇਰ ਰਾਤ 1:50 ਵਜੇ ਰਿਵਰਸਾਈਡ 'ਤੇ ਵਾਪਰੀ। ਇਸ ਤੋਂ ਬਾਅਦ ਤੜਕੇ 3:20 ਵਜੇ 39 ਕਿਲੋਮੀਟਰ ਦੂਰ ਸਾਂਤਾ ਏਨਾ ਵਿੱਚ ਗੋਲੀਬਾਰੀ ਹੋਈ।

ਸਾਂਤਾ ਏਨਾ ਪੁਲਸ ਦੀ ਮਹਿਲਾ ਬੁਲਾਰਾ ਸਾਰਜੈਂਟ ਮਾਰੀਆ ਲੋਪੇਜ਼ ਨੇ ਕਿਹਾ ਕਿ ਜਾਂਚਕਰਤਾਵਾਂ ਦਾ ਮੰਨਣਾ ਹੈ ਕਿ ਸਾਂਟਾ ਏਨਾ ਵਿਚ ਗੋਲੀਬਾਰੀ ਕਰਨ ਵਾਲੇ ਸ਼ਖ਼ਸ ਨੇ ਹੀ '7-ਇਲੈਵਨ' ਦੀਆਂ ਦੁਕਾਨਾਂ 'ਤੇ ਸੋਮਵਾਰ ਸਵੇਰੇ 4:18 ਵਜੇ ਗੋਲੀਬਾਰੀ ਕੀਤੀ। 7-ਇਲੈਵਨ ਇੰਕ ਨੇ ਇੱਕ ਬਿਆਨ ਵਿੱਚ ਕਿਹਾ, "ਪੀੜਤਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਪ੍ਰਤੀ ਸਾਡੀ ਹਮਦਰਦੀ ਹੈ।" ਬਿਆਨ 'ਚ ਕਿਹਾ ਗਿਆ ਹੈ, 'ਅਸੀਂ ਘਟਨਾ ਸਬੰਧੀ ਜਾਣਕਾਰੀ ਇਕੱਠੀ ਕਰ ਰਹੇ ਹਾਂ ਅਤੇ ਸਥਾਨਕ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਮੌਕੇ 'ਤੇ ਤਾਇਨਾਤ ਹਨ।'
 


author

cherry

Content Editor

Related News